Tarn Taran Bypoll 2025 Highlights : ਈਵੀਐਮ ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ, ਕੁੱਲ 60.95 ਫ਼ੀਸਦੀ ਹੋਈ ਵੋਟਿੰਗ, 14 ਨੂੰ ਆਉਣਗੇ ਨਤੀਜੇ

ਤਰਨਤਾਰਨ ਜ਼ਿਮਣੀ ਚੋਣ ਵਿੱਚ, 192,838 ਵੋਟਰ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ 222 ਪੋਲਿੰਗ ਸਟੇਸ਼ਨਾਂ 'ਤੇ ਚੱਲੇਗੀ। ਵੋਟਿੰਗ ਸ਼ੁਰੂ ਹੋ ਗਈ ਹੈ।

By  Aarti November 11th 2025 08:28 AM -- Updated: November 11th 2025 05:42 PM

Nov 11, 2025 05:42 PM

Tarn Taran By Election : ਸ਼ਾਮ 5 ਵਜੇ ਤੱਕ 59 ਫ਼ੀਸਦੀ ਤੋਂ ਉਪਰ ਵੋਟਿੰਗ

ਤਰਨਤਾਰਨ ਜ਼ਿਮਨੀ ਚੋਣ

ਸ਼ਾਮ 5:00 ਵਜੇ ਤੱਕ 59.21% ਹੋਈ ਵੋਟਿੰਗ

Nov 11, 2025 04:54 PM

ਪਿੰਡ ਮੀਆਂਪੂਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ

ਤਰਨਾਤਰਨ ਦਾ ਪਿੰਡ ਮੀਆਂਪੂਰ

ਅਕਾਲੀ ਦਲ ਤੋਂ ਬਿਨਾ ਕਿਸੇ ਵੀ ਪਾਰਟੀ ਦਾ ਨਹੀਂ ਲੱਗਿਆ ਬੂਥ

ਪੋਲਿੰਗ ਬੂਥ 'ਚ ਨਹੀਂ ਬੈਠਾ ਕਿਸੇ ਹੋਰ ਪਾਰਟੀ ਦਾ ਪੋਲਿੰਗ ਏਜੰਟ

ਸਾਰੇ ਪਿੰਡ 'ਚ ਲੱਗੇ ਸਿਰਫ ਅਕਾਲੀ ਦਲ ਦੇ ਝੰਡੇ

Nov 11, 2025 03:47 PM

Polling Booth ਦੇ ਬਾਹਰ ਹੰਗਾਮਾ, ਅਕਾਲੀ ਵਰਕਰਾਂ ਨੇ 'ਆਪ' ਵਾਲਿਆਂ ਦੀ ਬਣਾਈ ਰੇਲ

Nov 11, 2025 03:42 PM

ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਨੀਟੂ ਸ਼ਟਰਾਂ ਵਾਲਾ

ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਇੱਕ ਵਾਰ ਫਿਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਨੀਟੂ ਸ਼ਟਰਾਂ ਵਾਲਾ ਦਾ ਕਹਿਣਾ ਹੈ ਕਿ ਉਹ ਸੱਚੇ ਸੁੱਚੇ ਇਮਾਨਦਾਰ ਬੰਦੇ ਹਨ ਅਤੇ 30 ਹਜਾਰ ਰੁਪਏ ਦੇ ਨਾਲ ਚੋਣ ਲੜ ਰਹੇ ਹਨ ਅਤੇ ਅਪੀਲ ਕਰਦੇ ਹਨ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਅਤੇ ਇਹ ਉਹਨਾਂ ਦੀ 13ਵੀਂ ਚੋਣ ਹੈ, ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਲੋਕ ਉਹਨਾਂ ’ਤੇ ਵਿਸ਼ਵਾਸ ਜਿਤਾਉਣਗੇ ਅਤੇ ਉਹਨਾਂ ਦੇ ਸਿਰ ਦੇ ਉੱਤੇ ਜਿੱਤ ਦਾ ਸਿਹਰਾ ਬੰਨਣਗੇ। 

Nov 11, 2025 03:31 PM

ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

ਸ਼ਾਮ 3 ਵਜੇ ਤੱਕ 47.48 % ਹੋਈ ਵੋਟਿੰਗ 

Nov 11, 2025 01:39 PM

ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਗੱਡੀਆਂ ਨੂੰ ਪੁਲਿਸ ਪ੍ਰਸਾਸ਼ਨ ਵਲੋਂ ਰੋਕ ਕੇ ਚੈੱਕ ਕੀਤਾ ਜਾ ਰਿਹਾ

