Amritsar ਚ ਚੋਰਾਂ ਦੇ ਹੌਸਲੇ ਬੁਲੰਦ, ਵਕੀਲ ਦੇ ਘਰੋਂ ਨਗਦੀ, ਸੋਨਾ -ਚਾਂਦੀ ,ਪਿਸਤੌਲ ਤੇ ਲਾਇਸੈਂਸ ਚੋਰੀ ਕਰਕੇ ਹੋਏ ਫਰਾਰ
Amritsar News : ਅੰਮ੍ਰਿਤਸਰ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਵਕੀਲ ਤੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇੱਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਵਕੀਲ ਦੇ ਘਰ ਵੱਡੀ ਚੋਰੀ ਦੀ ਘਟਨਾ ਹੋਈ। ਚੋਰ ਲੱਖਾਂ ਰੁਪਏ ਦੀ ਨਗਦੀ, ਸੋਨਾ–ਚਾਂਦੀ ਅਤੇ ਘਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਇਸੈਂਸ ਤੱਕ ਲੈ ਕੇ ਫਰਾਰ ਹੋ ਗਏ
Amritsar News : ਅੰਮ੍ਰਿਤਸਰ 'ਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਵਕੀਲ ਤੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇੱਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਵਕੀਲ ਦੇ ਘਰ ਵੱਡੀ ਚੋਰੀ ਦੀ ਘਟਨਾ ਹੋਈ। ਚੋਰ ਲੱਖਾਂ ਰੁਪਏ ਦੀ ਨਗਦੀ, ਸੋਨਾ–ਚਾਂਦੀ ਅਤੇ ਘਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਇਸੈਂਸ ਤੱਕ ਲੈ ਕੇ ਫਰਾਰ ਹੋ ਗਏ।
ਵਕੀਲ ਦਾ ਕਹਿਣਾ ਹੈ ਕਿ ਘਟਨਾ ਸ਼ਨੀਵਾਰ ਦੀ ਹੈ, ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ। ਜਦੋਂ ਉਹ ਸੋਮਵਾਰ ਨੂੰ ਘਰ ਵਾਪਸ ਪਹੁੰਚੇ ਤਾਂ ਘਰ ਦੇ ਦਰਵਾਜ਼ੇ ਅਤੇ ਸਮਾਨ ਬਿਖਰਾ ਪਿਆ ਸੀ। ਸ਼ੱਕ ਦੇ ਆਧਾਰ ‘ਤੇ ਜਦ ਉਹਨਾਂ ਨੇ ਸੀਸੀਟੀਵੀ ਚੈਕ ਕਰਨਾ ਚਾਹਿਆ ਤਾਂ ਪਤਾ ਲੱਗਿਆ ਕਿ ਚੋਰ ਡੀਵੀਆਰ ਤੱਕ ਉਤਾਰ ਕੇ ਨਾਲ ਲੈ ਗਏ ਹਨ।
ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫਤਾ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਦੋਸ਼ੀਆਂ ਦੀ ਸ਼ਿਨਾਖ਼ਤ ਕਰਕੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਹੈ ਪਰ ਫਿਰ ਵੀ ਗ੍ਰਿਫਤਾਰੀ ਨਾ ਹੋਣ ‘ਤੇ ਉਹਨਾਂ ਨੇ ਪ੍ਰਸ਼ਾਸਨ ‘ਤੇ ਵੱਡੇ ਸਵਾਲ ਚੁੱਕੇ ਹਨ।
ਉਹਨਾਂ ਨੇ ਕਿਹਾ ਕਿ ਜੇ ਵਕੀਲ ਹੋ ਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਨੂੰ ਕਿੱਥੋਂ ਮਿਲੇਗਾ? ਦੂਸਰੇ ਪਾਸੇ ਪ੍ਰਸ਼ਾਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਤੇਜ਼ੀ ਨਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।