Ludhiana : ਲੁਧਿਆਣਾ ਚ ਭਿਆਨਕ ਹਾਦਸਾ, ਅਣਪਛਾਤੇ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਭਰਾਵਾਂ ਦੀ ਲਈ ਜਾਨ

Ludhiana : ਜਾਣਕਾਰੀ ਅਨੁਸਾਰ, ਪੁਲਿਸ ਨੇ ਇੱਕ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ, ਜਦਕਿ ਦੋ ਨੌਜਵਾਨਾਂ ਨੂੰ ਗੱਡੀ ਰਾਹੀਂ ਸਿਵਲ ਹਸਪਤਾਲ ਲੈ ਗਏ, ਪਰ ਦੋ ਨੌਜਵਾਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦੋਵੇਂ ਮ੍ਰਿਤਕ ਭਰਾ ਸਨ ਅਤੇ ਉਨ੍ਹਾਂ ਦੀਆਂ ਚਾਰ ਭੈਣਾਂ ਹਨ।

By  KRISHAN KUMAR SHARMA January 19th 2026 09:08 AM -- Updated: January 19th 2026 10:12 AM

Ludhiana : ਲੁਧਿਆਣਾ 'ਚ ਦੇਰ ਰਾਤ ਖੌਫਨਾਕ ਹਾਦਸਾ ਵਾਪਰਨ ਦੀ ਸੂਚਨਾ ਹੈ, ਜਿਸ 'ਚ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਟਰੱਕ ਨੇ ਇੱਕ ਮੋਟਰਸਾਈਕਲ ਸਵਾਰਾਂ ਨੂੰ ਟੱਕਰ (Truck Bike Accident) ਮਾਰ ਦਿੱਤੀ, ਜਿਸ ਦੌਰਾਨ ਦੋ ਭਰਾਵਾਂ ਦੀ ਮੌਤ (two brother killed in accident) ਹੋ ਗਈ, ਜਦਕਿ ਉਨ੍ਹਾਂ ਦਾ ਦੋਸਤ ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ, ਹਾਦਸਾ ਸ਼ਹਿਰ ਦੀ ਬਸਤੀ ਜੋਧੇਵਾਲ ਚੌਕ ਨੇੜੇ ਹਾਈਵੇਅ 'ਤੇ ਵਾਪਰਿਆ। ਜਦੋਂ ਇੱਕ ਟਰੱਕ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਉਪਰੰਤ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ।

ਜਾਣਕਾਰੀ ਅਨੁਸਾਰ, ਪੁਲਿਸ ਨੇ ਇੱਕ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ, ਜਦਕਿ ਦੋ ਨੌਜਵਾਨਾਂ ਨੂੰ ਗੱਡੀ ਰਾਹੀਂ ਸਿਵਲ ਹਸਪਤਾਲ ਲੈ ਗਏ, ਪਰ ਦੋ ਨੌਜਵਾਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਦੋਵੇਂ ਮ੍ਰਿਤਕ ਭਰਾ ਸਨ ਅਤੇ ਉਨ੍ਹਾਂ ਦੀਆਂ ਚਾਰ ਭੈਣਾਂ ਹਨ। ਮ੍ਰਿਤਕ ਨੌਜਵਾਨਾਂ ਦੀ ਪਛਾਣ ਦਮੋਦਰ ਕੁਮਾਰ (21) ਅਤੇ ਸ਼ਿਵਮੋਹਨ ਕੁਮਾਰ (28) ਵਜੋਂ ਹੋਈ ਹੈ। ਉਨ੍ਹਾਂ ਦੇ ਦੋਸਤ ਦਾ ਨਾਮ ਮਨੋਜ ਕੁਮਾਰ (27) ਹੈ, ਜੋ ਕਿ ਆਜ਼ਾਦ ਨਗਰ ਦਾ ਰਹਿਣ ਵਾਲਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਰਾਤ 11:45 ਵਜੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਸੀ।

ਤੀਜੇ ਨੌਜਵਾਨ ਦੀ ਪਛਾਣ ਮਨੋਜ ਵੱਜੋਂ ਹੋਈ ਹੈ, ਜਿਸ ਦੇ ਸਿਰ ਦੀ ਹੱਡੀ ਟੁੱਟ ਕੇ ਦਿਮਾਗ 'ਚ ਚਲੀ ਗਈ। ਮਨੋਜ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਹਾਦਸੇ ਦੀ ਸੂਚਨਾ ਮਿਲੀ। ਜਦੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਦਮੋਦਰ ਅਤੇ ਸ਼ਿਵਮੋਹਨ ਦੀ ਮੌਤ ਹੋ ਚੁੱਕੀ ਸੀ। ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।

Related Post