Nov 11, 2025 01:37 PM

ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

  • ਦੁਪਹਿਰ 1 ਵਜੇ ਤੱਕ 36.06 % ਹੋਈ ਵੋਟਿੰਗ

Nov 11, 2025 01:32 PM

Tarn Taran Bye Election :ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਧੀ ਕੰਚਨਪਪ੍ਰੀਤ ਕੌਰ ਨੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ

Nov 11, 2025 01:31 PM

ਜ਼ਿਮਨੀ ਚੋਣ ਦੌਰਾਨ ਬਜ਼ੁਰਗ ਵੋਟਰਾਂ ਨੂੰ ਵੱਡੀ ਪ੍ਰੇਸ਼ਾਨੀ

  • ਪੋਲਿੰਗ ਬੂਥਾਂ ’ਤੇ ਬਜ਼ੁਰਗ ਵੋਟਰਾਂ ਲਈ ਨਹੀਂ ਵ੍ਹੀਲ ਚੇਅਰ ਦਾ ਪ੍ਰਬੰਧ
  • ਝਬਾਲ ਦੇ ਕਿਸੇ ਵੀ ਬੂਥ ’ਤੇ ਨਹੀਂ, ਵ੍ਹੀਲ ਚੇਅਰ ਨਾ ਪਾਣੀ ਦੇ ਪ੍ਰਬੰਧ 
  • ਵੋਟਰਾਂ ਨੇ ਪ੍ਰਬੰਧਾਂ ’ਚ ਖਾਮੀਆਂ ਨੂੰ ਲੈ ਕੇ ਚੁੱਕੇ ਸਵਾਲ 

Nov 11, 2025 01:19 PM

ਧੱਕੇਸ਼ਾਹੀ ਦੇ ਵਿਰੋਧ ’ਚ ਬੋਲੇ ਅਰਸ਼ਦੀਪ ਕਲੇਰ

  • ਕਿਹਾ- ਅੱਜ ਵੀ ਸਾਰੀ ਰਿਪੋਰਟ ਤਿਆਰ ਕਰ ਕੇ ਚੋਣ ਕਮਿਸ਼ਨ ਨੂੰ ਲਿਖਾਂਗੇ ਪੱਤਰ 
  • ਅਕਾਲੀ ਵਰਕਰਾਂ ’ਤੇ ਦਰਜ ਕੀਤੇ ਝੂਠੇ ਪਰਚਿਆਂ ਵਿਰੁੱਧ EC ਸਖ਼ਤ'
  • ''ਚੋਣ ਕਮਿਸ਼ਨ ਵੱਲੋਂ ਡੀਜੀਪੀ ਨੂੰ ਪੱਤਰ ਰਾਹੀਂ ਪਰਚਿਆਂ ਦੀ ਜਾਂਚ ਦੀ ਕੀਤੀ ਗਈ ਮੰਗ' 
  • 'ਡੀਜੀਪੀ ਨੇ ਜਾਂਚ ਕਈ ਵਧੀਕ ਡੀਜੀ ਰਾਮ ਸਿੰਘ ਦੀ ਲਾਈ ਡਿਊਟੀ'

Nov 11, 2025 12:54 PM

ਤਰਨਤਾਰਨ ’ਚ ਜ਼ਿਮਨੀ ਚੋਣ ਲਈ ਹੋ ਰਹੀ ਵੋਟਿੰਗ ’ਤੇ ਅਕਾਲੀ ਦਲ ਦੇ ਦਲਜੀਤ ਸਿੰਘ ਦਾ ਵੱਡਾ ਬਿਆਨ

  • ਕਿਹਾ- ਕਈ ਸ਼ਿਕਾਇਤਾਂ ਦੇ ਬਾਵਜੂਦ ਵੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਧੱਕਾ 
  • 'ਸਾਡੇ ਵੱਲੋਂ ਧੱਕੇ ਦੀਆਂ ਵੀਡੀਓ ਲਗਾਤਾਰ ਚੋਣ ਕਮਿਸ਼ਨ ਨੂੰ ਭੇਜੀਆਂ ਜਾ ਰਹੀਆਂ ਹਨ'
  • 'ਅਕਾਲੀ ਵਰਕਰਾਂ ’ਤੇ ਕਈ ਪੁਲਿਸ ਅਫਸਰਾਂ ਵੱਲੋਂ ਜਾਣਬੁੱਝ ਕੇ ਕੀਤਾ ਜਾ ਰਿਹਾ ਧੱਕਾ'
  • 'ਪੁਲਿਸ ਅਫਸਰ ਨੂੰ ਚਾਹੀਦਾ ਹੈ ਸਰਕਾਰ ਦੀ ਹਜੂਰੀ ਛੱਕ ਕੇ ਆਪਣਾ ਫਰਜ ਨਿਭਾਉਣ'

