Prepaid meter : ਪੰਜਾਬ ਦੇ ਸਰਕਾਰੀ ਅਦਾਰਿਆਂ 'ਚ ਪ੍ਰੀਪੇਡ ਮੀਟਰ ਲਗਾਉਣ ਦੀ ਪ੍ਰਕਿਰਿਆ ਅੱਜ ਹੋਵੇਗੀ ਸ਼ੁਰੂ

By  Ravinder Singh March 1st 2023 01:30 PM -- Updated: March 1st 2023 01:31 PM

ਜਲੰਧਰ : ਪੰਜਾਬ ਦੇ ਸਰਕਾਰੀ ਅਦਾਰਿਆਂ ਵਿਚ ਅੱਜ ਤੋਂ ਪ੍ਰੀਪੇਡ ਮੀਟਰ ਲਗਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ। ਇਨ੍ਹਾਂ ਮੀਟਰਾਂ ਰਾਹੀਂ ਲਗਭਗ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਹੋ ਜਾਵੇਗੀ। ਜਾਣਕਾਰੀ ਮੁਤਾਬਕ ਪੀਐਸਪੀਸੀਐਲ ਦੀਆਂ ਟੀਮ ਵੱਲੋਂ ਸਰਕਾਰੀ ਸਕੂਲਾਂ ਵਿਚ ਪ੍ਰੀਪੇਡ ਮੀਟਰ ਲਗਾਏ ਜਾਣਗੇ।

ਗੌਰਮਿੰਟ ਟੀਚਰ ਯੂਨੀਅਨ ਵੱਲੋਂ ਇਸ ਸਕੀਮ ਦਾ ਕੜਾ ਵਿਰੋਧ ਕੀਤਾ ਜਿ ਰਿਹਾ ਹੈ। ਯੂਨੀਅਨ ਵੱਲੋਂ ਸਕੂਲਾਂ ਦੀ ਬਿਜਲੀ ਮਾਫ ਕਰਨ ਦੀ ਮੰਗ ਕੀਤੀ ਜਾ ਰਹੀ ਹੈ। PSPCL ਜਲੰਧਰ ਸਰਕਲ ਵਿਚ ਪਹਿਲੇ ਪੜਾਅ ਤਹਿਤ ਸਿੰਗਲ 1779 ਪ੍ਰੀਪੇਡ ਮੀਟਰ ਲਗਾਏ ਜਾਣਗੇ। PSPCL ਵੱਲੋਂ ਜਾਰੀ ਤਾਜ਼ਾ ਪੱਤਰ ਮੁਤਾਬਕ ਵਾਟਰ ਵਰਕਸ, ਹਸਪਤਾਲ ਤੇ ਸਟ੍ਰੀਟ ਲਾਈਟਾਂ 'ਤੇ ਪ੍ਰੀਪੇਡ ਮੀਟਰ ਨਹੀਂ ਲੱਗਣਗੇ।


ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ 1 ਮਾਰਚ, 2023 ਤੋਂ 45 ਕਿੱਲੋਵਾਟ ਦੀ ਕੰਟਰੈਕਟ ਮੰਗ ਦੇ ਨਾਲ ਸਰਕਾਰੀ ਕੁਨੈਕਸ਼ਨਾਂ ਲਈ ਸਮਾਰਟ ਪ੍ਰੀ-ਪੇਡ ਮੀਟਰਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ। ਪੀ.ਐੱਸ.ਪੀ.ਸੀ.ਐੱਲ. ਆਪਣੀ ਲਾਗਤ 'ਤੇ ਪ੍ਰੀਪੇਡ ਮੀਟਰ ਉਪਲਬੱਧ ਕਰਵਾਏਗਾ ਅਤੇ ਲਗਾਉਣ ਸਬੰਧੀ ਖਪਤਕਾਰਾਂ ਤੋਂ ਕੋਈ ਰਾਸ਼ੀ ਨਹੀਂ ਲਈ ਜਾਵੇਗੀ। ਸਰਕਾਰੀ ਕੁਨੈਕਸ਼ਨਾਂ ਲਈ ਘੱਟੋ-ਘੱਟ ਰੀਚਾਰਜ ਰਕਮ 1 ਹਜ਼ਾਰ ਰੁਪਏ ਹੋਵੇਗੀ। 

ਉਪਭੋਗਤਾਵਾਂ ਨੂੰ ਖਾਤੇ ਵਿਚ ਰਕਮ ਘਟਣ ਬਾਰੇ ਸੁਨੇਹਾ ਵੀ ਭੇਜਿਆ ਜਾਵੇਗਾ। ਰੀਚਾਰਜ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ ਪੀ.ਐੱਸ.ਪੀ.ਸੀ.ਐੱਲ. ਦੀ ਵੈੱਬਸਾਈਟ, ਮੋਬਾਈਲ ਐਪ ਅਤੇ ਵੱਖ-ਵੱਖ ਡਿਜੀਟਲ ਭੁਗਤਾਨ ਵਿਧੀਆਂ ਰਾਹੀਂ ਕੀਤਾ ਜਾ ਸਕਦਾ ਹੈ।

ਰੀਚਾਰਜ ਦੀ ਰਕਮ ਜ਼ੀਰੋ 'ਤੇ ਪਹੁੰਚਣ 'ਤੇ ਬਿਜਲੀ ਸਪਲਾਈ ਆਪਣੇ ਆਪ ਕੱਟ ਦਿੱਤੀ ਜਾਵੇਗੀ ਅਤੇ ਰੀਚਾਰਜ ਕਰਨ ਤੋਂ ਬਾਅਦ ਸਪਲਾਈ ਮੁੜ ਸ਼ੁਰੂ ਹੋ ਜਾਵੇਗੀ।

ਇਹ ਵੀ ਪੜ੍ਹੋ : Weather update : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼, ਦਿੱਲੀ 'ਚ ਵੀ ਹੋਈ ਬੂੰਦਾਬਾਂਦੀ

ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਘਰਾਂ ਵਿਚ ਵੀ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦੀ ਤਿਆਰੀ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਦੌਰਾਨ ਖ਼ੁਦ ਘਰਾਂ ਵਿਚ ਮੀਟਰ ਲਗਾਉਣ ਦੇ ਸੰਕੇਤ ਦਿੱਤੇ ਸਨ। ਸੀਐਮ ਮਾਨ ਨੇ ਪਟਿਆਲਾ 'ਚ ਪਾਵਰ ਇੰਜੀਨੀਅਰਜ਼ ਨੂੰ ਸੰਬੋਧਨ ਦੌਰਾਨ ਪੰਜਾਬ ਦੇ ਸਾਰੇ ਘਰਾਂ ਵਿਚ ਸਮਾਰਟ ਪ੍ਰੀਪੇਡ ਮੀਟਰ ਲਗਾਉਣ ਦਾ ਇਸ਼ਾਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਬਹੁਤ ਹੀ ਦਰਿਆ ਦਿਲ ਹਨ, ਇਹ ਮਨ੍ਹਾਂ ਨਹੀਂ ਕਰਦੇ।


Related Post