HighCourt New Judge: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਤਿੰਨ ਹੋਰ ਜੱਜਾਂ ਨੇ ਚੁੱਕੀ ਸਹੁੰ, ਹੁਣ ਇੰਨੀ ਹੋਈ ਗਿਣਤੀ
ਸੁਮਿਤ ਗੋਇਲ, ਸੁਦੀਪਤੀ ਸ਼ਰਮਾ ਅਤੇ ਕੀਰਤੀ ਸਿੰਘ ਤਿੰਨਾਂ ਜੱਜਾਂ ਨੇ ਸਹੁੰ ਚੁੱਕਣ ਤੋਂ ਬਾਅਦ ਆਪਣਾ ਆਪਣਾ ਕਾਰਜਭਾਰ ਸੰਭਾਲ ਲਿਆ ਹੈ।
HighCourt New Judge: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅੱਜ ਤਿੰਨ ਹੋਰ ਜੱਜ ਮਿਲ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਸੁਮਿਤ ਗੋਇਲ, ਸੁਦੀਪਤੀ ਸ਼ਰਮਾ ਅਤੇ ਕੀਰਤੀ ਸਿੰਘ ਨੇ ਅਹੁਦੇ ਦੀ ਸਹੁੰ ਚੁੱਕੀ ਹੈ। ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਹਰੀ ਨੇ ਤਿੰਨਾੰ ਨੂੰ ਸਹੁੰ ਚੁਕਾਈ ਹੈ।
ਦੱਸ ਦਈਏ ਕਿ ਤਿੰਨਾ ਜੱਜਾਂ ਨੇ ਸਹੁੰ ਚੁੱਕਣ ਤੋਂ ਬਾਅਦ ਆਪਣਾ ਆਪਣਾ ਕਾਰਜਭਾਰ ਸੰਭਾਲ ਲਿਆ ਹੈ।
ਹੁਣ ਜੱਜਾਂ ਦੀ 56 ਹੋਈ ਗਿਣਤੀ
ਕਾਬਿਲੇਗੌਰ ਹੈ ਕਿ ਇਨ੍ਹਾਂ ਤਿੰਨਾਂ ਦੀ ਨਿਯੁਕਤੀ ਤੋਂ ਬਾਅਦ ਹਾਈਕੋਰਟ ’ਚ ਹੁਣ ਜੱਜਾਂ ਦੀ ਗਿਣਤੀ 56 ਹੋ ਗਈ ਹੈ ਜਦਕਿ ਹਾਈਕੋਰਟ ’ਚ ਜੱਜਾਂ ਦੇ 85 ਅਹੁਦੇ ਹਨ। ਇਸ ਲਿਹਾਜ ਨਾਲ ਇਨ੍ਹਾਂ ਤਿੰਨਾਂ ਦੀ ਨਵੀਂ ਨਿਯੁਕਤੀਆਂ ਤੋਂ ਬਾਅਦ ਵੀ ਹਾਈਕੋਰਟ ’ਚ ਜੱਜਾਂ ਦੇ ਹੁਣ ਵੀ 29 ਅਹੁਦੇ ਖਾਲੀ ਹਨ।
ਇਹ ਵੀ ਪੜ੍ਹੋ: Moga News: ਸਵੇਰੇ-ਸਵੇਰੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਗੱਡੀ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, 5 ਨੌਜਵਾਨਾਂ ਦੀ ਮੌਤ