TarnTaran News : ਦੋ ਧੀਆਂ ਦੇ ਪਿਓ ਗਰੀਬ ਮਜਦੂਰ ਨਾਲ ਵਾਪਰਿਆ ਹਾਦਸਾ, ਰੋਟੀ ਦੇ ਪਏ ਲਾਲੇ...ਇਲਾਜ ਕਰਵਾਉਂਦਿਆਂ ਵਿਕਿਆ ਘਰ

Khemkaran News : ਸੁਰਜੀਤ ਸਿੰਘ ਨੇ ਵੀ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕੀ ਉਸ ਦਾ ਇਲਾਜ ਲਈ ਮਦਦ ਕਰਨ ਤਾਂ ਜੋ ਉਹ ਆਪਣੀਆਂ ਧੀਆਂ ਨੂੰ ਪਾਲ ਪੋਸ ਕੇ ਵੱਡਾ ਕਰਕੇ ਆਪਣੇ ਘਰ ਜਾ ਸਕੇ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ। ਉਸ ਨੂੰ ਹੋਰ ਕੁਝ ਨਹੀਂ ਚਾਹੀਦਾ।

By  KRISHAN KUMAR SHARMA October 12th 2025 04:12 PM -- Updated: October 12th 2025 09:00 PM

TarnTaran News : ਤਰਨ ਤਾਰਨ ਦੇ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਵਿਖੇ ਇੱਕ ਗਰੀਬ ਮਜ਼ਦੂਰ, ਜੋ ਕਿ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਿਹਨਤ ਮਜ਼ਦੂਰੀ ਕਰਨ ਲਈ ਤੂੜੀ ਵਾਲੇ ਟਰਾਲੇ ਤੇ ਗਿਆ ਹੋਇਆ ਸੀ ਤਾਂ ਰਸਤੇ ਵਿੱਚ ਡਿੱਗਣ ਕਾਰਨ ਉਸ ਦੇ ਲੱਕ ਵਿੱਚ ਸੱਟ ਲੱਗ ਗਈ, ਜਿਸ ਕਾਰਨ ਉਸ ਤੁਰਨਾ ਸਿਰਨਾ ਵੀ ਅਸਫਲ ਹੋ ਗਿਆ, ਜਿਸ ਤੋਂ ਬਾਅਦ ਇਲਾਜ ਕਰਵਾਉਂਦੇ ਕਰਵਾਉਂਦੇ ਗਰੀਬ ਮਜ਼ਦੂਰ ਦਾ ਘਰ ਵੀ ਵਿਕ ਗਿਆ। ਹੁਣ ਘਰ ਦੇ ਐਸੇ ਹਾਲਾਤ ਬਣੇ ਹੋਏ ਹਨ ਕਿ ਰੋਟੀ ਪਾਣੀ ਤੋਂ ਵੀ ਮੁਸ਼ਕਿਲ 'ਚ, ਇਹ ਗਰੀਬ ਮਜ਼ਦੂਰ ਆਖਿਰ ਕਰ ਆਪਣੇ ਭਰਾ ਦੇ ਘਰ ਰਹਿਣ ਲਈ ਮਜਬੂਰ ਹੈ।

ਸੁਰਜੀਤ ਸਿੰਘ ਦੀ ਰੀੜ ਦੀ ਹੱਡੀ 'ਤੇ ਲੱਗੀ ਸੱਟ

ਮੰਜੇ 'ਤੇ ਇੱਕ ਮਹੀਨੇ ਤੋਂ ਇਲਾਜ ਦੁੱਖੋ ਤੜਫ ਰਹੇ ਇਸ ਗਰੀਬ ਮਜ਼ਦੂਰ ਨੇ ਸਮਾਜ ਸੇਵੀਆਂ ਨੂੰ ਇਲਾਜ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਬ ਪੀੜਤ ਮਜ਼ਦੂਰ ਸੁਰਜੀਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਸੁਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਮਜ਼ਦੂਰੀ ਕਰਨ ਲਈ ਇਕ ਤੂੜੀ ਵਾਲੇ ਟਰਾਲੇ 'ਤੇ ਗਿਆ ਹੋਇਆ ਸੀ। ਇਸ ਦੌਰਾਨ ਉਸ ਨਾਲ ਰਸਤੇ ਵਿੱਚ ਭਾਣਾ ਵਾਪਰ ਗਿਆ ਤੇ ਅਚਾਨਕ ਡਿੱਗ ਗਿਆ, ਜਿਸ ਦੌਰਾਨ ਉਸਦੀ ਰੀੜ ਦੀ ਹੱਡੀ 'ਤੇ ਡੂੰਘੀ ਸੱਟ ਲੱਗ ਗਈ ਅਤੇ ਤੁਰਨ ਫਿਰਨ ਤੋਂ ਵੀ ਅਸਫਲ ਹੋ ਗਿਆ।

''ਦੋ ਧੀਆਂ, ਘਰ 'ਚ ਪਏ ਰੋਟੀ ਦੇ ਲਾਲ੍ਹੇ''

