ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਵਾਪਰਿਆ ਹਾਦਸਾ, ਰੇਲਵੇ ਟਰੈਕ ਪਾਰ ਕਰਦੇ ਤਿੰਨ ਨੌਜਵਾਨਾਂ ਦੀ ਮੌਤ

ਲੁਧਿਆਣਾ ਵਿਖੇ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜੰਮੂ ਮੇਲ ਦੀ ਲਪੇਟ ’ਚ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰਹਿਣ ਵਾਲੇ ਸੀ।

By  Aarti January 22nd 2023 05:25 PM

ਲੁਧਿਆਣਾ: ਜ਼ਿਲ੍ਹੇ ਦੇ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜੰਮੂ ਮੇਲ ਦੀ ਲਪੇਟ ’ਚ ਆਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਤਿੰਨ ਨੌਜਵਾਨ ਮਿਲ ਕੇ ਇੱਕ ਥਾਂ ਟਰੱਕ ਦੀ ਮੁਰੰਮਤ ਦਾ ਕੰਮ ਕਰਦੇ ਸੀ। ਰਾਤ ਸਮੇਂ ਤਿੰਨ ਢਾਬੇ ਤੋਂ ਖਾਣਾ ਖਾ ਕੇ ਵਾਪਸ ਕਮਰੇ ਵੱਲ ਨੂੰ ਜਾ ਰਹੇ ਸੀ। 

ਮਿਲੀ ਜਾਣਕਾਰੀ ਮੁਤਾਬਿਕ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਲਵਦੀਪ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।ਦੂਜਾ ਨੌਜਵਾਨ ਸੁਖਮਨ ਅੰਮ੍ਰਿਤਸਰ, ਤੀਜਾ ਨੌਜਵਾਨ ਹੁਸ਼ਿਆਰਪੁਰ ਦਾ ਰਵੀ ਕੁਮਾਰ ਵਜੋ ਹੋਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਿੰਨੋਂ ਨੌਜਵਾਨ ਚੰਗੇ ਦੋਸਤ ਸੀ। ਢੰਡਾਰੀ ਵਿੱਚ ਦੋ ਨੌਜਵਾਨ ਲਵਦੀਪ ਅਤੇ ਸੁਖਮਨ ਪਿਛਲੇ 5 ਸਾਲਾਂ ਤੋਂ ਕੰਮ ਕਰਦੇ ਸੀ। ਜਦਕਿ ਰਵੀ ਪਿਛਲੇ 5 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ।

ਦੱਸ ਦਈਏ ਕਿ ਤਿੰਨੋ ਟਰੱਕ ਰਿਪੇਅਰ ਦਾ ਕੰਮ ਕਰਦੇ ਸੀ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਨ੍ਹਾਂ ਦਾ ਪਰਿਵਾਰਿਕ ਮੈਂਬਰਾਂ ਨੂੰ ਸੁਚਿਤ ਕਰ ਦਿੱਤਾ ਗਿਆ ਹੈ। 

-ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਪੁਲਿਸ ਨੇ ਗੋਲੀ ਚਲਾ ਕੇ ਸੁੱਟਿਆ ਡਰੋਨ, ਤਲਾਸ਼ੀ ਦੌਰਾਨ 5 ਕਿਲੋ ਹੈਰੋਇਨ ਬਰਾਮਦ

Related Post