Machhiwara Sahib News : ਪਿੰਡ ਪਵਾਤ ਵਿਖੇ 2 ਸਕੀਆਂ ਭੈਣਾਂ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ

Machhiwara Sahib News : ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਪਵਾਤ ਵਿਖੇ ਬੀਤੀ ਰਾਤ 2 ਸਕੀਆਂ ਭੈਣਾਂ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ,ਜੋ ਕਿ ਸਕੂਲ ਵਿਚ ਪੜ੍ਹਦੀਆਂ ਸਨ। ਮ੍ਰਿਤਕ ਲੜਕੀਆਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਆਪਣੇ 6 ਬੱਚਿਆਂ ਸਮੇਤ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇਕ ਮੋਟਰ ਨੇੜੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ

By  Shanker Badra July 19th 2025 07:03 PM -- Updated: July 19th 2025 07:17 PM

Machhiwara Sahib News : ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਅਧੀਨ ਪੈਂਦੇ ਪਿੰਡ ਪਵਾਤ ਵਿਖੇ ਬੀਤੀ ਰਾਤ 2 ਸਕੀਆਂ ਭੈਣਾਂ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ,ਜੋ ਕਿ ਸਕੂਲ ਵਿਚ ਪੜ੍ਹਦੀਆਂ ਸਨ। ਮ੍ਰਿਤਕ ਲੜਕੀਆਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਆਪਣੇ 6 ਬੱਚਿਆਂ ਸਮੇਤ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇਕ ਮੋਟਰ ਨੇੜੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ। 

ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ ਸਨ ਅਤੇ ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਝੁੱਗੀ ਵਿਚ ਆ ਕੇ ਸੌਂ ਗਈਆਂ ਸਨ। ਲਾਈਟ ਜਾਣ ਤੋਂ ਬਾਅਦ ਇਹ ਮੁੜ ਛੱਤ ’ਤੇ ਚਲੀਆਂ ਗਈਆਂ, ਜਿੱਥੇ ਉਕਤ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 

ਇਸ ਤੋਂ ਬਾਅਦ ਅਸੀਂ ਸਾਰੇ ਜਾਗ ਗਏ ਅਤੇ ਦੇਖਿਆ ਕਿ ਇੱਕ ਸੱਪ ਹੇਠਾਂ ਵਿਹੜੇ ਵਿਚ ਫਿਰ ਰਿਹਾ ਹੈ। ਜਿਸ ਨੂੰ ਅਸੀਂ ਬਾਅਦ 'ਚ ਮਾਰ ਦਿੱਤਾ। ਕਰੀਬ 2 ਵਜੇ ਲੜਕੀ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 10 ਮਿੰਟ ਬਾਅਦ ਦੂਸਰੀ ਲੜਕੀ ਸੁਰਭੀ ਦੇ ਮੂੰਹ ’ਚੋਂ ਝੱਗ ਨਿਕਲਣ ਲੱਗ ਪਈ। ਇੱਕ ਲੜਕੀ ਦੇ ਗਲੇ ਤੇ ਦੂਜੀ ਲੜਕੀ ਦੇ ਹੱਥ ’ਤੇ ਸੱਪ ਵਲੋਂ ਡੱਸਣ ਦੇ ਨਿਸ਼ਾਨ ਸਨ। ਦੋਵੇਂ ਲੜਕੀਆਂ ਨੂੰ ਮਾਛੀਵਾੜਾ ਸਾਹਿਬ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਰਦੀਪ ਸਿੰਘ ਜਿਸ ਦੀ ਮੋਟਰ 'ਤੇ ਮਜ਼ਦੂਰ ਰਹਿੰਦੇ 

ਹਰਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰਵਾਸੀ ਮਜ਼ਦੂਰ ਲੋਕਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਹਨ ਅਤੇ ਸਾਡੀ ਮੋਟਰ 'ਤੇ ਰਹਿ ਰਹੇ ਹਨ , ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਹੈ। ਦੇਰ ਰਾਤ ਪਰਿਵਾਰਿਕ ਮੈਂਬਰ ਵੱਲੋਂ ਫੋਨ ਕਰਕੇ ਤਲਾਹ ਦਿੱਤੀ ਗਈ ਕਿ ਬੱਚਿਆਂ ਨੂੰ ਸੱਪ ਨੇ ਡੰਗ ਮਾਰਿਆ ਹੈ ਪਰੰਤੂ ਜਦ ਮੈਂ ਇੱਥੇ ਪਹੁੰਚਿਆ ਤਾਂ ਉਹ ਬੱਚੀਆ ਦੀ ਮੌਤ ਹੋ ਗਈ ਸੀ ਪਰ ਫਿਰ ਵੀ ਅਸੀਂ ਉਹਨਾਂ ਬੱਚਿਆਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਵੱਲੋਂ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।

Related Post