ਪੁਖ਼ਤਾ ਸੁਰੱਖਿਆ ਪ੍ਰਬੰਧਾਂ ਹੇਠ ਬੰਬ ਨਿਰੋਧਕ ਦਸਤੇ ਨੇ ਬੰਬ ਕੀਤਾ ਨਕਾਰਾ

ਬੰਬ ਨਿਰੋਧਕ ਦਸਤੇ ਵੱਲੋਂ ਬੀਤੇ ਦਿਨ ਬਰਾਮਦ ਹੋਏ ਆਰਪੀਜੀ ਨੂੰ ਨਕਾਰਾ ਕੀਤਾ ਗਿਆ। ਇਸ ਧਮਾਕੇ ਦੀ ਦੂਰ ਤੱਕ ਆਵਾਜ਼ ਸੁਣਾਈ ਦਿੱਤੀ। ਪੁਲਿਸ ਵੱਲੋਂ ਇਸ ਮੌਕੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।

By  Ravinder Singh December 28th 2022 02:42 PM -- Updated: December 28th 2022 02:45 PM

ਤਰਨਤਾਰਨ : ਬੀਤੇ ਦਿਨ ਬਰਾਮਦ ਹੋਏ RPG ਨੂੰ ਪੁਲਿਸ ਵੱਲੋਂ ਅੱਜ ਨਕਾਰਾ ਕੀਤਾ। ਬੰਬ ਨਿਰੋਧਕ ਦਸਤੇ ਵੱਲੋਂ ਹਰੀਕੇ ਨੇੜਲੇ ਪਿੰਡ ਕੀੜੀਆ ਕੋਲ ਬਿਆਸ ਦਰਿਆ ਦੇ ਮੰਡ ਵਿਚ ਬੰਬ ਨਕਾਰਾ ਕਰ ਦਿੱਤਾ ਗਿਆ। ਦੂਰ ਤੱਕ ਕਈ ਪਿੰਡਾਂ ਵਿਚ ਬੰਬ ਧਮਾਕੇ ਦੀ ਆਵਾਜ਼ ਸੁਣਵਾਈ ਦਿੱਤੀ। ਮੀਡੀਆ ਸਮੇਤ ਸਾਰੇ ਲੋਕਾਂ ਨੂੰ 500 ਮੀਟਰ ਪਿੱਛੇ ਰੱਖਿਆ ਗਿਆ। ਪੁਲਿਸ ਨੇ ਕਾਬੂ ਤਿੰਨੋਂ ਮੁਲਜ਼ਮਾਂ ਨੂੰ ਵੀ ਮੌਕੇ ਉਤੇ ਲਿਆਂਦਾ ਗਿਆ ਸੀ।  ਸੂਤਰਾਂ ਅਨੁਸਾਰ ਸਰਹਾਲੀ ਥਾਣੇ ਉਤੇ ਹੋਏ ਹਮਲੇ ਲਈ ਆਰਪੀਜੀ ਮੁਹੱਈਆ ਕਰਵਾਇਆ ਗਿਆ ਸੀ।




ਸ਼ਕਤੀਸ਼ਾਲੀ ਧਮਾਕਾ ਹੋਣ ਤੋਂ ਬਾਅਦ ਮਿੱਟੀ ਤੇ ਧੂੰਏਂ ਦਾ ਗੁਬਾਰ ਉਠਿਆ। ਇਸ ਮੌਕੇ  ਪੁਲਿਸ, ਬੰਬ ਨਿਰੋਧਕ ਦਸਤਾ , ਫੋਰੈਂਸਿਕ ਟੀਮ ਤੇ ਫ਼ੌਜ ਦੇ ਉੱਚ ਅਧਿਕਾਰੀ ਮੌਜੂਦ ਸਨ। ਪੁਲਿਸ ਵੱਲੋਂ 500 ਮੀਟਰ ਤੋਂ ਵੱਧ ਦੂਰੀ ਤੱਕ ਦਾ ਇਲਾਕਾ ਖਾਲੀ ਕਰਵਾ ਲਿਆ ਗਿਆ ਸੀ। ਫੋਰੈਂਸਿਕ ਟੀਮ ਵੱਲੋਂ ਧਮਾਕੇ ਮਗਰੋਂ ਆਰਪੀਜੀ ਦੇ ਬਚੇ ਹੋਏ ਹਿੱਸੇ ਇਕੱਠੇ ਕਰ ਲਏ ਗਏ। ਇਹ ਬੰਬ ਕਿੰਨਾ ਕੁ ਸ਼ਕਤੀਸ਼ਾਲੀ ਸੀ ਇਸ ਸਬੰਧੀ ਫੋਰੈਂਸਿਕ ਟੀਮ ਵਲੋਂ ਜਾਂਚ ਕੀਤੀ ਜਾਵੇਗੀ। ਪੁਲਿਸ ਨੂੰ ਅਦਾਲਤ ਕੋਲੋਂ  ਤਿੰਨੋਂ ਮੁਲਜ਼ਮਾਂ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਹੋ ਗਿਆ ਹੈ।

