ਸਾਵਧਾਨ ! ਕਿਤੇ ਤੁਹਾਡੀ ਜੇਬ 'ਤੇ ਭਾਰੂ ਨਾ ਪੈ ਜਾਵੇ 'ਕਾਕਰੋਚ ਜਨਤਾ ਪਾਰਟੀ', ਪੰਜਾਬ ਪੁਲਿਸ ਨੇ Digital Fraud ਦੀ ਦਿੱਤੀ ਚੇਤਾਵਨੀ, ਵੇਖੋ Video
Cockroach Janta Party Joining : ਭਾਰਤ ਦੇ ਮੁੱਖ ਜੱਜ ਸੂਰਿਆਕਾਂਤ ਦੇ ਵਿਵਾਦਤ ਬਿਆਨ ਤੋਂ ਬਾਅਦ ਹੋਂਦ 'ਚ ਆਈ 'ਕਾਕਰੋਚ ਜਨਤਾ ਪਾਰਟੀ' ਦਾ ਕ੍ਰੇਜ਼ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ (Punjab Police) ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਡਿਜ਼ੀਟਲ ਧੋਖਾਧੜੀ (Digital Fraud) ਨਾਲ ਸਬੰਧਤ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਨੂੰ ਇਸ ਸਬੰਧੀ ਜੁਆਇਨਿੰਗ ਦਾ ਲਿੰਕ ਆਉਂਦਾ ਹੈ ਤਾਂ ਸਾਵਧਾਨ ਰਹੋ, ਕਿਉਂਕਿ ਇਸ ਨਾਲ ਤੁਸੀ ਧੋਖਾਧੜੀ ਦਾ ਸ਼ਿਕਾਰ ਵੀ ਹੋ ਸਕਦੇ ਹੋ।
ਪੰਜਾਬ ਪੁਲਿਸ ਨੇ ਕੀ ਚੇਤਾਵਨੀ ਜਾਰੀ ਕੀਤੀ ?
ਪੰਜਾਬ ਪੁਲਿਸ ਦੇ ਲੁਧਿਆਣਾ ਸਾਈਬਰ ਸੈਲ (Ludhiana Police) ਵੱਲੋਂ ਇੱਕ ਵੀਡੀਓ ਵਿੱਚ ਦੱਸਿਆ ਕਿ ਸਾਈਬਰ ਅਪਰਾਧੀ ਲਗਾਤਾਰ ਧੋਖਾਧੜੀ ਦੇ ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਇਸ ਸਮੇਂ "ਕਾਕਰੋਚ ਜਨਤਾ ਪਾਰਟੀ" ਵਿੱਚ ਮੈਂਬਰਸ਼ਿਪ ਦੇ ਨਾਮ 'ਤੇ ਧੋਖਾਧੜੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸ ਵਿੱਚ ਕਈ ਲਿੰਕ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਘੁੰਮ ਰਹੇ ਹਨ। ਸਾਈਬਰ ਧੋਖਾਧੜੀ ਕਰਨ ਵਾਲੇ ਇਸ ਘੁਟਾਲੇ ਵਿੱਚ ਲਗਾਤਾਰ ਲੋਕਾਂ ਨੂੰ ਹੈਕਿੰਗ ਲਿੰਕ ਭੇਜ ਰਹੇ ਹਨ।
ਲੁਧਿਆਣਾ ਸਾਈਬਰ ਸੈੱਲ ਦੇ ਅਮਰਿੰਦਰ ਸਿੰਘ ਨੇ ਇੱਕ ਵੀਡੀਓ ਸੰਦੇਸ਼ ਵਿੱਚ ਚੇਤਾਵਨੀ ਦਿੱਤੀ ਕਿ ਅਜਿਹੇ ਲਿੰਕਾਂ 'ਤੇ ਕਲਿੱਕ ਕਰਨ ਨਾਲ ਤੁਹਾਡਾ ਫੋਨ ਹੈਕ ਹੋ ਸਕਦਾ ਹੈ ਅਤੇ ਨਿੱਜੀ ਡੇਟਾ ਚੋਰੀ ਕੀਤਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲਿੰਕਾਂ 'ਤੇ ਕਲਿੱਕ ਕਰਨ ਨਾਲ ਫੋਨ ਹੈਕਿੰਗ ਤੋਂ ਬਾਅਦ ਤੁਹਾਡੇ ਬੈਂਕ ਖਾਤੇ ਦੇ ਵੇਰਵੇ ਅਤੇ ਮੋਬਾਈਲ ਫੋਨ ਵਿੱਚ ਸਟੋਰ ਕੀਤਾ ਗਿਆ ਹੋਰ ਨਿੱਜੀ ਡੇਟਾ ਸ਼ਾਮਲ ਹੈ, ਚੋਰੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹੈਕਰ ਤੁਹਾਡੇ ਬੈਂਕ ਖਾਤੇ ਖਾਲੀ ਕਰ ਸਕਦੇ ਹਨ ਅਤੇ ਡਾਟਾ ਦੀ ਦੁਰਵਰਤੋਂ ਕਰ ਸਕਦੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨਾਂ ਨੂੰ ਅਜਿਹੇ ਕਿਸੇ ਵੀ ਲਿੰਕਾਂ 'ਤੇ ਕਲਿੱਕ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਸੇ ਵੀ ਸਾਈਬਰ ਧੋਖਾਧੜੀ ਦੀ ਰਿਪੋਰਟ ਕਰਨ ਲਈ 1930 'ਤੇ ਰਾਸ਼ਟਰੀ ਹੈਲਪਲਾਈਨ 'ਤੇ ਕਿਹਾ।
- PTC NEWS