Nov 11, 2025 11:26 AM

ਚੋਣ ਕਮਿਸ਼ਨ ਦੇ ਪ੍ਰਬੰਧਾਂ ’ਚ ਵੱਡੀ ਖਾਮੀ ਆਈ ਸਾਹਮਣੇ

  • ਅਨੇਕਾਂ ਪੋਲਿੰਗ ਬੂਥਾਂ ’ਤੇ ਬਜ਼ੁਰਗ ਵੋਟਰਾਂ ਲਈ ਨਹੀਂ ਕੀਤਾ ਗਿਆ ਵਹੀਲ ਚੇਅਰ ਦਾ ਇੰਤਜ਼ਾਮ
  • ਬਜ਼ੁਰਗ ਵੋਟਰਾਂ ਨੂੰ ਝੱਲਣੀ ਪੈ ਰਹੀ ਪ੍ਰੇਸ਼ਾਨੀ
  • ਝਬਾਲ ਦੇ ਕਿਸੇ ਵੀ ਬੂਥ ’ਤੇ ਨਹੀਂ ਮਿਲੀ ਵਹੀਲ ਚੇਅਰ
  • ਤਰਨਤਾਰਨ ਦੇ 1928398 ਵੋਟਰਾਂ ’ਚੋ 85 ਸਾਲ ਤੋਂ ਵੱਧ ਉਮਰ ਦੇ ਹਨ 1657 ਵੋਟਰ
  • ਬਜ਼ੁਰਗ ਵੋਟਰ ਆਪਣੇ ਵਹਿਕਲਜ ’ਤੇ ਪੋਲਿੰਗ ਬੂਥ ਤੱਕ ਆਉਣ ਲਈ ਹੋਏ ਮਜਬੂਰ
  • ਨਾ ਵਹੀਲ ਚੇਅਰ ਨਾ ਪੀਣ ਵਾਲਾ ਪਾਣੀ ਅਤੇ ਨਾ ਹੀ ਬੈਠਣ ਲਈ ਕੀਤਾ ਗਿਆ ਪ੍ਰਬੰਧ

Nov 11, 2025 11:24 AM

ਅਕਾਲੀ ਆਗੂ ਰਾਜ ਕੁਮਾਰ ਰੀਟਾ ਨੂੰ ਲਿਆ ਹਿਰਾਸਤ ’ਚ

ਬੂਥ ਨੰਬਰ 145-146 ਤੇ ਅਕਾਲੀ ਆਗੂ ਰਾਜ ਕੁਮਾਰ ਰੀਟਾ ਨੂੰ ਐਸਐਚਓ ਸਰਾਏ ਅਮਾਨਤ ਖਾਂ ਵਲੋਂ ਬਿਨਾ ਕਿਸੇ ਕਾਰਨ ਚੁੱਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਵਲੋਂ ਚੋਣ ਕਮਿਸ਼ਨ ਨੂੰ  ਸ਼ਿਕਾਇਤ ਕੀਤੀ ਗਈ> 

Nov 11, 2025 11:23 AM

ਤਰਨਤਾਰਨ ਦੇ ਐਸਡੀਐਮ ਗੁਰਮੀਤ ਸਿੰਘ ਦੀ ਲੋਕਾਂ ਨੂੰ ਅਪੀਲ

ਤਰਨਤਾਰਨ ਦੇ ਐਸਡੀਐਮ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਵੋਟਾਂ ਸ਼ਾਂਤਮਈ ਢੰਗ ਨਾਲ ਪਾਈਆਂ ਜਾ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਤੋਂ ਆਪੋ ਆਪਣੀਆਂ ਵੋਟਾਂ ਪਾਉਣ। ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈ ਰਹੀਆਂ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਐਸਡੀਐਮ ਤਰਨਤਾਰਨ ਵੱਲੋਂ ਵੱਖ-ਵੱਖ ਚੋਣ ਬੂਥਾਂ ’ਤੇ ਜਾ ਕੇ ਚੈਕਿੰਗ ਕਰ ਰਹੇ ਹਨ। 