ਉਨ੍ਹਾਂ ਦੱਸਿਆ ਕਿ ਇਲਾਜ ਕਰਵਾਉਂਦੇ-ਕਰਵਾਉਂਦੇ, ਜੋ ਉਹਨਾਂ ਕੋਲ ਰਹਿਣ ਜੋਗਾ ਘਰ ਸੀ ਉਹ ਵੀ ਵਿਕ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ ਅਤੇ ਉਹ ਵੀ ਛੋਟੀਆਂ ਹਨ, ਜਿਸ ਦਾ ਆਪਣੇ ਮਾਂ-ਪਿਓ ਤੋਂ ਬਗੈਰ ਹੋਰ ਕੋਈ ਵੀ ਨਹੀਂ ਹੈ ਅਤੇ ਹੁਣ ਇਹ ਸੁਰਜੀਤ ਸਿੰਘ ਦੇ ਮੰਜੇ 'ਤੇ ਪੈਣ ਕਾਰਨ ਘਰ ਵਿੱਚ ਰੋਟੀ ਦੇਵੀ ਲਾਲੇ ਪੈ ਚੁੱਕੇ ਹਨ। ਘਰ ਵਿੱਚ ਨਾ ਤਾਂ ਰੋਟੀ ਖਾਣ ਨੂੰ ਹੈ ਅਤੇ ਨਾ ਹੀ ਕੋਈ ਪੈਸਾ-ਧੇਲਾ।

ਪਰਿਵਾਰ ਨੇ ਦਾਨੀ ਸੱਜਣਾਂ ਨੂੰ ਕੀਤੀ ਅਪੀਲ

ਪੀੜਤ ਔਰਤ ਨੇ ਦੱਸਿਆ ਕਿ ਤਰਸ ਦੇ ਆਧਾਰ ਤੇ ਉਸਦੇ ਜੇਠ ਨੇ ਉਹਨਾਂ ਨੂੰ ਆਪਣੇ ਘਰ ਪਿੰਡ ਠੱਠਾ ਵਿਖੇ ਲੈ ਆਂਦਾ ਹੈ ਪਰ ਕਿੰਨਾ ਚਿਰ ਬਾਹਰ ਰਹਿ ਕੇ ਗੁਜ਼ਾਰਾ ਹੁੰਦਾ ਹੈ। ਉਸ ਨੇ ਦੱਸਿਆ ਕਿ ਉਸਦਾ ਪਤੀ ਇਕ ਮਹੀਨੇ ਤੋਂ ਮੰਜੇ ਤੇ ਇਸੇ ਤਰ੍ਹਾਂ ਹੀ ਬਗੈਰ ਇਲਾਜ ਅਤੇ ਦਵਾਈਆਂ ਤੋਂ ਤੜਫ ਰਿਹਾ ਹੈ ਪਰ ਘਰ ਦੀ ਮਜਬੂਰੀ ਹੋਣ ਕਾਰਨ ਉਹ ਇਲਾਜ ਨਹੀਂ ਕਰਵਾ ਪਾ ਰਹੇ ਹਨ। ਸੁਰਜੀਤ ਸਿੰਘ ਨੇ ਵੀ ਭਰੇ ਮਨ ਨਾਲ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕੀ ਉਸ ਦਾ ਇਲਾਜ ਲਈ ਮਦਦ ਕਰਨ ਤਾਂ ਜੋ ਉਹ ਆਪਣੀਆਂ ਧੀਆਂ ਨੂੰ ਪਾਲ ਪੋਸ ਕੇ ਵੱਡਾ ਕਰਕੇ ਆਪਣੇ ਘਰ ਜਾ ਸਕੇ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ। ਉਸ ਨੂੰ ਹੋਰ ਕੁਝ ਨਹੀਂ ਚਾਹੀਦਾ।

ਪਿੰਡ ਵਾਸੀਆਂ ਨੇ ਅਤੇ ਸੁਰਜੀਤ ਸਿੰਘ ਦੇ ਭਰਾ ਨੇ ਵੀ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕੀ ਸੁਰਜੀਤ ਸਿੰਘ ਦਾ ਇਲਾਜ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਤੁਰਨ ਫਿਰਨ ਜੋਗਾ ਹੋ ਸਕੇ। ਡਾਕਟਰਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜਲਦੀ ਤੋਂ ਜਲਦੀ ਸੁਰਜੀਤ ਸਿੰਘ ਦਾ ਇਲਾਜ ਕੀਤਾ ਜਾਵੇ ਨਹੀਂ ਤਾਂ ਕੁਛ ਵੀ ਹੋ ਸਕਦਾ ਹੈ। ਜੇਕਰ ਕੋਈ ਵੀ ਦਾਨੀ ਸੱਜਣਾਂ ਇਲਾਜ ਕਰਵਾਉਣਾ ਜਾਂ ਵਿੱਤੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਮੋਬਾਈਲ ਨੰਬਰ 8725084239 'ਤੇ ਤਾਲਮੇਲ ਕਰ ਸਕਦਾ ਹੈ।

Related Post