Cricket World Cup Final: ਅਹਿਮਦਾਬਾਦ ਪਹੁੰਚੀ ਟੀਮ ਇੰਡੀਆ, ਫਾਈਨਲ ਤੋਂ ਪਹਿਲਾਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ

By  Aarti November 16th 2023 09:36 PM -- Updated: November 16th 2023 09:38 PM

Cricket World Cup Final: ਭਾਰਤੀ ਕ੍ਰਿਕਟ ਟੀਮ ਆਈਸੀਸੀ ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਖੇਡਣ ਲਈ ਅਹਿਮਦਾਬਾਦ ਪਹੁੰਚ ਗਈ ਹੈ। ਭਾਰਤ ਨੇ 19 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਫਾਈਨਲ ਮੈਚ ਖੇਡਣਾ ਹੈ, ਜਿਸ ਲਈ ਟੀਮ ਮੁੰਬਈ ਤੋਂ ਅਹਿਮਦਾਬਾਦ ਪਹੁੰਚ ਚੁੱਕੀ ਹੈ। 

ਦੱਸ ਦਈਏ ਕਿ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਇੰਡੀਆ ਨੇ 10 'ਚੋਂ 10 ਮੈਚ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ ਹੈ। 

ਟੀਮ ਇੰਡੀਆ ਦਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਖਿਲਾਫ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ ਸੀ, ਜਿੱਥੇ ਟੀਮ ਨੇ ਨਿਊਜ਼ੀਲੈਂਡ 'ਤੇ 70 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਹ ਮੈਚ ਜਿੱਤਣ ਤੋਂ ਬਾਅਦ ਟੀਮ ਨੇ ਸ਼ੁੱਕਰਵਾਰ ਦੁਪਹਿਰ ਨੂੰ ਮੁੰਬਈ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਭਰੀ। ਹੁਣ ਟੀਮ ਇੰਡੀਆ ਅਹਿਮਦਾਬਾਦ ਪਹੁੰਚ ਗਈ ਹੈ, ਜਿੱਥੇ ਟੀਮ ਦੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਭਾਰਤ ਦਾ ਫਾਈਨਲ ਤੱਕ ਦਾ ਸਫਰ

  • ਮੈਚ 1: ਚੇਨਈ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ।
  • ਮੈਚ 2: ਨਵੀਂ ਦਿੱਲੀ ਵਿੱਚ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ।
  • ਮੈਚ 3: ਅਹਿਮਦਾਬਾਦ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ।
  • ਮੈਚ 4: ਪੁਣੇ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ।
  • ਮੈਚ 5: ਧਰਮਸ਼ਾਲਾ ਵਿੱਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ।
  • ਮੈਚ 6: ਲਖਨਊ ਵਿੱਚ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਇਆ।
  • ਮੈਚ 7: ਮੁੰਬਈ ਵਿੱਚ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ।
  • ਮੈਚ 8: ਕੋਲਕਾਤਾ ਵਿੱਚ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ।
  • ਮੈਚ 9: ਬੈਂਗਲੁਰੂ ਵਿੱਚ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ।
  • ਸੈਮੀਫਾਈਨਲ: ਮੁੰਬਈ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ।

ਇਹ ਵੀ ਪੜ੍ਹੋ: 50ਵਾਂ ਸੈਂਕੜਾਂ ਲਾਉਣ ਤੋਂ ਬਾਅਦ ਕੋਹਲੀ ਦਾ ਸਚਿਨ ਨੂੰ ਨਮਨ: ਫੁੱਟਬਾਲਰ ਡੇਵਿਡ ਬੈਹਕਮ ਨੇ ਵੀ ਵਿਰਾਟ ਨੂੰ ਦਿੱਤੀ ਵਧਾਈ

Related Post