Nov 11, 2025 11:13 AM

ਦਿੱਲੀ ਧਮਾਕੇ ਤੋਂ ਬਾਅਦ ਪੰਜਾਬ 'ਚ ਹੋਇਆ ਹਾਈ ਅਲਰਟ

  • ਤਰਨਾਤਰਨ ਜ਼ਿਮਨੀ ਚੋਣ ਦੌਰਾਨ ਸੁਰੱਖਿਆ ਪ੍ਰਬੰਧ ਕੀਤੇ ਹੋਰ ਸਖ਼ਤ 
  • ਸੁਰੱਖਿਆ ਬਲ ਦੀ ਤਾਇਨਾਤੀ 'ਚ ਕੀਤਾ ਵਾਧਾ

Nov 11, 2025 11:07 AM

ਸ਼੍ਰੋਮਣੀ ਅਕਾਲੀ ਦਲ ਦੇ AAP ’ਤੇ ਗੰਭੀਰ ਇਲਜ਼ਾਮ

  • ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਨੇ ਲਾਇਆ ਇਲਜ਼ਾਮ
  • ਅਕਾਲੀ ਦਲ ਆਈਟੀ ਵਿੰਗ ਦੇ ਆਗੂ ਨਛੱਤਰ ਸਿੰਘ ਨੇ ਵੀ ਲਾਏ ਇਲਜ਼ਾਮ
  • ਕਿਹਾ- ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਕਰਨ ਦੀ ਕਰ ਰਹੀ ਕੋਸ਼ਿਸ਼ 
  • ਪੁਲਿਸ ਕਰ ਰਹੀ ਧੱਕੇਸ਼ਾਹੀ- ਸ਼੍ਰੋਮਣੀ ਅਕਾਲੀ ਦਲ 
  • 'ਅਕਾਲੀ ਆਗੂਆਂ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ’ਚ ਲਿਆ'

Nov 11, 2025 11:01 AM

ਅਕਾਲੀ ਦਲ ਦੀ ਉਮੀਦਵਾਰ ਦੀ ਬੇਟੀ ਨੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ

ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਕੰਚਨ ਪ੍ਰੀਤ ਕੋਰ, ਸ਼੍ਰੋਮਣੀ ਅਕਾਲੀ ਦਲ ਦੇ ਆਈ ਟੀ ਵਿੰਗ ਦੇ ਆਗੂ ਨਛੱਤਰ ਸਿੰਘ ਨੇ ਪੁਲਿਸ ਤੇ ਸ਼ਰੇਆਮ ਸਰਕਾਰੀ ਸ਼ਹਿ ’ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ। 

Nov 11, 2025 10:39 AM

ਹੁਣ ਤੱਕ 20 ਫੀਸਦ ਦੇ ਕਰੀਬ ਵੋਟ ਹੋਈ ਵੋਟਿੰਗ


Nov 11, 2025 09:29 AM

ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਫਤਹਿਚੱਕ ਵਿਖੇ ਬੂਥ ਨੰ: 113 ਵਿਖੇ ਆਪਣੀ ਵੋਟ ਭੁਗਤਾਈ


Nov 11, 2025 09:14 AM

ਅੱਠ ਟਰਾਂਸਜੈਂਡਰ ਵੋਟਰ

ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਈਵੀਐਮ ਸਟ੍ਰਾਂਗ ਰੂਮ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਡੀ ਵਿਖੇ ਸਥਾਪਤ ਕੀਤਾ ਗਿਆ ਹੈ ਅਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਉੱਥੇ ਹੋਵੇਗੀ। ਤਰਨਤਾਰਨ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 192,838 ਹੈ। ਇਸ ਵਿੱਚ 100,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ ਅੱਠ ਟਰਾਂਸਜੈਂਡਰ ਵੋਟਰ ਸ਼ਾਮਲ ਹਨ।

Nov 11, 2025 09:13 AM

ਇਨ੍ਹਾਂ ਵਿਚਾਲੇ ਹੈ ਮੁੱਖ ਮੁਕਾਬਲਾ

ਤਰਨਤਾਰਨ ਸੀਟ 'ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚਕਾਰ ਹੈ। ਇਸ ਤੋਂ ਇਲਾਵਾ, ਵਾਰਿਸ ਪੰਜਾਬ ਡੇਅ ਦੇ ਉਮੀਦਵਾਰ ਮਨਦੀਪ ਸਿੰਘ ਵੀ ਵੱਡਾ ਉਲਟਫੇਰ ਕਰ ਸਕਦੇ ਹਨ। ਤਰਨਤਾਰਨ ਸੀਟ 'ਤੇ ਪੰਥਕ ਵੋਟ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ।

