Amritsar News : ਛੇਹਰਟਾ ਚ ਵਰਿੰਦਰ ਸਿੰਘ ਦੇ ਕਤਲ ਮਾਮਲੇ ਚ 2 ਸ਼ੂਟਰ ਗ੍ਰਿਫ਼ਤਾਰ, ਮੁੱਠਭੇੜ ਦੌਰਾਨ ਇੱਕ ਸ਼ੂਟਰ ਗੰਭੀਰ ਜ਼ਖਮੀ
Amritsar News : ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਵਿੱਚ 18 ਨਵੰਬਰ ਦੀ ਸਵੇਰ ਹੋਏ ਵਰਿੰਦਰ ਸਿੰਘ ਕਤਲ ਮਾਮਲੇ ਨੂੰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਲਝਾ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰਾਂ—ਜੋਬਨਪ੍ਰੀਤ ਉਰਫ਼ ਜੋਬਨ ਅਤੇ ਸੁਖਬੀਰ ਸਿੰਘ ਉਰਫ਼ ਸੁੱਖ, ਨਿਵਾਸੀ ਮਾਹਲ ਕਲਾਨੌਰ (ਉਮਰ ਲਗਭਗ 22 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਬੇਰੋਜ਼ਗਾਰ ਨੌਜਵਾਨ ਕਤਲ ਦੀ ਘਟਨਾ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ
Amritsar News : ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਵਿੱਚ 18 ਨਵੰਬਰ ਦੀ ਸਵੇਰ ਹੋਏ ਵਰਿੰਦਰ ਸਿੰਘ ਕਤਲ ਮਾਮਲੇ ਨੂੰ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਲਝਾ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰਾਂ—ਜੋਬਨਪ੍ਰੀਤ ਉਰਫ਼ ਜੋਬਨ ਅਤੇ ਸੁਖਬੀਰ ਸਿੰਘ ਉਰਫ਼ ਸੁੱਖ, ਨਿਵਾਸੀ ਮਾਹਲ ਕਲਾਨੌਰ (ਉਮਰ ਲਗਭਗ 22 ਸਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਬੇਰੋਜ਼ਗਾਰ ਨੌਜਵਾਨ ਕਤਲ ਦੀ ਘਟਨਾ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ।
ਤਫ਼ਤੀਸ਼ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕਿ ਪੂਰੀ ਸਾਜ਼ਿਸ਼ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਰਚੀ ਸੀ, ਜੋ ਇਸ ਸਮੇਂ ਵਿਦੇਸ਼ ਵਿੱਚ ਬੈਠਾ ਹੋਇਆ ਹੈ। ਨਿਸ਼ਾਨ ਸਿੰਘ ਦਾ ਲੰਬੇ ਸਮੇਂ ਤੋਂ ਆਪਣੀ ਪਤਨੀ ਅਰਸ਼ਪ੍ਰੀਤ ਕੌਰ ਨਾਲ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅਰਸ਼ਪ੍ਰੀਤ ਕੌਰ ਮ੍ਰਿਤਕ ਵਰਿੰਦਰ ਸਿੰਘ ਦੀ ਭਾਣਜੀ ਹੈ ਅਤੇ ਉਹ ਉਸਦੀ ਕਾਨੂੰਨੀ ਮਦਦ ਕਰ ਰਿਹਾ ਸੀ। ਇਸ ਰੰਜਿਸ਼ ਦੇ ਨਤੀਜੇ ਵਜੋਂ ਨਿਸ਼ਾਨ ਸਿੰਘ ਨੇ ਦੋ ਨੌਜਵਾਨ ਸ਼ੂਟਰਾਂ ਨੂੰ ‘ਦੁਬਈ ਸੈਟਲ’ ਕਰਨ ਦਾ ਲਾਲਚ ਦੇ ਕੇ ਇਸ ਜੁਰਮ ਲਈ ਤਿਆਰ ਕੀਤਾ। ਉਹਨਾਂ ਨੂੰ ਹਥਿਆਰ ਤੱਕ ਮੁਹੱਈਆ ਕਰਵਾਇਆ ਗਿਆ।
ਵਰਿੰਦਰ ਸਿੰਘ ਨੂੰ ਬਹੁਤ ਨੇੜੇ ਤੋਂ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਉਸਦੀ ਹਸਪਤਾਲ ਪਹੁੰਚਣ ’ਤੇ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਨਿਸ਼ਾਨ ਸਿੰਘ ਦੇ ਭੈਣ-ਭੈਣੋਈ ,ਗੁਰਲਾਲ ਅਤੇ ਪਰਮਜੀਤ ਕੌਰ, ਨਿਵਾਸੀ ਤਰਨਤਾਰਨ ਨੂੰ ਕਾਬੂ ਕੀਤਾ ਸੀ, ਜੋ ਉਸਦੀ ਪੱਖਦਾਰੀ ਕਰ ਰਹੇ ਸਨ।
ਵੱਡਾ ਡਰਾਮਾ ਉਸ ਵੇਲੇ ਵਾਪਰਿਆ ਜਦੋਂ ਸ਼ੂਟਰ ਜੋਬਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੇ ਵਾਰਦਾਤ ਲਈ ਵਰਤੀ ਪਿਸਤੌਲ ਛੇਹਰਟਾ ਵਿਖੇ ਇੱਕ ਥਾਂ ਲੁਕਾਈ ਹੋਈ ਹੈ। ਰਿਕਵਰੀ ਲਈ ਗਈ ਪੁਲਿਸ ਪਾਰਟੀ ’ਤੇ ਆਰੋਪੀ ਨੇ ਅਚਾਨਕ ਪਿਸਤੌਲ ਦੀ ਕੋਕ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਹੈਡ ਕਾਂਸਟੇਬਲ ਗੁਰਿੰਦਰ ਸਿੰਘ ਦੇ ਕੰਨ ਦੇ ਨੇੜੇ ਤੋਂ ਲੰਘੀ ਪਰ ਉਹ ਬਚ ਗਏ। ਜਵਾਬੀ ਫਾਇਰਿੰਗ ਵਿੱਚ ਐਸਐਚਓ ਲਵਪ੍ਰੀਤ ਵੱਲੋਂ ਚਲਾਈ ਗੋਲੀ ਸ਼ੂਟਰ ਦੀ ਲੱਤ ਵਿੱਚ ਲੱਗੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭੇਜਿਆ ਗਿਆ ਅਤੇ ਦੋਵੇਂ ਸ਼ੂਟਰ ਗ੍ਰਿਫ਼ਤਾਰ ਹੋ ਗਏ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਥਾਨ ’ਤੇ ਪਹੁੰਚ ਕੇ ਦੱਸਿਆ ਕਿ ਕੇਸ ਪੂਰੀ ਤਰ੍ਹਾਂ ਸੁਲਝਾ ਲਿਆ ਗਿਆ ਹੈ ਤੇ ਹੁਣ ਮੁੱਖ ਸਾਜ਼ਿਸ਼ਕਰਤਾ ਨਿਸ਼ਾਨ ਸਿੰਘ ਦੀ ਗ੍ਰਿਫ਼ਤਾਰੀ ਸਭ ਤੋਂ ਵੱਡੀ ਪ੍ਰਾਇਰਟੀ ਹੈ।