Sun, Jul 12, 2026
Whatsapp

Heroin Seized : ਪਾਕਿਸਤਾਨ ਦੀ ਵੱਡੀ ਸਾਜਿਸ਼ ਨਾਕਾਮ, BSF ਤੇ ਤਰਨਤਾਰਨ ਪੁਲਿਸ ਨੇ 55 ਕਰੋੜ ਦੀ ਹੈਰੋਇਨ ਕੀਤੀ ਜ਼ਬਤ

11Kg Heroin Seized in Tarntaran : ਹੈਰੋਇਨ ਨੂੰ ਲੈ ਕੇ ਥਾਣਾ ਵਲਟੋਹਾ ਵਿਖੇ ਅਣਪਛਾਤੇ ਨਸ਼ਾ ਤਸਕਰ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 55 ਕਰੋੜ ਰੁਪਏ ਦੱਸੀ ਜਾ ਰਹੀ ਹੈ।

Reported by:  PTC News Desk  Edited by:  KRISHAN KUMAR SHARMA -- July 12th 2026 09:06 PM -- Updated: July 12th 2026 09:08 PM
Heroin Seized : ਪਾਕਿਸਤਾਨ ਦੀ ਵੱਡੀ ਸਾਜਿਸ਼ ਨਾਕਾਮ, BSF ਤੇ ਤਰਨਤਾਰਨ ਪੁਲਿਸ ਨੇ 55 ਕਰੋੜ ਦੀ ਹੈਰੋਇਨ ਕੀਤੀ ਜ਼ਬਤ

Heroin Seized : ਪਾਕਿਸਤਾਨ ਦੀ ਵੱਡੀ ਸਾਜਿਸ਼ ਨਾਕਾਮ, BSF ਤੇ ਤਰਨਤਾਰਨ ਪੁਲਿਸ ਨੇ 55 ਕਰੋੜ ਦੀ ਹੈਰੋਇਨ ਕੀਤੀ ਜ਼ਬਤ

11Kg Heroin Seized in Tarntaran : ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦੀ ਵਲਟੋਹਾ ਪੁਲਿਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਸੁੱਟੀ ਗਈ 11 ਕਿਲੋ ਹੈਰੋਇਨ ਬਰਾਮਦ ਕਰਕੇ ਨਸ਼ਾ ਤਸਕਰਾਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਦੌਰਾਨ ਹੈਰੋਇਨ ਨੂੰ ਲੈ ਕੇ ਥਾਣਾ ਵਲਟੋਹਾ ਵਿਖੇ ਅਣਪਛਾਤੇ ਨਸ਼ਾ ਤਸਕਰ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 55 ਕਰੋੜ ਰੁਪਏ ਦੱਸੀ ਜਾ ਰਹੀ ਹੈ।

'ਝਾੜੂ' ਕਿੱਥੇ ਹੈ ? ਕੂੜੇ ਦੇ ਢੇਰਾਂ ਦੀ ਗੁਹਾਰ, ਸਾਡੀ ਵੀ ਸੁਣੋ 'ਆਪ' ਕੀ ਸਰਕਾਰ... ਕਲਿੱਕ ਕਰਕੇ ਪੜ੍ਹੋ ਖ਼ਬਰ


ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਰਾਤ ਥਾਣਾ ਵਲਟੋਹਾ ਦੀ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਜਸਵਿੰਦਰ ਸਿੰਘ ਪੁੱਤਰ ਬਲੀ ਸਿੰਘ ਵਾਸੀ ਪਿੰਡ ਲਾਖਣਾ ਦੀਆਂ ਬਹਿਕਾਂ ਨੇੜੇ ਡਰੋਨ ਰਾਹੀਂ ਵੱਡੀ ਮਾਤਰਾ ਵਿੱਚ ਕੁਝ ਪੈਕਟ ਸੁੱਟੇ ਗਏ ਹਨ। ਇਸ ਦੌਰਾਨ ਥਾਣਾ ਵਲਟੋਹਾ ਦੇ ਮੁਖੀ ਸਬ-ਇੰਸਪੈਕਟਰ ਵਿਪਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਪਿੰਡ ਲਾਖਣਾ ਪਹੁੰਚ ਕੇ ਬੀਐਸਐਫ ਦੇ ਜਵਾਨਾਂ ਨਾਲ ਮਿਲ ਕੇ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ।

ਤਲਾਸ਼ੀ ਦੌਰਾਨ ਖੇਤਾਂ ਵਿੱਚੋਂ ਇੱਕ ਪਲਾਸਟਿਕ ਦਾ ਬੋਰਾ ਅਤੇ ਕੁਝ ਖੁੱਲ੍ਹੇ ਪੈਕਟ ਬਰਾਮਦ ਹੋਏ। ਜਦੋਂ ਇਨ੍ਹਾਂ ਪੈਕਟਾਂ ਦਾ ਵਜ਼ਨ ਕੀਤਾ ਗਿਆ ਤਾਂ ਉਨ੍ਹਾਂ ਵਿੱਚੋਂ ਕੁੱਲ 10 ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਹੈਰੋਇਨ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਥਾਣਾ ਵਲਟੋਹਾ 'ਚ ਅਣਪਛਾਤੇ ਵਿਅਕਤੀਆਂ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ... ਬੇਵਸੀ ਦੀ ਜ਼ਿੰਦਗੀ ਜੀਅ ਰਿਹਾ ਅੰਗਹੀਣ ਸੋਨੂੰ ਕੁਮਾਰ ਦਾ ਪਰਿਵਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK