Jammu and Kashmir : ਸੁਰੱਖਿਆ ਬਲਾਂ ਨੇ ਸ਼ੋਪੀਆਂ ਚ ਫੜੇ 2 ਅੱਤਵਾਦੀ, ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸ਼ੋਪੀਆਂ ਵਿੱਚ ਇੱਕ ਕਾਰਵਾਈ ਦੌਰਾਨ 2 ਹਾਈਬ੍ਰਿਡ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ।ਜਾਣਕਾਰੀ ਅਨੁਸਾਰ ਵਿਸ਼ੇਸ਼ ਇਨਪੁਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਸਕੁਚਨ ਵਿੱਚ ਇੱਕ ਕਾਸੋ ਲਾਂਚ ਕੀਤਾ ਸੀ

By  Shanker Badra May 29th 2025 10:42 AM

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸ਼ੋਪੀਆਂ ਵਿੱਚ ਇੱਕ ਕਾਰਵਾਈ ਦੌਰਾਨ 2 ਹਾਈਬ੍ਰਿਡ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ।ਜਾਣਕਾਰੀ ਅਨੁਸਾਰ ਵਿਸ਼ੇਸ਼ ਇਨਪੁਟ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਸਕੁਚਨ ਵਿੱਚ ਇੱਕ ਕਾਸੋ ਲਾਂਚ ਕੀਤਾ ਸੀ। 

ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਨੇੜਲੇ ਬਾਗ ਵਿੱਚ ਅੱਤਵਾਦੀਆਂ ਦੀ ਗਤੀਵਿਧੀ ਦੇਖੀ ਗਈ ਸੀ। ਆਪਰੇਸ਼ਨ ਤੋਂ ਬਾਅਦ ਲਸ਼ਕਰ ਦੇ ਦੋ ਹਾਈਬ੍ਰਿਡ ਅੱਤਵਾਦੀਆਂ, ਇਰਫਾਨ ਬਸ਼ੀਰ ਅਤੇ ਉਜ਼ੈਰ ਸਲਾਮ ਨੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਤੋਂ ਦੋ AK-56 ਰਾਈਫਲਾਂ, ਚਾਰ ਮੈਗਜ਼ੀਨ, 102 ਰਾਉਂਡ (7.62x39 mm), ਦੋ ਹੈਂਡ ਗ੍ਰਨੇਡ, ਦੋ ਪਾਊਚ ਆਦਿ ਬਰਾਮਦ ਕੀਤੇ ਗਏ।  ਸ਼ੋਪੀਆਂ ਪੁਲਿਸ ਨੇ ਕਿਹਾ ਕਿ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।

ਨਰਵਾਲ ਵਿੱਚ ਸੜਕ ਕਿਨਾਰੇ ਮਿਲੇ ਤਿੰਨ ਮੋਰਟਾਰ, ਪੁਲਿਸ ਨੇ ਕੀਤੇ ਨਸ਼ਟ 

ਇਸ ਦੌਰਾਨ ਜੰਮੂ ਸ਼ਹਿਰ ਦੇ ਨਰਵਾਲ ਟ੍ਰਾਂਸਪੋਰਟ ਨਗਰ ਵਿੱਚ ਆਰਟੀਓ ਦਫਤਰ ਵੱਲ ਜਾਣ ਵਾਲੀ ਸੜਕ ਕਿਨਾਰੇ ਤਿੰਨ ਮੋਰਟਾਰ ਮਿਲੇ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਤਿੰਨੋਂ ਮੋਰਟਾਰ ਜ਼ਬਤ ਕਰ ਲਏ ਹਨ। ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਹ ਹਾਲੀਆ ਤਣਾਅ ਦੌਰਾਨ ਪਾਕਿਸਤਾਨ ਤੋਂ ਦਾਗੇ ਗਏ ਹੋਣਗੇ ਪਰ ਪੁਲਿਸ ਨੇ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ ।


Related Post