PTC News
Search
🔍 Search

Chandigarh cook robbery : ਚੰਡੀਗੜ੍ਹ ਚ ਰਸੋਈਆ ਰੱਖਣ ਵਾਲੇ ਸਾਵਧਾਨ ! ਕਰਤੂਤ ਸੁਣ ਕੇ ਹੋ ਜਾਓਗੇ ਹੈਰਾਨ

ਕੁਝ ਦਿਨ ਪਹਿਲਾਂ ਹੀ ਖਾਣਾ ਬਣਾਉਣ ਲਈ ਨੇਪਾਲੀ ਮੂਲ ਦੀ ਮਹਿਲਾ ਨੂੰ ਕੰਮ 'ਤੇ ਰੱਖਿਆ ਸੀ

By  Jaswinder Kaur November 16th 2026 01:15 PM

Robbery has come to light in Chandigarh  by cook :  ਚੰਡੀਗੜ੍ਹ ਦੇ ਪੌਸ਼ ਇਲਾਕੇ ਸੈਕਟਰ-8 ਵਿੱਚ ਲੁੱਟ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕੋਠੀ ਨੰਬਰ 1124 ਵਿੱਚ ਰਹਿਣ ਵਾਲੀ 38 ਸਾਲਾ ਕਿਰਨ ਨੂੰ ਘਰ ਵਿੱਚ ਖਾਣਾ ਬਣਾਉਣ ਲਈ ਕੁਕ ਰੱਖਣੀ ਭਾਰੀ ਪੈ ਗਈ। 

ਦਰਅਸਲ ਘਰ 'ਚ ਕੰਮ ਕਰਨ ਵਾਲੀ ਨੇਪਾਲੀ ਮੂਲ ਦੀ ਕੁਕ ਵੱਲੋਂ ਕਥਿਤ ਤੌਰ 'ਤੇ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮੁਲਜ਼ਮ ਮਹਿਲਾ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ।

ਇਹ ਵੀ ਪੜ੍ਹੋ :

Diljit Indore Show : ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ...! ਦਿਲਜੀਤ ਦੋਸਾਂਝ ਦਾ ਇੰਦੋਰ ਸ਼ੋਅ ਦੌਰਾਨ ਵਿਰੋਧੀਆਂ ਨੂੰ ਕਰਾਰਾ ਜਵਾਬ

ਜਾਣਕਾਰੀ ਮੁਤਾਬਕ ਕਿਰਨ ਨੇ ਕੁਝ ਦਿਨ ਪਹਿਲਾਂ ਹੀ ਖਾਣਾ ਬਣਾਉਣ ਲਈ ਨੇਪਾਲੀ ਮੂਲ ਦੀ ਮਹਿਲਾ ਨੂੰ ਕੰਮ 'ਤੇ ਰੱਖਿਆ ਸੀ। ਦੋਸ਼ ਹੈ ਕਿ ਐਤਵਾਰ ਸ਼ਾਮ ਨੂੰ ਕੂਕ ਨੇ ਖਾਣੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਕੇ ਖਵਾ ਦਿੱਤਾ ਜਿਸ ਤੋਂ ਬਾਅਦ ਕਿਰਨ ਬੇਹੋਸ਼ ਹੋ ਗਈ। ਇਸ ਦਾ ਫਾਇਦਾ ਚੁੱਕਦਿਆਂ ਮੁਲਜ਼ਮ ਘਰ ਵਿੱਚ ਰੱਖੇ ਕੀਮਤੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਗਏ ਹਨ ਅਤੇ ਫਰਾਰ ਕੁਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 

Pathankot Car Loot : ਪਠਾਨਕੋਟ 'ਚ ਹਥਿਆਰਬੰਦ ਲੁਟੇਰਿਆਂ ਨੇ ਲੁੱਟੀ ਗੱਡੀ, ਪੰਜਾਬ-ਜੰਮੂ ਬਾਰਡਰ 'ਤੇ ਹਾਈ ਅਲਰਟ

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਸੈਕਟਰ-28 ਵਿੱਚ ਵੀ ਕੂਕ ਵੱਲੋਂ ਇਸੇ ਤਰ੍ਹਾਂ ਦੀ ਵਾਰਦਾਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਘਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਇਸ ਘਟਨਾ ਕਾਰਨ ਆਸ ਪਾਸ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਲੋਕ ਆਪਣੇ ਘਰਾਂ 'ਚ ਕੰਮ ਕਰਨ ਵਾਲਿਆ ਦੀ ਚੰਗੀ ਤਰਾਂ ਜਾਂਚ ਪੜਤਾਲ ਕਰ ਰਹੇ ਹਨ। 

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related Post