Sun, Jul 12, 2026
Whatsapp

Sangrur Garbage Mounting : 'ਝਾੜੂ' ਕਿੱਥੇ ਹੈ ? ਕੂੜੇ ਦੇ ਢੇਰਾਂ ਦੀ ਗੁਹਾਰ, ਸਾਡੀ ਵੀ ਸੁਣੋ 'ਆਪ' ਕੀ ਸਰਕਾਰ

Sangrur Garbage Mounting : ਕੂੜੇ ਦੇ ਢੇਰਾਂ ਨੂੰ ਲੈ ਕੇ ਵਿਧਾਇਕਾ ਖਿਲਾਫ਼ ਕੰਮ ਨਾ ਕਰਨ ਨੂੰ ਲੈ ਕੇ ਤਿੱਖਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਨੂੰ ਸੁੰਦਰੀਕਰਨ ਕਰਨ ਦੀਆਂ ਦਿੱਤੀਆਂ ਗਰੰਟੀਆਂ ਵੀ ਯਾਦ ਕਰਵਾਈਆਂ ਜਾ ਰਹੀਆਂ ਹਨ।

Reported by:  PTC News Desk  Edited by:  KRISHAN KUMAR SHARMA -- July 12th 2026 08:52 PM -- Updated: July 12th 2026 09:22 PM
Sangrur Garbage Mounting : 'ਝਾੜੂ' ਕਿੱਥੇ ਹੈ ? ਕੂੜੇ ਦੇ ਢੇਰਾਂ ਦੀ ਗੁਹਾਰ, ਸਾਡੀ ਵੀ ਸੁਣੋ 'ਆਪ' ਕੀ ਸਰਕਾਰ

Sangrur Garbage Mounting : 'ਝਾੜੂ' ਕਿੱਥੇ ਹੈ ? ਕੂੜੇ ਦੇ ਢੇਰਾਂ ਦੀ ਗੁਹਾਰ, ਸਾਡੀ ਵੀ ਸੁਣੋ 'ਆਪ' ਕੀ ਸਰਕਾਰ

Sangrur Garbage Mounting : ਸੰਗਰੂਰ ਸ਼ਹਿਰ 'ਚ ਕੂੜੇ ਦੇ ਢੇਰਾਂ 'ਤੇ ਰਾਜਨੀਤੀ ਕਰਨ ਵਾਲਿਆਂ ਨੇ ਭਾਵੇਂ ਖੁਦ ਦਾ ਭਵਿੱਖ ਸੰਵਾਰ ਲਿਆ ਹੋਵੇ, ਪਰ ਸ਼ਹਿਰ ਦੀ ਦਸ਼ਾ ਜਿਉਂ ਦੀ ਤਿਉਂ ਬਣੀ ਹੋਈ ਹੈ। ਕੂੜੇ ਦੇ ਢੇਰ ਅੱਜ ਵੀ ਸਰਕਾਰਾਂ ਦੇ ਵਿਕਾਸ ਨੂੰ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਇਥੇ ਸ਼ਹਿਰ ਵਾਸੀਆਂ ਵੱਲੋਂ ਹੁਣ ਢੇਰਾਂ 'ਤੇ ਆਮ ਆਦਮੀ ਪਾਰਟੀ (AAP) ਦੀ ਸਥਾਨਕ ਵਿਧਾਇਕਾ ਨਰਿੰਦਰ ਕੌਰ ਭਰਾਜ (MLA Narinder Kaur Bharaj) ਦੇ ਪੋਸਟਰ ਵੀ ਲਾਏ ਗਏ ਹਨ, ਜੋ ਕਿ ਕਾਂਗਰਸ ਸਰਕਾਰ ਸਮੇਂ ਖੁਦ ਕੂੜੇ ਦੇ ਢੇਰਾਂ ਦਾ ਜੰਮ ਕੇ ਵਿਰੋਧ ਕਰਦੇ ਸਨ। 

'ਝਾੜੂ' ਕਿੱਥੇ ਹੈ ? ਸ਼ਹਿਰ ਵਾਸੀਆਂ ਦਾ ਅਨੋਖਾ ਤਰੀਕਾ


ਸ਼ਹਿਰ ਵਾਸੀਆਂ ਦਾ ਇਹ ਅਨੋਖਾ ਤਰੀਕਾ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਈ ਪੋਸਟਰ ਬਣਾ ਕੇ ਕੂੜੇ ਦੇ ਢੇਰਾਂ 'ਤੇ ਰੱਖੇ ਗਏ ਹਨ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਤਸਵੀਰ ਲੱਗੀ ਹੋਈ ਹੈ ਅਤੇ ਸਿਰਲੇਖ 'ਝਾੜੂ' ਕਿੱਥੇ ਹੈ? ਲਿਖਿਆ ਹੋਇਆ ਹੈ।

ਕੂੜੇ ਦੇ ਢੇਰਾਂ ਨੂੰ ਲੈ ਕੇ ਵਿਧਾਇਕਾ ਖਿਲਾਫ਼ ਕੰਮ ਨਾ ਕਰਨ ਨੂੰ ਲੈ ਕੇ ਤਿੱਖਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਨੂੰ ਸੁੰਦਰੀਕਰਨ ਕਰਨ ਦੀਆਂ ਦਿੱਤੀਆਂ ਗਰੰਟੀਆਂ ਵੀ ਯਾਦ ਕਰਵਾਈਆਂ ਜਾ ਰਹੀਆਂ ਹਨ।

ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਰਣਬੀਰ ਕਾਲਜ ਦੇ ਗਰਾਉਂਡ ਨੇੜੇ ਸੜਕ ਉੱਪਰ ਕੂੜੇ ਦੇ ਢੇਰ ਲਗਵਾ ਦਿੱਤੇ ਹਨ ਤਾਂ ਕਿ ਸਾਰੇ ਸੰਗਰੂਰ ਦੀਆਂ ਮੱਖੀਆਂ-ਮੱਛਰ ਇਸ ਕੂੜੇ ਦੇ ਢੇਰ 'ਤੇ ਹੀ ਵਿਅਸਤ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਘਰ ਅੰਦਰ ਇਹ ਮੱਖੀਆਂ-ਮੱਛਰ ਗਏ ਤਾਂ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਵਿਧਾਇਕ ਤੇ ਹੋਰ ਅਹੁਦਿਆਂ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ, ਪਰ ਸੰਗਰੂਰ ਸ਼ਹਿਰ ਫਿਰ ਵੀ ਲਾਵਾਰਸਾਂ ਵਾਂਗ ਹੈ।

ਕਿਸਾਨ ਦੇ ਮੁੰਡੇ ਨੇ ਥਾਈਲੈਂਡ 'ਚ ਪਾਈ ਧੱਕ, ਕਾਂਸੀ ਤਗਮਾ ਜਿੱਤ ਕੇ ਦੇਸ਼ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ

ਵਿਧਾਇਕਾ ਤੇ ਸੀਐਮ ਨੂੰ ਭੇਜੀ ਗਈ ਸੀ ਚਿੱਠੀ

ਦੱਸ ਦਈਏ ਕਿ ਇਸਤੋਂ ਪਹਿਲਾਂ, ਸ਼ਹਿਰ ਦੇ ਇੱਕ ਵਿਅਕਤੀ ਵੱਲੋਂ ਵਿਧਾਇਕਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਰਾਹੀਂ ਇਸ ਸਮੱਸਿਆ ਬਾਰੇ ਜਾਣੂੰ ਵੀ ਕਰਵਾਇਆ ਗਿਆ ਸੀ ਪਰ ਸੰਗਰੂਰ ਵਿੱਚ ਕੂੜੇ ਦੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਹੈ ਅਤੇ ਪਹਿਲਾਂ ਨਾਲੋਂ ਹੋਰ ਗੰਭੀਰ ਹੋ ਗਈ ਹੈ। ਚਿੱਠੀ ਨਾਲ 2021 ਦੀ ਉਹ ਤਸਵੀਰ ਵੀ ਸੀ, ਜਿਸ ਵਿੱਚ ਨਰਿੰਦਰ ਕੌਰ ਭਰਾਜ ਨੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਕਾਂਗਰਸ ਸਰਕਾਰ ਖ਼ਿਲਾਫ਼ ਕੂੜੇ ਦੇ ਢੇਰਾਂ ਉੱਪਰ ਖੜ੍ਹ ਕੇ ਪ੍ਰਦਰਸ਼ਨ ਕੀਤਾ ਸੀ।

ਸ਼ਹਿਰ ਵਿੱਚ ਲੱਗੇ ਕੂੜੇ ਦੇ ਅੰਬਾਰ ਪਹਿਲਾਂ ਸਿੰਗਲਾ ਅਤੇ ਹੁਣ ਝਾੜੂ ਫ਼ਰਾਰ : ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੀ ਟੀਮ ਸੰਗਰੂਰ ਵੱਲੋਂ ਲਗਾਤਾਰ ਵੱਧ ਰਹੇ ਕੂੜੇ ਦੇ ਢੇਰਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਧਰਮਿੰਦਰ ਸਿੰਘ ਦੁੱਲਟ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਅਣਗੌਲਿਆਂ ਕਰਕੇ ਪਹਿਲਾਂ ਤਾਂ ਮੈਡਮ ਨਰਿੰਦਰ ਕੌਰ ਭਰਾਜ ਵੱਲੋਂ ਕੂੜੇ ਦੇ ਢੇਰਾਂ ਉੱਪਰ ਕਾਂਗਰਸੀ ਆਗੂ ਦੀਆਂ ਫੋਟੋਆਂ ਲਗਾ ਕੇ ਰਾਜਨੀਤੀ ਕੀਤੀ ਗਈ ਅਤੇ ਹੁਣ ਮੌਜੂਦਾ ਹਾਲਾਤਾਂ ਵਿੱਚ ਵਿਜੈ ਇੰਦਰਸਿੰਗਲਾ ਦੀ ਟੀਮ ਵੱਲੋਂ ਮੌਜੂਦਾ ਵਿਧਾਇਕ ਨਰਿੰਦਰ ਕੌਰ ਭਰਾਜ ਦੀਆਂ ਤਸਵੀਰਾਂ ਲਗਾ ਕੇ ਝਾੜੂ ਕਿੱਥੇ ਹੈ? ਦੇ ਸਲੋਗਨ ਹੇਠ ਰਾਜਨੀਤੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਦੇਖਿਆ ਜਾਵੇ ਤਾਂ ਦੋਵਾਂ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆ ਰਿਹਾ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਵੱਧ ਰਹੇ ਕੂੜੇ ਦੇ ਢੇਰਾਂ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਇਸ ਮਸਲੇ ਦਾ ਜਲਦੀ ਹੱਲ ਲੱਭਣ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਕੂੜੇ ਦੇ ਢੇਰਾਂ ਵਿੱਚ ਪਨਪ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ

ਇਹ ਵੀ ਪੜ੍ਹੋ... '25000 ਲਾਪਤਾ ਲਾਸ਼ਾਂ ਦੇ ਦਸਤਾਵੇਜ਼ ਪੇਸ਼ ਕਰੋ'

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK