ਮਿਆਦ ਪੁਗਣ 'ਤੇ ਬੰਦ ਕਰ ਦਿੱਤੇ ਜਾਣਗੇ ਪੰਜਾਬ ਦੇ ਇਹ ਟੋਲ ਪਲਾਜ਼ੇ

By  Jasmeet Singh December 15th 2022 06:18 PM -- Updated: December 15th 2022 07:05 PM

ਚੰਡੀਗੜ੍ਹ, 15 ਦਸੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਮਿਆਦ ਪੁੱਗਣ ਮਗਰੋਂ ਪੰਜਾਬ 'ਚ ਮੌਜੂਦ ਜ਼ਿਆਦਾਤਰ ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਸਰਕਾਰ ਦੇ ਇਸ ਕਦਮ ਨਾਲ ਲੋਕਾਂ ਨੂੰ ਜ਼ਰੂਰ ਰਾਹਤ ਮਿਲਣ ਵਾਲੀ ਹੈ। ਪੰਜਾਬ ਵਿੱਚ ਮੌਜੂਦ ਟੋਲ ਪਲਾਜ਼ਿਆਂ ਕਾਰਨ ਸੂਬਾ ਵਾਸੀਆਂ ਦੀ ਜੇਬਾਂ 'ਤੇ ਵਾਧੂ ਭਰ ਪੈ ਰਿਹਾ ਸੀ ਤੇ ਲੋਕ ਆਏ ਦਿਨ ਆਪਣੇ ਵਾਹਨਾਂ ਨੂੰ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਪਾਰ ਲੰਘਾਉਣ ਲਈ ਮੋਟੀ ਰਕਮ ਅਦਾ ਕਰ ਕਰ ਥੱਕ ਚੁੱਕੇ ਹਨ। 

ਮਿਆਦ ਪੂਰੀ ਹੋਣ ’ਤੇ ਬੰਦ ਕੀਤੇ ਜਾਣਗੇ ਇਨ੍ਹਾਂ ਸੜਕਾਂ ’ਤੇ ਮੌਜੂਦ ਟੋਲ ਪਲਾਜ਼ੇ 


                      ਸੜਕ ਦਾ ਨਾਂ                                                                              ਮਿਆਦ/ਸਮਾਂ 

1. ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ                                                 14-02-2023

2. ਦਾਖਾ-ਰਾਏਕੋਟ-ਬਰਨਾਲਾ                                                                             02-04-2024

3. ਕੀਰਤਪੁਰ ਸਾਹਿਬ-ਨੰਗਲ-ਊਨਾ                                                                  09-04-2023

4. ਮੋਰਿੰਡਾ-ਕੁਰਾਲੀ-ਸਿਸਵਾਂ                                                                               22-12-2031

5. ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ                                                                    19-11-2023

6. ਫਿਰੋਜ਼ਪੁਰ-ਫਾਜ਼ਿਲਕਾ                                                                                   31-10-2023

7. ਮੋਗਾ-ਕੋਟਕਪੂਰਾ                                                                                            20-07-2023

8. ਕੋਟਕਪੂਰਾ-ਮੁਕਤਸਰ                                                                                    02.05-2032

9. ਜਗਰਾਓ-ਨਕੋਦਰ                                                                                          11-05-2027

10. ਪਟਿਆਲਾ-ਨਾਭਾ-ਮਲੇਰਕੋਟਲਾ                                                                 05-08-2024 

11. ਮੱਖੂ ਵਿਖੇ ਸਤਲੁਜ ਦਰਿਆ 'ਤੇ HLB                                                           31.12.2022


ਇਸ ਤੋਂ ਪਹਿਲਾਂ ਹੁਸ਼ਿਆਰਪੁਰ-ਟਾਂਡਾ ਉਤੇ ਪਿੰਡ ਲਾਚੋਵਾਲ ਸਥਿਤ ਟੋਲ ਪਲਾਜ਼ਾ 14 ਦਸੰਬਰ ਦੀ ਰਾਤ ਨੂੰ 12 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਹੈ ਕਿ ਪਿੰਡ ਲਾਚੋਵਾਲ ਸਥਿਤ ਟੋਲ ਪਲਾਜ਼ਾ 14 ਦਸੰਬਰ ਨੂੰ ਰਾਤ 12 ਵਜੇ ਤੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ-ਟਾਂਡਾ ਬੀ.ਓ.ਟੀ. ਦੀ ਮਿਆਦ ਪੂਰੀ ਹੋ ਚੁੱਕੀ ਸੀ।

ਡੀਸੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਟੋਲ ਪਲਾਜ਼ਾ ਦੀ ਮਿਆਦ ਨੂੰ ਹੋਰ ਅੱਗੇ ਨਹੀਂ ਵਧਾਇਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਆਰਾਮਦਾਇਕ ਆਵਾਜਾਈ ਦੇਣ ਸਬੰਧੀ ਵਿਭਾਗਾਂ ਨੂੰ ਉਚਿਤ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ। ਡੀਸੀ ਦਾ ਕਹਿਣਾ ਹੈ ਕਿ 14 ਦਸੰਬਰ ਦੀ ਰਾਤ 12 ਵਜੇ ਤੋਂ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਸੀ।

ਦੱਸ ਦੇਈਏ ਕਿ ਮਾਰਚ 2007 ਵਿੱਚ ਟੋਲ ਪਲਾਜ਼ਾ ਸ਼ੁਰੂ ਹੋਇਆ ਸੀ। ਹੁਣ ਮਿਆਦ ਖਤਮ ਹੋਣ ਉਤੇ ਟੋਲ ਪਲਾਜ਼ਾ ਬੰਦ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ  ਦੇ ਮੁੱਖ ਮੰਤਰੀ ਭਗਵੰਤ ਮਾਨ ਟੋਲ ਪਲਾਜ਼ਾ ਨੂੰ ਰਸਮੀ ਤੌਰ 'ਤੇ ਬੰਦ ਕੀਤ ਗਿਆ ਹੈ।

- ਰਿਪੋਰਟਰ ਰਵਿੰਦਰਮੀਤ ਸਿੰਘ ਦੇ ਸਹਿਯੋਗ ਨਾਲ 

Related Post