Amritsar ਹਵਾਈ ਅੱਡੇ ’ਤੇ ਡਰੋਨ ਦੀ ਹੋਈ ਹਲਚਲ; ਇੱਕ ਘੰਟੇ ਲਈ ਹਵਾਈ ਅੱਡਾ ਰਿਹਾ ਮੁਕੰਮਲ ਬੰਦ
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੇ ਦੇਰ ਰਾਤ ਨੂੰ ਡਰੋਨ ਦੀ ਹਲਚਲ ਵਿਖਾਈ ਦਿੱਤੀ ਗਈ, ਜਿਸ ਕਾਰਨ ਹਵਾਈ ਅੱਡੇ ਨੂੰ ਸੁਰੱਖਿਅਤ ਰੱਖਣ ਐਮਰਜੈਂਸੀ ਦੇ ਮੱਦੇਨਜ਼ਰ ਹਵਾਈ ਅੱਡੇ ਨੂੰ ਕਰੀਬ ਇਕ ਘੰਟੇ ਲਈ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕੁਆਲਾਲੰਪਰ ਤੋਂ ਇੱਥੇ ਪੁੱਜਣ ਵਾਲੀ ਮਲੇਸ਼ੀਆ ਏਅਰਲੀਈਨ ਦੀ ਉਡਾਣ ਨੂੰ ਇੱਥੋਂ ਮੋੜ ਕੇ ਦਿੱਲੀ ਨੂੰ ਭੇਜ ਦਿੱਤਾ ਗਿਆ।
ਇਸ ਤੋਂ ਇਲਾਵਾ ਰਾਤ 9 ਵਜੇ ਸ਼ਾਰਜਾਹ ਤੋਂ ਏਥੇ ਪੁੱਜਣ ਵਾਲੀ ਇੰਡੀਗੋ ਏਅਰਲਾਈਨ ਦੀ ਉਡਾਣ ਨੂੰ ਚੰਡੀਗੜ ਵੱਲ ਮੋੜ ਦਿੱਤਾ ਗਿਆ। ਇਸ ਸਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ ਕਰੀਬ 8.40 ਵਜੇ ਇੱਕ ਡਰੋਨ ਦੀ ਗੱਲ ਵਿਖਾਈ ਦਿੱਤੀ ਗਈ ਸੀ, ਜਿਸ ਕਾਰਨ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਰੀਬ ਇੱਕ ਘੰਟੇ ਲਈ ਹਵਾਈ ਅੱਡਾ ਬੰਦ ਕਰਨਾ ਪਿਆ। ਜਿਸ ਕਾਰਨ ਉਕਤ ਉਡਾਣਾਂ ਨੂੰ ਐਮਰਜੈਂਸੀ ਮੋੜਨਾ ਪਿਆ।
ਉਹਨਾਂ ਦੱਸਿਆ ਇੱਕ ਘੰਟੇ ਦੀ ਦੇਰੀ ਤੋਂ ਬਾਅਦ ਸੁਰੱਖਿਆ ਫੋਰਸਾਂ ਤੇ ਪੰਜਾਬ ਪੁਲਿਸ ਵੱਲੋਂ ਜਾਂਚ ਪੜਤਾਲ ਉਪਰੰਤ ਹਵਾਈ ਅੱਡੇ ਦੀ ਐਮਰਜੈਂਸੀ ਹਟਾ ਦਿੱਤੀ ਗਈ। ਉਨ੍ਹਾਂ ਦੱਸਿਆ ਉਕਤ ਮੋੜੀਆਂ ਗਈਆਂ ਉਡਾਣਾਂ ਮੁੜ ਵਾਪਸ ਰਵਾਨਗੀ ਕਰਵਾ ਦਿੱਤੀ ਗਈ ਹੈ। ਪਰੰਤੂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੁੱਖ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਤੋਂ ਇਲਾਵਾ ਘਰੇਲੂ ਉਡਾਣਾਂ ਨੂੰ ਰੋਕਿਆ ਗਿਆ ਸੀ ਦੇਰੀ ਵਿੱਚ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : Jalandhar ’ਚ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਓਬਰਾਏ ਦਾ ਕਤਲ, 8 ਤੋਂ 10 ਮਾਰੀਆਂ ਗਈਆਂ ਗੋਲੀਆਂ
- PTC NEWS