Patiala Video : ਪਟਿਆਲਾ ਚ 5 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਨਹਾਉਂਦੇ ਸਮੇਂ ਭਾਖੜਾ ਨਹਿਰ ਚ ਰੁੜ੍ਹੇ, 2 ਦੀ ਮੌਤ

Patiala Video : ਪਟਿਆਲਾ 'ਚ ਨਾਭਾ ਰੋਡ 'ਤੇ ਭਾਖੜਾ ਨਹਿਰ 'ਚ 5 ਦੋਸਤਾਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹਣ ਕਾਰਨ 5 ਵਿਚੋਂ 2 ਦੋਸਤਾਂ ਦੀ ਮੌਤ ਹੋ ਗਈ ਹੈ।

By  KRISHAN KUMAR SHARMA July 13th 2026 11:40 AM -- Updated: July 13th 2026 12:13 PM

Patiala Video : ਪਟਿਆਲਾ 'ਚ ਨਾਭਾ ਰੋਡ 'ਤੇ ਭਾਖੜਾ ਨਹਿਰ 'ਚ 5 ਦੋਸਤਾਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹਣ ਕਾਰਨ 5 ਵਿਚੋਂ 2 ਦੋਸਤਾਂ ਦੀ ਮੌਤ ਹੋ ਗਈ ਹੈ। ਘਟਨਾ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ, ਜਦੋਂ 5 ਨੌਜਵਾਨਾਂ ਦੇ ਨਹਿਰ 'ਚ ਨਹਾਉਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਨਹਿਰ ’ਚੋਂ ਬਚਾਏ ਗਏ ਪ੍ਰਦੀਪ ਤੇ ਪਰਮਵੀਰ ਨੇ ਦੱਸਿਆ ਕਿ ਉਹ ਕੁਲ ਪੰਜ ਦੋਸਤ ਭਾਖੜਾ ਨਹਿਰ ’ਚ ਨਹਾਉਣ ਪੁੱਜੇ ਸਨ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ’ਚ ਉਨ੍ਹਾਂ ਦੇ ਦੋ ਦੋਸਤ ਡੁੱਬ ਗਏ। ਡੁੱਬਣ ਵਾਲੇ ਨੌਜਵਾਨ ਸਲੇਮਪੁਰ ਜੱਟਾਂ ਪਟਿਆਲਾ ਤੇ ਕਰਹਾਲੀ ਸਾਹਬ ਪਿੰਡ ਦੇ ਰਹਿਣ ਵਾਲੇ ਹਨ।

ਪਰਿਵਾਰ ਦਾ ਇਕਲੌਤਾ ਪੁੱਤਰ ਸੀ ਕਰਮਜੀਤ ਸਿੰਘ

ਮ੍ਰਿਤਕ ਕਰਮਜੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਦਾ ਇੱਕ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਸੀ ਅਤੇ ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਘਰ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਨੌਜਵਾਨ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਭੋਲੇ ਸ਼ੰਕਰ ਗੋਤਾਖੋਰ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ 5 ਨੌਜਵਾਨ ਨਹਿਰ 'ਚ ਰੁੜ੍ਹੇ ਸਨ, ਜਿਨ੍ਹਾਂ ਵਿਚੋਂ ਤੁਰੰਤ 3 ਨੌਜਵਾਨਾਂ ਨੂੰ ਬਚਾਅ ਲਿਆ ਗਿਆ, ਪਰੰਤੂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।

'ਬਦਲਾ ਬਾਕੀ ਹੈ...', ਟਰੰਪ ਤੋਂ ਲੈ ਕੇ ਨੇਤਨਯਾਹੂ ਤੱਕ ਈਰਾਨ ਦੀ ਹਿੱਟ ਲਿਸਟ 'ਚ ਜਾਣੋ ਕਿਹੜੇ-ਕਿਹੜੇ ਲੀਡਰ ? ਪੜ੍ਹੋ ਪੂਰੀ ਖ਼ਬਰ

Related Post