ਇਸ ਭਾਰਤੀ ਵਿਸਕੀ ਨੂੰ ਮਿਲਿਆ ਦੁਨੀਆ ਦੀ ਸਭ ਤੋਂ ਵਧੀਆ ਵਿਸਕੀ ਦਾ ਐਵਾਰਡ, ਜਾਣੋ ਕੀਮਤ ਅਤੇ ਖਾਸੀਅਤ

By  Jasmeet Singh October 5th 2023 01:35 PM -- Updated: October 5th 2023 01:36 PM

The Indri Diwali Collector's Edition: ਵਿਸਕੀ ਆਫ ਦਿ ਵਰਲਡ ਦੁਆਰਾ ਮੇਡ ਇਨ ਇੰਡੀਆ ਇਸ ਵਿਸਕੀ ਨੂੰ ਦੁਨੀਆ ਦਾ ਸਭ ਤੋਂ ਵਧੀਆ ਵਿਸਕੀ ਬ੍ਰਾਂਡ ਚੁਣਿਆ ਗਿਆ ਹੈ। ਇੰਦਰੀ ਦੀਵਾਲੀ ਕਲੈਕਟਰਜ਼ ਐਡੀਸ਼ਨ 2023 ਨੂੰ ਵਿਸ਼ਵ ਦੇ ਸਭ ਤੋਂ ਵੱਡੇ ਵਿਸਕੀ-ਚੱਖਣ ਮੁਕਾਬਲਿਆਂ ਵਿੱਚੋਂ ਇੱਕ ਵਿੱਚ 'ਡਬਲ ਗੋਲਡ ਬੈਸਟ ਇਨ ਸ਼ੋਅ' ਅਵਾਰਡ ਮਿਲਿਆ, ਜੋ ਹਰ ਸਾਲ ਦੁਨੀਆ ਭਰ ਦੀਆਂ ਵਿਸਕੀ ਦੀਆਂ 100 ਤੋਂ ਵੱਧ ਕਿਸਮਾਂ ਵਿੱਚ ਮੁਕਾਬਲਾ ਕਰਵਾਉਂਦਾ ਹੈ। 'ਵਿਸਕੀ ਆਫ ਦਿ ਵਰਲਡ ਅਵਾਰਡਜ਼' ਕਈ ਗੇੜਾਂ ਦੇ ਸਖ਼ਤ ਮੁਕਾਬਲਿਆਂ ਤੋਂ ਬਾਅਦ ਵੱਖ-ਵੱਖ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। 

ਦੁਨੀਆ ਦੇ ਪ੍ਰਮੁੱਖ ਬ੍ਰਾਂਡਾਂ ਨੂੰ ਹਰਾਇਆ
ਪੀਟਿਡ ਸ਼੍ਰੇਣੀ ਦੀ ਇਸ ਭਾਰਤੀ ਵਿਸਕੀ ਨੇ ਸੈਂਕੜੇ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਮਾਤ ਦਿੱਤੀ ਹੈ। ਇਹਨਾਂ ਵਿੱਚ ਅਮਰੀਕੀ ਸਿੰਗਲ ਮਾਲਟ, ਸਕਾਚ ਵਿਸਕੀ, ਬੋਰਬੋਨਸ, ਕੈਨੇਡੀਅਨ ਵਿਸਕੀ, ਆਸਟ੍ਰੇਲੀਅਨ ਸਿੰਗਲ ਮਾਲਟ ਅਤੇ ਬ੍ਰਿਟਿਸ਼ ਸਿੰਗਲ ਮਾਲਟ ਵੀ ਸ਼ਾਮਲ ਹਨ। 


ਭਾਰਤੀ ਵਿਸਕੀ ਨਿਰਮਾਤਾ ਇੰਦਰੀ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ, "ਇੰਦਰੀ ਨੇ ਦੁਨੀਆ ਭਰ ਵਿੱਚ ਸਭ ਤੋਂ ਵਧੀਆ ਵਿਸਕੀ ਦਾ ਖਿਤਾਬ ਹਾਸਲ ਕੀਤਾ ਹੈ। ਇੰਦਰੀ ਦੀਵਾਲੀ ਕਲੈਕਟਰਜ਼ ਐਡੀਸ਼ਨ 2023 ਨੂੰ ਸਰਵੋਤਮ ਵਿਸਕੀ ਆਫ ਦਾ ਵਰਲਡ ਅਵਾਰਡ ਵਿੱਚ ਸਰਵੋਤਮ ਵਿਸਕੀ, ਡਬਲ ਗੋਲਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਜਿੱਤ ਵਿਸ਼ਵ ਭਰ ਵਿੱਚ ਭਾਰਤੀ ਸਿੰਗਲ ਮਾਲਟ ਦੀ ਗੁਣਵੱਤਾ ਅਤੇ ਵਧਦੀ ਪ੍ਰਸਿੱਧੀ ਦਾ ਪ੍ਰਮਾਣ ਹੈ।"

ਦੀਵਾਲੀ ਕੁਲੈਕਟਰ ਐਡੀਸ਼ਨ ਦੀ ਸਿਰਜਣਾ 'ਤੇ ਹੋਰ ਰੋਸ਼ਨੀ ਪਾਉਂਦੇ ਹੋਏ, ਇੰਦਰੀ ਨੇ ਕਿਹਾ, "ਇੰਦਰੀ ਦੀਵਾਲੀ ਕੁਲੈਕਟਰ ਐਡੀਸ਼ਨ 2023 ਇੱਕ ਭਾਰਤੀ ਸਿੰਗਲ ਮਾਲਟ ਹੈ, ਜੋ 6-ਰੋਜ਼ ਜੌਂ ਤੋਂ ਬਣਦੀ ਹੈ। ਭਾਰਤ ਵਿੱਚ ਤਿਆਰ ਕੀਤੇ ਗਏ ਪਰੰਪਰਾਗਤ ਤਾਂਬੇ ਦੇ ਸਟਿਲਾਂ ਵਿੱਚ ਡਿਸਟਿਲ ਕੀਤੀ ਜਾਂਦੀ ਹੈ।"

ਇੰਦਰੀ ਵਿਸਕੀ ਦੀ ਕੀਮਤ
ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਇਸਦੀ ਕੀਮਤ ਵੱਖਰੀ ਹੁੰਦੀ ਹੈ, ਕੁਝ ਇੰਟਰਨੈਟ ਉਪਭੋਗੀਆਂ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਇੱਕ 750 ਮਿਲੀਲੀਟਰ ਦੀ ਬੋਤਲ ਦੀ ਕੀਮਤ 3,100 ਰੁਪਏ ਹੈ। TrueScoop ਵੈੱਬਸਾਈਟ ਮੁਤਾਬਕ ਮਹਾਰਾਸ਼ਟਰ 'ਚ ਇੰਦਰੀ ਵਿਸਕੀ ਦੀ ਕੀਮਤ 5100 ਰੁਪਏ ਪ੍ਰਤੀ ਬੋਤਲ ਹੈ। ਇਹ ਹਰਿਆਣਾ, ਯੂਪੀ, ਗੋਆ ਅਤੇ ਦਿੱਲੀ ਵਿੱਚ 3100 ਰੁਪਏ ਵਿੱਚ ਉਪਲਬਧ ਹੈ।

Related Post