ਦੂਜੀਆਂ ਕੁੜੀਆਂ ਨੂੰ ਦੇਖਦਾ ਸੀ ਬੁਆਏਫ੍ਰੈਂਡ; ਗਰਲਫ੍ਰੈਂਡ ਨੇ ਅੱਖਾਂ ਚ ਮਾਰੀ ਰੇਬੀਜ਼ ਦੀ ਸੂਈ

By  Jasmeet Singh November 30th 2023 02:34 PM

ਪੀਟੀਸੀ ਨਿਊਜ਼ ਡੈਸਕ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਛੱਡਿਆ ਹੈ। ਇਹ ਘਟਨਾ ਇੱਕ ਜੋੜੇ ਨਾਲ ਸਬੰਧਤ ਹੈ, ਜੋ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ। 

ਉਨ੍ਹਾਂ ਵਿਚਕਾਰ ਪਿਛਲੇ ਅੱਠ ਸਾਲਾਂ ਤੋਂ ਚੱਲ ਰਿਹਾ ਪਿਆਰ ਉਸ ਸਮੇਂ ਖਤਮ ਹੋ ਗਿਆ ਜਦੋਂ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜੇ ਦੌਰਾਨ ਪ੍ਰੇਮਿਕਾ ਨੇ ਗੁੱਸੇ 'ਚ ਆ ਕੇ ਆਪਣੇ ਬੁਆਏਫ੍ਰੈਂਡ ਦੀਆਂ ਅੱਖਾਂ 'ਚ ਰੇਬੀਜ਼ ਦੀਆਂ ਸੂਈਆਂ ਮਾਰ ਦਿੱਤੀਆਂ। 

ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।

ਔਰਤ ਨੇ ਪ੍ਰੇਮੀ ਦੀ ਅੱਖ ਵਿੱਚ ਮਾਰੀ ਸੂਈ
ਇਹ ਹੈਰਾਨ ਕਰਨ ਵਾਲੀ ਘਟਨਾ ਅਮਰੀਕਾ ਦੇ ਫਲੋਰੀਡਾ ਤੋਂ ਦੱਸੀ ਜਾ ਰਹੀ ਹੈ। ਜਿੱਥੇ ਇਕ ਜੋੜਾ ਪਿਛਲੇ 8 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ ਪਰ ਬੀਤੇ ਸ਼ਨਿੱਚਰਵਾਰ ਰਾਤ ਦੋਵਾਂ ਵਿਚਾਲੇ ਲੜਾਈ ਇਸ ਹੱਦ ਤੱਕ ਵਧ ਗਈ ਕਿ ਔਰਤ ਨੇ ਖੌਫਨਾਕ ਕਦਮ ਚੁੱਕ ਲਿਆ। 

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਮਿਆਮੀ-ਡੇਡ ਕਾਉਂਟੀ ਦੇ ਇੱਕ ਘਰ ਵਿੱਚ ਵਾਪਰੀ। ਔਰਤ ਨੂੰ ਗੁੱਸਾ ਸੀ ਕਿ ਉਸ ਦਾ ਬੁਆਏਫ੍ਰੈਂਡ ਹੋਰ ਕੁੜੀਆਂ ਵੱਲ ਵੀ ਦੇਖ ਰਿਹਾ ਸੀ। ਪੁਲਿਸ ਮੁਤਾਬਕ ਸ਼ਨਿੱਚਰਵਾਰ ਰਾਤ 10 ਵਜੇ ਜਦੋਂ ਪਤੀ-ਪਤਨੀ ਆਪਣੇ ਘਰ ਪਹੁੰਚੇ ਤਾਂ ਪ੍ਰੇਮੀ ਸੋਫੇ 'ਤੇ ਲੇਟ ਗਿਆ, ਉਸ ਮਗਰੋਂ ਜਦੋਂ ਤਕਰਾਰ ਵਧੀ ਤਾਂ ਪ੍ਰੇਮਿਕਾ ਨੇ ਰੇਬੀਜ਼ ਦੀਆਂ ਸੂਈ ਲੈ ਕੇ ਪ੍ਰੇਮੀ ਦੀ ਸੱਜੀ ਅੱਖ 'ਚ ਮਾਰ ਦਿੱਤੀ।


ਔਰਤ ਦਾ ਭਿਆਨਕ ਬਦਲਾ
ਦੱਸਿਆ ਜਾ ਰਿਹਾ ਹੈ ਕਿ ਦਰਦ ਨਾਲ ਕਰਾਹ ਰਹੇ ਪ੍ਰੇਮੀ ਨੇ ਪੁਲਿਸ ਨੂੰ 911 'ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਤੁਰੰਤ ਨੇੜੇ ਦੇ ਹਸਪਤਾਲ 'ਚ ਲਿਜਾਇਆ ਗਿਆ। ਜਿੱਥੋਂ ਉਸ ਨੂੰ ਇੱਕ ਹੋਰ ਸਥਾਨਿਕ ਹਸਪਤਾਲ ਰੈਫਰ ਕਰ ਦਿੱਤਾ ਗਿਆ। 

ਘਟਨਾ ਤੋਂ ਬਾਅਦ ਪੁਲਿਸ ਨੇ 44 ਸਾਲਾ ਮੁਲਜ਼ਮ ਸੈਂਡਰਾ ਜਿਮੇਨੇਜ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਪੂਰੀ ਘਟਨਾ 'ਤੇ ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੇ ਕੁੱਤਿਆਂ ਲਈ ਇਹ ਟੀਕਾ ਲੈ ਕੇ ਆਇਆ ਸੀ ਪਰ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਉਸ ਦੀ ਪ੍ਰੇਮਿਕਾ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ।

Related Post