ਸਰਹੱਦ 'ਤੇ ਮੁੜ ਡਰੋਨ ਦੀ ਹਲਚਲ ਨਜ਼ਰ ਆਈ, ਤਲਾਸ਼ੀ ਦੌਰਾਨ 2.470 ਗ੍ਰਾਮ ਹੈਰੋਇਨ ਬਰਾਮਦ

By  Ravinder Singh December 6th 2022 11:18 AM

ਤਰਨਤਾਰਨ : ਪਾਕਿਸਤਾਨ 'ਚ ਬੈਠੇ ਤਸਕਰਾਂ ਨੇ ਫਿਰ ਭਾਰਤੀ ਸਰਹੱਦ 'ਤੇ ਡਰੋਨ ਭੇਜਿਆ। ਪੰਜਾਬ ਦੀ ਹੱਦ ਵਿਚ ਆਇਆ ਡਰੋਨ ਬਾਅਦ ਵਿਚ ਵਾਪਸ ਹੋਣ ਵਿੱਚ ਕਾਮਯਾਬ ਹੋ ਗਿਆ ਪਰ ਚੌਕਸ ਬੀਐਸਐਫ ਜਵਾਨਾਂ ਨੇ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਬਰਾਮਦ ਕਰ ਲਈ। ਜ਼ਬਤ ਕੀਤੇ ਖੇਪ ਦੀ ਕੀਮਤ ਕਰੀਬ 17 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਡਰੋਨ ਦੀ ਹਲਚਲ ਤਰਨਤਾਰਨ ਦੇ ਸਰਹੱਦੀ ਪਿੰਡ ਕਾਲੀਆ ਵਿੱਚ ਦੇਖੀ ਗਈ। ਰਾਤ ਦੇ ਸਮੇਂ ਜਦੋਂ ਬੀਐਸਐਫ ਦੇ ਜਵਾਨ ਸਰਹੱਦ 'ਤੇ ਸਨ ਤਾਂ ਉਸੇ ਸਮੇਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਦੀ ਆਵਾਜ਼ ਸੁਣ ਕੇ ਫਾਇਰਿੰਗ ਕੀਤੀ ਗਈ ਪਰ ਡਰੋਨ ਵਾਪਸ ਜਾਣ ਵਿੱਚ ਕਾਮਯਾਬ ਹੋ ਗਿਆ। ਬੀਐਸਐਫ ਜਵਾਨਾਂ ਨੇ ਇਸ ਦੀ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਵਾਦਾਂ 'ਚ ਘਿਰੇ, ਪੁੱਛਗਿੱਛ ਲਈ ਪੁੱਜੇ ਵਿਜੀਲੈਂਸ ਦਫ਼ਤਰ

ਹਨੇਰਾ ਹੋਣ ਦੇ ਬਾਵਜੂਦ ਬੀਐਸਐਫ ਅਧਿਕਾਰੀਆਂ ਨੇ ਰਾਤ ਨੂੰ ਹੀ ਤਲਾਸ਼ੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਉਸ ਨੂੰ ਪਿੰਡ ਕਾਲੀਆ ਦੇ ਖੇਤ 'ਚ ਇਕ ਪੀਲੇ ਰੰਗ ਦਾ ਪੈਕਟ ਮਿਲਿਆ। ਜਿਸ 'ਤੇ ਰੱਸੀ ਦਾ ਹੁੱਕ ਬਣਾਇਆ ਗਿਆ ਸੀ ਤਾਂ ਜੋ ਇਸ ਨੂੰ ਡਰੋਨ ਤੋਂ ਸੁੱਟਣਾ ਆਸਾਨ ਹੋ ਸਕੇ। ਜਾਂਚ ਤੋਂ ਬਾਅਦ ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 2.470 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ। ਪਿਛਲੇ ਇਕ ਮਹੀਨੇ ਵਿੱਚ ਡਰੋਨ ਦੀ ਬਹੁਤ ਜ਼ਿਆਦਾ ਆਵਾਜਾਈ ਹੋਈ ਹੈ। ਹਰ ਦੂਜੇ ਦਿਨ ਪਾਕਿਸਤਾਨੀ ਸਰਹੱਦ ਤੋਂ ਭਾਰਤੀ ਸਰਹੱਦ ਵੱਲ ਡਰੋਨ ਆ ਰਹੇ ਹਨ। ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇੱਕ ਮਹੀਨੇ ਵਿੱਚ ਕਰੀਬ 8 ਡਰੋਨ ਬੀਐਸਐਫ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਚੁੱਕੇ ਹਨ। ਇਸ ਦੇ ਬਾਵਜੂਦ ਪਾਕਿਸਤਾਨ ਵਿੱਚ ਬੈਠੇ ਤਸਕਰ ਹੈਰੋਇਨ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ।

Related Post