Mansa News : ਨਵੇਂ ਸਾਲ ਵਾਲੇ ਦਿਨ ਮਾਨਸਾ ਦੇ ਸਿਵਲ ਹਸਪਤਾਲ ਚ 3 ਬੱਚਿਆਂ ਦਾ ਹੋਇਆ ਜਨਮ ,ਪਰਿਵਾਰਾਂ ਚ ਖੁਸ਼ੀ ਦਾ ਮਾਹੌਲ

Mansa News : ਨਵੇਂ ਸਾਲ ਵਾਲੇ ਦਿਨ ਮਾਨਸਾ ਸਿਵਲ ਹਸਪਤਾਲ ਵਿੱਚ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ, ਜਿਨ੍ਹਾਂ 'ਚ ਇੱਕ ਬੇਟੀ ਅਤੇ ਦੋ ਬੇਟਿਆਂ ਨੇ ਜਨਮ ਲਿਆ ਹੈ। ਓਥੇ ਹੀ ਨਵਜੰਮੇ ਬੱਚਿਆਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ 'ਤੇ ਉਨ੍ਹਾਂ ਦੇ ਘਰ ਖੁਸ਼ੀਆਂ 'ਚ ਵਾਧਾ ਹੋਇਆ ਹੈ। ਜਿੱਥੇ ਨਵਾਂ ਸਾਲ 2026 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਇਆ ਹੈ, ਉੱਥੇ ਹੀ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੈਦਾ ਹੋਏ ਬੱਚਿਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਦਾ ਮਾਹੌਲ ਹੈ

By  Shanker Badra January 1st 2026 04:13 PM

Mansa News : ਨਵੇਂ ਸਾਲ ਵਾਲੇ ਦਿਨ ਮਾਨਸਾ ਸਿਵਲ ਹਸਪਤਾਲ ਵਿੱਚ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ, ਜਿਨ੍ਹਾਂ 'ਚ ਇੱਕ ਬੇਟੀ ਅਤੇ ਦੋ ਬੇਟਿਆਂ ਨੇ ਜਨਮ ਲਿਆ ਹੈ। ਓਥੇ ਹੀ ਨਵਜੰਮੇ ਬੱਚਿਆਂ ਦੇ ਪਰਿਵਾਰਾਂ 'ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ 'ਤੇ ਉਨ੍ਹਾਂ ਦੇ ਘਰ ਖੁਸ਼ੀਆਂ 'ਚ ਵਾਧਾ ਹੋਇਆ ਹੈ। ਜਿੱਥੇ ਨਵਾਂ ਸਾਲ 2026 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਇਆ ਹੈ, ਉੱਥੇ ਹੀ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੈਦਾ ਹੋਏ ਬੱਚਿਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਦਾ ਮਾਹੌਲ ਹੈ। 

ਮਾਨਸਾ ਹਸਪਤਾਲ ਵਿੱਚ ਪੈਦਾ ਹੋਈ ਬੱਚੀ ਦੇ ਪਿਤਾ ਵਿਸ਼ਾਲ ਨੇ ਕਿਹਾ ਕਿ ਉਨ੍ਹਾਂ ਦੇ ਘਰ ਪਹਿਲਾ ਬੱਚਾ ਹੋਇਆ ਹੈ ਅਤੇ ਪਹਿਲੀ ਬੇਟੀ ਹੋਈ ਹੈ ,ਜੋ ਉਨ੍ਹਾਂ ਲਈ ਲਕਸ਼ਮੀ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੀ ਖੁਸ਼ੀ ਹੋਰ ਵੀ ਵੱਧ ਗਈ ਹੈ ਅਤੇ ਉਨ੍ਹਾਂ ਦੀ ਧੀ ਨਵੇਂ ਸਾਲ ਵਾਲੇ ਦਿਨ ਉਨ੍ਹਾਂ ਲਈ ਖੁਸ਼ੀ ਲੈ ਕੇ ਆਈ ਹੈ। ਹੋਰ ਪਰਿਵਾਰਾਂ ਨੇ ਪੁੱਤਰ ਹੋਣ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਨਵਾਂ ਸਾਲ ਉਨ੍ਹਾਂ ਦੇ ਪਰਿਵਾਰਾਂ ਲਈ ਹੋਰ ਵੀ ਖੁਸ਼ੀ ਲੈ ਕੇ ਆਇਆ ਹੈ। ਜਿੱਥੇ ਉਨ੍ਹਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਉੱਥੇ ਉਨ੍ਹਾਂ ਨੇ ਆਪਣੇ ਘਰਾਂ ਵਿੱਚ ਆਈ ਖੁਸ਼ੀ 'ਤੇ ਵੀ ਆਪਣੀ ਖੁਸ਼ੀ ਸਾਂਝੀ ਕੀਤੀ।

ਮਾਨਸਾ ਸਿਵਲ ਹਸਪਤਾਲ ਦੀ ਡਾ. ਹਰਕੀਰਤ ਕੌਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਤਿੰਨ ਜਣੇਪੇ ਹੋਏ, ਜਿਨ੍ਹਾਂ ਵਿੱਚ ਇੱਕ ਧੀ ਅਤੇ ਦੋ ਪੁੱਤਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਂ ਅਤੇ ਬੱਚਾ ਸੁਰੱਖਿਅਤ ਹਨ। ਉਨ੍ਹਾਂ ਜਨਤਾ ਨੂੰ ਇਹ ਵੀ ਅਪੀਲ ਕੀਤੀ ਕਿ ਸਿਵਲ ਹਸਪਤਾਲ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਹਨ ਅਤੇ ਜਣੇਪੇ ਸਰਕਾਰੀ ਹਸਪਤਾਲਾਂ ਵਿੱਚ ਹੀ ਕੀਤੇ ਜਾਣੇ ਚਾਹੀਦੇ ਹਨ।

Related Post