ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਕਰਕੇ ਸੁੱਟਿਆ ਡਰੋਨ

By  Ravinder Singh February 3rd 2023 10:21 AM -- Updated: February 3rd 2023 10:32 AM

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਇਕ ਵਾਰ ਫਿਰ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਆਵਾਜ਼ ਸੁਣ ਕੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ।


ਜਵਾਨਾਂ ਦਾ ਕਹਿਣਾ ਹੈ ਕਿ ਡਰੋਨ ਦੇ ਪਿੱਛੇ ਜਾਣ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਜਿਸ ਤੋਂ ਬਾਅਦ ਸਰਹੱਦ ਉਪਰ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ  ਗਈ। ਡਰੋਨ ਨੂੰ ਅੱਜ ਸਵੇਰੇ ਬਾਰਡਰ ਫੈਂਸ ਅਤੇ ਜ਼ੀਰੋ ਲਾਈਨ ਦੇ ਵਿਚਕਾਰੋਂ ਬਰਾਮਦ ਕਰ ਲਿਆ ਗਿਆ ਹੈ। ਡਰੋਨ ਕੋਲੋਂ ਇਕ ਪਾਬੰਦੀਸ਼ੁਦਾ ਸਮੱਗਰੀ ਦਾ ਇਕ ਪੈਕੇਟ ਵੀ ਬਰਾਮਦ ਕੀਤਾ ਗਿਆ ਹੈ।

ਬੀਐਸਐਫ ਦੇ ਜਵਾਨਾਂ ਨੇ ਸਵੇਰੇ ਪਾਕਿਸਤਾਨੀ ਡ੍ਰੋਨ ਨੂੰ ਡੇਗ ਕੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਹੈਰੋਇਨ ਤਿੰਨ ਕਿੱਲੋ ਦੱਸੀ ਜਾ ਰਹੀ ਹੈ। ਡ੍ਰੋਨ ਨੂੰ ਕਬਜ਼ੇ 'ਚ ਲੈਣ ਤੋਂ ਬਾਅਦ ਇਸ ਦੇ ਰੂਟ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦੀ ਖੇਤਰ ਤੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। 

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਪਾਵਰਕਾਮ ਲਈ ਬਣੀ ਬੋਝ : PSPCL ਦੇ ਮੁਲਾਜ਼ਮਾਂ ਨੇ ਮੁਫ਼ਤ ਬਿਜਲੀ ਨਾ ਲੈਣ ਲਈ ਲਿਖਿਆ ਪੱਤਰ

Related Post