Nov 11, 2025 09:03 AM

ਮਾਝੇ ਦਾ ਦੰਗਲ, ਪਰਿਵਾਰਾਂ ਨਾਲ ਵੋਟ ਪਾਉਣ ਪਹੁੰਚੇ ਉਮੀਦਵਾਰ, ਪੋਲਿੰਗ ਸਟੇਸ਼ਨ 'ਤੇ ਲੱਗੀਆਂ ਲੰਬੀਆਂ ਕਤਾਰਾਂ

Nov 11, 2025 08:51 AM

ਵੋਟਿੰਗ ਸ਼ੁਰੂ, ਦੇਖੋ ਪਹਿਲੀਆਂ ਤਸਵੀਰਾਂ

Nov 11, 2025 08:50 AM

ਅਕਾਲੀ ਦਲ ਦੀ ਉਮੀਦਵਾਰ Principal Sukhwinder Kaur Randhawa ਨੇ ਪਾਈ

Nov 11, 2025 08:32 AM

ਸੁਖਵਿੰਦਰ ਕੌਰ ਰੰਧਾਵਾ ਨੇ ਪਿੰਡ ਕੱਕਾ ਕੰਡਿਆਲਾ ਵਿਖੇ ਬੂਥ ਨੰਬਰ 100 ’ਤੇ ਪਾਈ ਵੋਟ

  • ਸ਼ਾਮ 6 ਵਜੇ ਤੱਕ ਜਾਰੀ ਰਹੇਗਾ ਮਤਦਾਨ 
  • ਚੋਣ ਮੈਦਾਨ ’ਚ ਕੁੱਲ 15 ਉਮੀਦਵਾਰ 
  • ਵੋਟਿੰਗ ਲਈ ਬਣਾਏ ਗਏ 222 ਪੋਲਿੰਗ ਸਟੇਸ਼ਨ 

Tarn Taran Bypoll 2025 Live Updates : ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਵੋਟਿੰਗ ਮੰਗਲਵਾਰ ਨੂੰ ਜਾਰੀ ਹੈ। ਦੱਸ ਦਈਏ ਕਿ 192,838 ਵੋਟਰ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ, ਜਿਸ ਵਿੱਚ 222 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਇਸ ਸਰਹੱਦੀ ਪੱਟੀ ਵਾਲੇ ਹਲਕੇ ਵਿੱਚ ਸੁਰੱਖਿਆ ਇੱਕ ਵੱਡੀ ਚੁਣੌਤੀ ਹੈ, ਇਸ ਲਈ ਕਮਿਸ਼ਨ ਨੇ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਹਨ। ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਲਈ 46 ਮਾਈਕ੍ਰੋ-ਆਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ।

ਤਰਨਤਾਰਨ ਸੀਟ 'ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚਕਾਰ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ ਈਵੀਐਮ ਸਟ੍ਰਾਂਗ ਰੂਮ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਡੀ ਵਿਖੇ ਸਥਾਪਤ ਕੀਤਾ ਗਿਆ ਹੈ ਅਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਉੱਥੇ ਹੋਵੇਗੀ। ਸੋਮਵਾਰ ਨੂੰ, ਸਾਰੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਨਾਲ ਪੋਲਿੰਗ ਸਟੇਸ਼ਨਾਂ 'ਤੇ ਭੇਜਿਆ ਗਿਆ ਸੀ। ਤਰਨਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 192,838 ਹੈ। ਇਸ ਵਿੱਚ 100,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। 

ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਹਲਕੇ ਵਿੱਚ ਚਾਰ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਔਰਤਾਂ ਲਈ ਤਿੰਨ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸਾਰੇ ਸਟਾਫ਼ ਮੈਂਬਰ ਔਰਤਾਂ ਹਨ। ਅਪਾਹਜਾਂ ਲਈ ਇੱਕ ਵੱਖਰਾ ਪੋਲਿੰਗ ਸਟੇਸ਼ਨ ਵੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : Delhi Car Blast Live Updates : ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਇਆ ਧਮਾਕਾ, 10 ਲੋਕਾਂ ਦੀ ਮੌਤ; ਗ੍ਰਹਿ ਮੰਤਰੀ ਅਮਿਤ ਸ਼ਾਹ ਮੌਕੇ 'ਤੇ ਪਹੁੰਚੇ

Related Post