AAP Sarpanch ਹਰਬਰਿੰਦਰ ਸਿੰਘ ਕਤਲਕਾਂਡ ਦਾ ਗੈਂਗਸਟਰ ਕਨੈਕਸ਼ਨ ! ਗੈਂਗਸਟਰ ਲਖਬੀਰ ਲੰਡਾ ਨੇ ਲਈ ਜ਼ਿੰਮੇਵਾਰੀ, ਦਿੱਤੀ ਪੁਲਿਸ ਨੂੰ ਚਿਤਾਵਨੀ
ਨੈਸ਼ਨਲ ਹਾਈਵੇਅ 'ਤੇ ਸਿੱਧੂ ਫਾਰਮ ਮੈਰਿਜ ਪੈਲੇਸ ਵਿਖੇ ਇੱਕ ਵਿਆਹ ਸਮਾਗਮ ਦੌਰਾਨ, ਤਿੰਨ ਸ਼ੂਟਰਾਂ ਨੇ ਠੱਠੀਆਂ ਮਹੰਤਾ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਭੱਜ ਗਏ। ਇਸ ਦੌਰਾਨ ਹਮਲਾਵਰਾਂ ਨੇ ਜਰਮਨਜੀਤ ਸਿੰਘ ਨੂੰ ਵੀ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜੋ ਆਪਣੇ ਚਚੇਰੇ ਭਰਾ ਨੂੰ ਬਚਾਉਣ ਲਈ ਅੱਗੇ ਆਇਆ ਸੀ। ਹੁਣ ਇਸ ਮਾਮਲੇ ’ਚ ਗੈਂਗਸਟਰ ਕਨੈਕਸ਼ਨ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰ ਲਖਬੀਰ ਲੰਡਾ ਨੇ ਜ਼ਿੰਮੇਵਾਰੀ ਕਤਲ ਦੀ ਜਿੰਮੇਵਾਰੀ ਲਈ ਹੈ। ਨਾਲ ਹੀ ਸੋਸ਼ਲ ਮੀਡੀਆ ’ਤੇ ਪੋਸਟ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਵੀ ਦਿੱਤੀ ਹੈ। ਪੋਸਟ ਮੁਤਾਬਿਕ ਪੁਲਿਸ ਨਾਜਾਇਜ਼ ਐਨਕਾਊਂਟਰ ਬੰਦ ਕਰੇ। ਜੇਕਰ ਨਾਜਾਇਜ਼ ਐਨਕਾਊਂਟਰ ਬੰਦ ਨਹੀਂ ਕੀਤੇ ਤਾਂ ਸਾਰੇ ਭਰਾਵਾਂ ਦਾ ਬਦਲਾ ਇੱਕ ਦਿਨ ’ਚ ਹੀ ਲੈ ਲਿਆ ਜਾਵੇਗਾ। ਖੈਰ ਪੀਟੀਸੀ ਨਿਊਜ਼ ਵਾਇਰਲ ਪੋਸਟ ਦੀ ਤਸਦੀਕ ਨਹੀਂ ਕਰਦਾ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਪਿੰਡ ਠੱਠੀਆਂ ਮਹੰਤਾਂ ’ਚ ਆਮ ਆਦਮੀ ਪਾਰਟੀ ਦਾ ਸਰਪੰਚ ਹਰਬਰਿੰਦਰ ਸਿੰਘ, ਪਿੰਡ ਸ਼ੇਰੋਂ ਵਿਖੇ ਸਿੱਧੂ ਫਾਰਮ 'ਤੇ ਇੱਕ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਸਰਪੰਚ ਨਾਲ ਉਸ ਦਾ ਭਰਾ ਜਰਮਨ ਸਿੰਘ ਵੀ ਨਾਲ ਸੀ। ਇਸ ਦੌਰਾਨ ਮੁਲਜ਼ਮਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਰਪੰਚ ਹਰਬਰਿੰਦਰ ਸਿੰਘ ਉਪਰ ਚਲਦੇ ਵਿਆਹ ਸਮਾਗਮ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਹਰਬਰਿੰਦਰ ਸਿੰਘ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਟੇਜ 'ਤੇ ਨੱਚ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ 'ਤੇ ਚਾਰ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ AK-47 ਵਰਗੇ ਹਥਿਆਰ ਨਾਲ ਲੈਸ ਸੀ। ਹਮਲਾਵਰਾਂ ਨੇ ਹਰਬਰਿੰਦਰ ਸਿੰਘ ਦੇ ਢਿੱਡ ਅਤੇ ਸਿਰ ਵਿੱਚ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab Grand Cash Wedding : ਪੰਜਾਬ ’ਚ ਸ਼ਾਹੀ ਵੈਡਿੰਗ 'ਚ ਲਾੜੇ-ਲਾੜੀ 'ਤੇ ਲੁਟਾਏ ਗਏ 8 ਕਰੋੜ ਦੇ ਨੋਟ ! ਜਾਣੋ ਵਾਇਰਲ ਵੀਡੀਓ ਦੀ ਅਸਲ ਸੱਚਾਈ
- PTC NEWS