Kapurthala News : ਬਿਜਲੀ ਦਾ ਕਰੰਟ ਲੱਗਣ ਕਾਰਨ 2 ਪ੍ਰਵਾਸੀ ਨੌਜਵਾਨਾਂ ਦੀ ਹੋਈ ਮੌਤ, ਮਧੂ ਮੱਖੀਆਂ ਦਾ ਸ਼ਹਿਦ ਉਤਾਰਨ ਸਮੇਂ ਵਾਪਰਿਆ ਹਾਦਸਾ

Kapurthala News : ਕਪੂਰਥਲਾ ਦੇ ਸੈਨਿਕ ਸਕੂਲ 'ਚ ਪੋਲ 'ਤੇ ਚੜ ਕੇ ਮਧੂ ਮੱਖੀਆਂ ਦੇ ਛੱਤੇ 'ਚੋਂ ਸ਼ਹਿਦ ਕੱਢਣ ਸਮੇਂ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸਚਿਨ (35) ਅਤੇ ਦਿਨੇਸ਼ (40) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ

By  Shanker Badra April 19th 2025 09:02 PM

Kapurthala News : ਕਪੂਰਥਲਾ ਦੇ ਸੈਨਿਕ ਸਕੂਲ 'ਚ ਪੋਲ 'ਤੇ ਚੜ ਕੇ ਮਧੂ ਮੱਖੀਆਂ ਦੇ ਛੱਤੇ 'ਚੋਂ ਸ਼ਹਿਦ ਕੱਢਣ ਸਮੇਂ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸਚਿਨ (35) ਅਤੇ ਦਿਨੇਸ਼ (40) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇਹ ਦੋਵੇਂ ਸਕੂਲ ਵਿੱਚ ਦਰੱਖਤਾਂ ਅਤੇ ਹੋਰ ਥਾਵਾਂ 'ਤੇ ਲੱਗੇ ਮਧੂ-ਮੱਖੀਆਂ ਦੇ ਛੱਤਿਆਂ 'ਚੋਂ ਸ਼ਹਿਦ ਕੱਢ ਰਹੇ ਸਨ।

ਇਸ ਦੌਰਾਨ ਇਹ ਦੋਵੇਂ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਚਪੇਟ 'ਚ ਆ ਗਏ। ਬਿਜਲੀ ਦਾ ਕਰੰਟ ਲੱਗਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। 

ਸਿਟੀ ਥਾਣਾ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਏਐਸਆਈ ਰਾਜਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਸੈਨਿਕ ਸਕੂਲ ਦੇ ਪ੍ਰਿੰਸੀਪਲ ਮਧੂ ਸੇਂਗਰ ਨੇ ਕਿਹਾ ਕਿ ਸਕੂਲ 'ਚ ਹਰ ਸਾਲ ਸ਼ਹਿਦ ਕੱਢਣ ਦਾ ਠੇਕਾ ਦਿੱਤਾ ਜਾਂਦਾ ਹੈ। ਇਸ ਕ੍ਰਮ ਵਿੱਚ ਇਹ ਦੋਵੇਂ ਵਿਅਕਤੀ ਸ਼ਹਿਦ ਕੱਢਣ ਆਏ ਸਨ।

Related Post