Delhi Metro ਦੇ ਸਟਾਫ ਕੁਆਰਟਰ ’ਚ ਲੱਗੀ ਭਿਆਨਕ ਅੱਗ; ਧੀ ਸਣੇ ਮਾਂ-ਪਿਓ ਜਿੰਦਾ ਸੜੇ

ਦਿੱਲੀ ਦੇ ਆਦਰਸ਼ ਨਗਰ ਵਿੱਚ ਦਿੱਲੀ ਮੈਟਰੋ ਸਟਾਫ ਕੁਆਰਟਰਾਂ ਵਿੱਚ ਭਿਆਨਕ ਅੱਗ ਕਾਰਨ ਤਿੰਨ ਲੋਕਾਂ ਦੇ ਜਿੰਦਾ ਸੜਨ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲਿਆਂ ’ਚ ਪਤੀ, ਪਤਨੀ ਅਤੇ ਉਨ੍ਹਾਂ ਦੀ ਧੀ ਸ਼ਾਮਲ ਹਨ।

By  Aarti January 6th 2026 12:40 PM -- Updated: January 6th 2026 12:41 PM

Delhi Metro News : ਮੰਗਲਵਾਰ ਸਵੇਰੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਦਿੱਲੀ ਮੈਟਰੋ ਸਟਾਫ ਕੁਆਰਟਰ ਵਿੱਚ ਲੱਗੀ ਅੱਗ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਸੜ ਕੇ ਮੌਤ ਹੋ ਜਾਣ ਦਾ ਦੁੱਖਦ ਸਮਾਚਾਰ ਹਾਸਿਲ ਹੋਇਆ ਹੈ। ਦੱਸ ਦਈਏ ਕਿ ਮ੍ਰਿਤਕਾਂ ਵਿੱਚ ਇੱਕ ਪਤੀ, ਪਤਨੀ ਅਤੇ ਉਨ੍ਹਾਂ ਦੀ ਧੀ ਸ਼ਾਮਲ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉੱਤਰ-ਪੱਛਮੀ ਦਿੱਲੀ ਦੇ ਆਦਰਸ਼ ਨਗਰ ਵਿੱਚ ਡੀਐਮਆਰਸੀ ਕੁਆਰਟਰਾਂ ਦੀ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਇੱਕ ਜੋੜੇ ਅਤੇ ਉਨ੍ਹਾਂ ਦੀ 10 ਸਾਲਾ ਧੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ (42), ਉਨ੍ਹਾਂ ਦੀ ਪਤਨੀ ਨੀਲਮ (38) ਅਤੇ ਧੀ ਜਾਹਨਵੀ (10) ਵਜੋਂ ਹੋਈ ਹੈ। 

ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਹਾਂਗੀਰਪੁਰੀ ਨੇੜੇ ਮਜਲਿਸ ਪਾਰਕ ਮੈਟਰੋ ਸਟੇਸ਼ਨ ਦੇ ਸਾਹਮਣੇ, ਡੀਐਮਆਰਸੀ ਸਟਾਫ ਕੁਆਰਟਰਾਂ ਦੇ ਐਫ ਬਲਾਕ ਦੀ ਪੰਜਵੀਂ ਮੰਜ਼ਿਲ 'ਤੇ ਇੱਕ ਫਲੈਟ ਵਿੱਚ ਮੰਗਲਵਾਰ ਸਵੇਰੇ 2:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਪੰਜਵੀਂ ਮੰਜ਼ਿਲ 'ਤੇ ਘਰੇਲੂ ਸਮਾਨ ਵਿੱਚ ਲੱਗੀ ਸੀ।

ਕਾਬਿਲੇਗੌਰ ਹੈ ਕਿ ਚਾਰ ਘੰਟਿਆਂ ਦੀ ਕਰੜੀ ਮਿਹਨਤ ਮਗਰੋਂ ਫਾਇਰ ਬ੍ਰਿਗੇਡ ਦੀ ਟੀਮ ਵਾਪਸ ਆਈ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੱਕ ਇੱਕ ਫਾਇਰ ਫਾਈਟਰ ਨੂੰ ਅੱਗ ਬੁਝਾਉਂਦੇ ਸਮੇਂ ਹੱਥ ਵਿੱਚ ਸੱਟ ਲੱਗੀ ਹੈ। ਉਸਨੂੰ ਜਗਜੀਵਨ ਹਸਪਤਾਲ ਲਿਜਾਇਆ ਗਿਆ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ : Gurdaspur 'ਚ ਸਾਬਕਾ ਸਰਪੰਚ ਤੇ ਰੈਸਟੋਰੈਂਟ ਦੇ ਮਾਲਿਕ ਨੇ ਖੁਦ ਨੂੰ ਮਾਰੀ ਗੋਲੀ ,ਹਾਲਤ ਗੰਭੀਰ

Related Post