ਕਾਬਿਲੇਗੌਰ ਹੈ ਕਿ ਬੀਤੇ ਦਿਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਜਾਂਚ 'ਚ ਇਕ ਲੋਡਡ RPG ਦੀ ਬਰਾਮਦਗੀ ਹੋਇਆ ਤੇ 3 ਮਾਡਿਊਲ ਮੈਂਬਰ ਗ੍ਰਿਫਤਾਰ ਕੀਤੇ ਗਏ ਹਨ। ਕੈਨੇਡਾ-ਅਧਾਰਤ ਅੱਤਵਾਦੀ ਲੰਡਾ ਦੀਆਂ ਹਦਾਇਤਾਂ 'ਤੇ ਫਿਲੀਪੀਨਜ਼-ਅਧਾਰਤ ਯਾਦਵਿੰਦਰ ਸਿੰਘ ਦੁਆਰਾ ਸੰਭਾਲਿਆ ਸਬ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਕੀਤੇ  ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ, ਹੀਰਾ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਚੰਬਲ, ਤਰਨਤਾਰਨ ਵਜੋਂ ਕੀਤੀ ਸੀ। ਪੁਲਿਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਸੀ। ਡੀਜੀਪੀ ਨੇ ਕਿਹਾ ਸੀ ਕਿ ਵਰਤਣ ਲਈ ਤਿਆਰ ਤਾਜ਼ਾ ਆਰਪੀਜੀ ਦੀ ਬਰਾਮਦਗੀ ਦੇ ਨਾਲ, ਪੰਜਾਬ ਪੁਲਿਸ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਮਕਸਦ ਨਾਲ ਇਕ ਹੋਰ ਸੰਭਾਵਿਤ ਅੱਤਵਾਦੀ ਹਮਲੇ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ ਸੀ।


ਉਨ੍ਹਾਂ ਦਾ ਕਹਿਣਾ ਸੀ ਕਿ  ਦੋ ਨਾਬਾਲਗਾਂ ਸਮੇਤ ਸੱਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਕੁਝ ਦਿਨ ਬਾਅਦ ਹੋਇਆ ਹੈ, ਜਿਨ੍ਹਾਂ ਨੇ 9 ਦਸੰਬਰ ਨੂੰ ਰਾਤ 11.18 ਵਜੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਿਰਹਾਲੀ ਦੀ ਇਮਾਰਤ 'ਤੇ ਅੱਤਵਾਦੀ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ : 220 ਕੇਵੀ ਟਾਵਰ 'ਚ ਧਮਾਕਾ, ਲੋਕਾਂ ਦੇ ਬਿਜਲੀ ਦੇ ਮੀਟਰ ਤੇ ਹੋਰ ਸਾਮਾਨ ਸੜਿਆ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਕਾਰਵਾਈ ਦੌਰਾਨ ਪੁਲ ਬਿਲੀਆਂਵਾਲਾ ਵਿਖੇ ਨਾਕਾਬੰਦੀ ਕਰਕੇ ਸਰਹਾਲੀ ਆਰਪੀਜੀ ਹਮਲੇ ਦੇ ਸਬੰਧ 'ਚ ਬਾਈਕ ਸਵਾਰ ਦੋ ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ ਤੇ ਹੀਰਾ ਸਿੰਘ ਵਜੋਂ ਕੀਤੀ ਹੈ।

Related Post