ਹੋਲੇ ਮਹੱਲੇ ਦੇ ਮੱਦੇਨਜ਼ਰ ਆਵਾਜਾਈ ਨੂੰ ਲੈ ਕੇ ਟ੍ਰੈਫਿਕ ਅਡਵਾਈਜ਼ਰੀ ਜਾਰੀ

By  KRISHAN KUMAR SHARMA March 20th 2024 08:52 PM -- Updated: March 20th 2024 08:53 PM

ਰੂਪਨਗਰ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਹੋਲਾ ਮਹੱਲਾ ਮਿਤੀ 21 ਮਾਰਚ ਤੋਂ 26 ਮਾਰਚ 2024 ਤੱਕ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਸਬੰਧੀ ਰੂਪਨਗਰ ਤੋਂ ਊਨਾ, ਰੂਪਨਗਰ ਤੋਂ ਮਨਾਲੀ ਆਉਣ-ਜਾਣ ਵਾਲੀ ਟ੍ਰੈਫਿਕ ਲਈ ਬਦਲਵੇਂ ਰੂਟ ਪਲਾਨ (Traffic Advisory) ਕੀਤੇ ਗਏ ਹਨ।

fd

ਉਨ੍ਹਾਂ ਦੱਸਿਆ ਕਿ ਜੋ ਆਵਾਜਾਈ ਰੂਪਨਗਰ ਤੋਂ ਊਨਾ ਜਾਣੀ ਹੈ ਉਹ ਆਵਾਜਾਈ ਵਾਇਆ ਰੂਪਨਗਰ-ਨੂਰਪੁਰਬੇਦੀ ਰੋਡ- ਝੱਜ ਚੌਂਕ-ਕਲਮਾ ਮੋੜ-ਨੰਗਲ ਤੋਂ ਹੁੰਦੇ ਹੋਏ ਊਨਾ ਜਾਵੇਗੀ ਅਤੇ ਦੂਸਰਾ ਰੂਪਨਗਰ- ਬੁੰਗਾ ਸਾਹਿਬ ਰੋਡ ਨੂਰਪੁਰਬੇਦੀ- ਝੱਜ ਚੌਂਕ- ਕਲਮਾ ਮੋੜ-ਨੰਗਲ ਤੋਂ ਊਨਾ ਜਾਵੇਗੀ ਅਤੇ ਜਿਹੜੀ ਆਵਾਜਾਈ ਰੂਪਨਗਰ ਤੋਂ ਮਨਾਲੀ ਜਾਵੇਗੀ ਉਹ ਰੂਪਨਗਰ ਵਾਇਆ ਘਨੋਲੀ-ਨਾਲਾਗੜ੍ਹ-ਬਿਲਾਸਪੁਰ ਤੋਂ ਹੋ ਕੇ ਜਾਵੇਗੀ।

Related Post