ਪਿੰਡ ਦੇ ਲੋਕਾਂ ਨੇ ਸਰਪੰਚ ਉੱਤੇ ਸਰਕਾਰੀ ਗਰਾਂਟ ਗਬਨ ਕਰਨ ਦੇ ਦੋਸ਼ ਲਗਾਏ, ਸਰਪੰਚ ਨੇ ਨਕਾਰੇ

By  Ravinder Singh February 12th 2023 03:24 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੇਰਕਾ ਦੇ ਕੋਲ ਪਿੰਡ ਜਹਾਂਗੀਰ ਦੀ ਸਰਪੰਚ ਤੇ ਮੈਂਬਰ ਪੰਚਾਇਤ ਵੱਲੋਂ ਸਰਕਾਰੀ ਗ੍ਰਾਂਟ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਮੈਂਬਰ ਪੰਚਾਇਤ ਸਰਕਾਰੀ ਇੱਟਾਂ ਚੋਰੀ ਕਰਕੇ ਆਪਣੇ ਘਰ ਲਗਾ ਰਿਹਾ ਹੈ, ਜਿਸਦੀ ਵੀਡਿਓ ਵੀ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆ ਦਾ ਕਹਿਣਾ ਹੈ ਕਿ ਪਿਛਲੇ ਪੰਜ ਸਾਲਾਂ ਵਿਚ ਸਰਕਾਰੀ ਗ੍ਰਾਂਟ ਤੋਂ ਆਇਆ ਇਕ ਵੀ ਪੈਸਾ ਪਿੰਡ ਦੀ ਡਿਵੈਲਪਮੈਂਟ ਲਈ ਨਹੀਂ ਲਗਾਇਆ ਗਿਆ।


ਉਨ੍ਹਾਂ ਨੇ ਕਿਹਾ ਸਰਪੰਚ ਅਮਰੀਕ ਸਿੰਘ ਵੱਲੋਂ ਸਰਕਾਰੀ ਗ੍ਰਾਂਟ 'ਚ ਕਾਫੀ ਵੱਡਾ ਗਬਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਨਰੇਗਾ ਸਕੀਮ ਵਿਚ ਵੀ ਹੇਰਾਫੇਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਸਾਡੇ ਪਿੰਡ ਦਾ ਜੋ ਛੱਪੜ ਹੈ ਤੇ ਪਿੰਡ ਦੇ ਸ਼ਮਸ਼ਾਨਘਾਟ ਦੀ ਉਸਾਰੀ ਲਈ ਵੀ ਗ੍ਰਾਂਟ ਜਾਰੀ ਹੋਈ ਸੀ ਪਰ ਸਰਪੰਚ ਤੇ ਮੈਂਬਰ ਪੰਚਾਇਤ ਵੱਲੋਂ ਇਸ ਜਗ੍ਹਾ ਉਤੇ ਇਕ ਰੁਪਇਆ ਵੀ ਨਹੀਂ ਲਗਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਵਿਚ ਤਿੰਨ ਸ਼ਮਸ਼ਾਨਘਾਟ ਹਨ ਇਕ ਸ਼ਮਸ਼ਾਨਘਾਟ ਜੱਟਾਂ ਦਾ ਤੇ ਇਕ ਸ਼ਮਸ਼ਾਨਘਾਟ ਪੰਡਤਾਂ ਦਾ ਤੇ ਇਕ ਸ਼ਮਸ਼ਾਨਘਾਟ ਐਸਸੀ ਭਾਈਚਾਰੇ ਦਾ ਹੈ ਜਿਸ ਦੀ ਹਾਲਾਤ ਬਹੁਤ ਹੀ ਮਾੜੀ ਹੈ।


ਇਸ ਦੀ ਉਸਾਰੀ ਕਰਵਾਉਣ ਲਈ ਵੀ ਗਰਾਂਟ ਆਈ ਸੀ ਪਰ ਸਰਪੰਚ ਵੱਲੋਂ ਇਸ ਉਤੇ ਕੋਈ ਪੈਸਾ ਨਹੀਂ ਲਗਾਇਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਮੁੱਖ ਮੰਤਰੀ ਪੰਜਾਬ ਤੇ ਡੀਡੀਪੀਓ ਤੇ ਡੀਸੀ ਅੰਮ੍ਰਿਤਸਰ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਚਿੱਠੀਆਂ ਪਾਈਆਂ ਪਰ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ। ਉਨ੍ਹਾਂ ਕਿਹਾ ਕੋਈ ਗੱਲ ਨਹੀਂ ਸੁਣ ਰਿਹਾ ਅਤੇ ਨਾ ਹੀ ਕੋਈ ਕਾਰਵਾਈ ਕਰ ਰਿਹਾ ਹੈ।


ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਇਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਅਸੀਂ ਇਨ੍ਹਾਂ ਖ਼ਿਲਾਫ਼ ਸ਼ਿਕਾਇਤ ਕਰਦੇ ਹਾਂ ਤੇ ਸਰਪੰਚ ਤੇ ਉਸਦੇ ਮੈਂਬਰ ਸਾਨੂੰ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਕਿ ਰਾਜ ਸਰਕਾਰ ਵੱਲੋਂ ਆਈ ਹੈ ਉਹ ਪਿੰਡ ਦੀ ਤਰੱਕੀ ਉਤੇ ਲਗਾਈ ਜਾਵੇ।

ਉੱਥੇ ਦੂਜੇ ਪਾਸੇ ਪਿੰਡ ਦੇ ਸਰਪੰਚ ਅਮਰੀਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਇਲਜ਼ਾਮ ਲਗਾ ਰਹੇ ਹਨ ਉਹ ਆਪ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਵਿਚੋਂ ਪੈਸੇ ਚੋਰੀ ਕਰਦੇ ਸਨ। 3 ਲੋਕਾਂ ਖਿਲਾਫ਼ ਪਹਿਲਾ ਹੀ ਥਾਣਿਆਂ 'ਚ ਕਈ ਮਾਮਲੇ ਦਰਜ ਹਨ। ਸਰਪੰਚ ਨੇ ਚੋਰੀ ਹੋਈਆਂ ਇੱਟਾਂ ਸਬੰਧੀ ਕਿਹਾ ਕਿ ਇਕ ਲੱਖ ਦੋ ਹਜ਼ਾਰ ਰੁਪਏ ਦੀ ਗ੍ਰਾਂਟ ਆਈ ਸੀ।

ਕੋਠੇ ਢਾਹ ਕੇ ਨਵੇਂ ਬਣਾਉਣ ਦੀ ਗ੍ਰਾਂਟ ਆਈ ਸੀ। ਇੱਟ ਕਿਸੇ ਦੇ ਘਰ ਸੁੱਟੀ ਸੀਜੋ ਚੁੱਕ ਕੇ ਆਪਣੇ ਘਰ ਵਾਪਸ ਲਿਜਾ ਰਿਹਾ ਸੀ ਜਿਸ ਦੀ ਇਨ੍ਹਾਂ ਵੱਲੋਂ ਵੀਡੀਓ ਬਣਾਈ ਗਈ ਹੈ। ਇਹ ਇਹ ਸਭ ਨਾਜਾਇਜ਼ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਛੱਪੜ ਦੀ ਗ੍ਰਾਂਟ 4 ਲੱਖ 59 ਹਜ਼ਾਰ ਉਨ੍ਹਾਂ ਕੋਲ ਪਈ ਹੋਈ ਹੈ।

ਇਹ ਵੀ ਪੜ੍ਹੋ : ਭਗਤ ਸਿੰਘ ਕੋਸ਼ਿਆਰੀ ਦਾ ਅਸਤੀਫਾ ਮਨਜ਼ੂਰ, ਹੁਣ ਇਹ ਹੋਣਗੇ ਮਹਾਰਾਸ਼ਟਰ ਦੇ ਨਵੇਂ ਰਾਜਪਾਲ

ਇਨ੍ਹਾਂ ਨੇ ਉਹ ਗ੍ਰਾਂਟ ਸਾਨੂੰ ਛੱਪੜ ਉੱਤੇ ਲਗਾਉਣ ਲਈ ਨਹੀਂ ਦਿੱਤੀ ਇਨ੍ਹਾਂ ਨੇ ਛੱਪੜ ਉੱਤੇ ਕਬਜ਼ਾ ਕੀਤਾ ਸੀ ਜੋ ਕਿ ਇਨ੍ਹਾਂ ਕੋਲੋਂ ਕਬਜ਼ੇ ਛੁਡਵਾ ਦਿੱਤਾ ਗਿਆ। ਇਹ ਦੁਬਾਰਾ ਛੱਪੜ ਉਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪਿੰਡ ਕੋਲੋਂ ਤੁਸੀਂ ਪਤਾ ਕਰ ਸਕਦੇ ਹੋ ਜੇਕਰ ਮੈਂ ਇਕ ਪੈਸਾ ਖਾਦਾ ਹੋਵੇ ਤੇ ਮੈਂ ਸਰਪੰਚੀ ਛੱਡ ਦਵਾਂਗਾ। ਸਰਪੰਚ ਅਮਰੀਕ ਸਿੰਘ ਨੇ ਕਿਹਾ ਕਿ ਇਹ ਹਲਫੀਆ ਬਿਆਨ ਦੇਣ ਕਿ ਮੈਂ ਪਿੰਡ ਦਾ ਪੈਸਾ ਖਾਦਾ ਹੈ।


Related Post