Uorfi Javed ਨੂੰ ਇੰਨਾ ਕੁੱਟਦੇ ਸੀ ਪਿਤਾ ਕੀ ਬੇਹੋਸ਼ ਹੋ ਜਾਂਦੀ ਸੀ ਅਦਾਕਾਰਾ, ਥੱਪੜ ਨਹੀਂ ਮਾਰਿਆ....

ਟੀਵੀ ਅਦਾਕਾਰਾ ਉਰਫੀ ਜਾਵੇਦ ਅੱਜ ਭਾਵੇਂ ਲਗਜ਼ਰੀ ਜ਼ਿੰਦਗੀ ਜੀ ਰਹੀ ਹੈ ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਸੀ।

By  Ramandeep Kaur May 27th 2023 12:44 PM

Uorfi Javed Personal Life: ਟੀਵੀ ਅਦਾਕਾਰਾ ਉਰਫੀ ਜਾਵੇਦ ਅੱਜ ਭਾਵੇਂ ਲਗਜ਼ਰੀ ਜ਼ਿੰਦਗੀ ਜੀ ਰਹੀ ਹੈ ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਸੀ। ਆਪਣੀ ਦਲੇਰੀ ਕਾਰਨ ਉਰਫੀ ਨੇ ਨਾ ਸਿਰਫ਼ ਸਮਾਜ ਅਤੇ ਰਿਸ਼ਤੇਦਾਰਾਂ ਦੇ ਤਾਅਨੇ ਸੁਣੇ, ਸਗੋਂ ਆਪਣੇ ਪਿਤਾ ਦੇ ਹੱਥੋਂ ਤਸੀਹੇ ਵੀ ਝੱਲੇ, ਜਿਸ ਦਾ ਜ਼ਿਕਰ ਉਹ ਕਈ ਵਾਰ ਕਰ ਚੁੱਕੀ ਹੈ। ਪਿਤਾ ਦੇ ਹੱਥਾਂ ਦੇ ਜ਼ਖਮਾਂ ਦੇ ਦਾਗ ਭਾਵੇਂ ਹੁਣ ਉਰਫੀ ਦੇ ਸਰੀਰ 'ਤੇ ਨਹੀਂ ਹਨ, ਪਰ ਉਹ ਅਜੇ ਵੀ ਉਸ ਦੇ ਦਿਮਾਗ 'ਚ ਜ਼ਿੰਦਾ ਹਨ। ਇਹੀ ਕਾਰਨ ਹੈ ਕਿ ਉਰਫੀ ਦਾ ਆਪਣੇ ਪਿਤਾ ਨਾਲ ਰਿਸ਼ਤਾ ਹੁਣ ਖਾਸ ਨਹੀਂ ਰਿਹਾ।

ਬੇਹੋਸ਼ ਹੋ ਜਾਂਦੀ ਸੀ ਉਰਫੀ 

ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਇੱਕ ਵਾਰ ਫਿਰ ਆਪਣੇ ਪਿਤਾ ਦੇ ਤਸ਼ੱਦਦ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇੰਨਾ ਕੁੱਟਦੇ ਸਨ। ਰਣਵੀਰ ਅਲਾਹਬਾਦੀਆ ਦੇ ਪੋਡਕਾਸਟ ਸ਼ੋਅ 'ਚ ਉਰਫੀ ਨੇ ਦੱਸਿਆ ਕਿ 'ਕਈ ਵਾਰ ਕੁੱਟਮਾਰ ਇਸ ਹੱਦ ਤੱਕ ਚਲੀ ਜਾਂਦੀ ਸੀ ਕਿ ਮੈਂ ਬੇਹੋਸ਼ ਹੋ ਕੇ ਬੇਸੁੱਧ ਹੋ ਜਾਂਦੀ ਸੀ। ਉਰਫੀ ਦਾ ਕਹਿਣਾ ਹੈ ਕਿ ਮੇਰੇ ਪਿਤਾ ਸਿਰਫ਼ ਥੱਪੜ ਹੀ ਨਹੀਂ ਮਾਰਦੇ ਸਨ, ਸਗੋਂ ਬੁਰੀ ਤਰ੍ਹਾਂ ਕੁੱਟਦੇ ਸਨ। ਜਦੋਂ ਤੁਸੀਂ ਬੱਚੇ ਹੁੰਦੇ ਹੋ, ਤੁਸੀਂ ਲੜਨ ਦੇ ਯੋਗ ਨਹੀਂ ਹੁੰਦੇ ਅਤੇ ਤੁਹਾਡੇ ਅੰਦਰ ਗੁੱਸਾ ਪੈਦਾ ਹੁੰਦਾ ਹੈ।


ਅਡਲਟ ਸਾਈਟ 'ਤੇ ਅੱਪਲੋਡ ਹੋ ਗਈ ਸੀ ਤਸਵੀਰ...

10 ਸਾਲ ਪਹਿਲਾਂ ਦਾ ਇੱਕ ਕਿੱਸਾ ਸਾਂਝਾ ਕਰਦੇ ਹੋਏ, ਉਰਫੀ ਨੇ ਦੱਸਿਆ ਕਿ 'ਮੈਂ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਫੋਟੋ ਪੋਸਟ ਕੀਤੀ ਸੀ ਜਿਸ ਵਿੱਚ ਮੈਂ ਇੱਕ ਟਿਊਬ ਟਾਪ ਪਾਇਆ ਹੋਇਆ ਸੀ। ਕਿਸੇ ਨੇ ਉਸ ਫੋਟੋ ਨੂੰ ਪੋਰਨ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ। ਉਸ ਫੋਟੋ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ, ਇਸ ਨੂੰ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਸੀ।

ਜਦੋਂ ਮੇਰੇ ਪਿਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਬਹੁਤ ਮਾਰਿਆ, ਹਾਲਾਂਕਿ ਇਹ ਮੇਰਾ ਕਸੂਰ ਨਹੀਂ ਸੀ, ਇਹ ਅਪਲੋਡਰ ਦਾ ਕਸੂਰ ਸੀ, ਮੈਂ ਪੀੜਤ ਸੀ। ਪਰ ਮੈਨੂੰ ਦੱਸਿਆ ਗਿਆ ਕਿ ਮੈਂ ਪਰਿਵਾਰ ਦਾ ਨਾਮ ਖਰਾਬ ਕੀਤਾ ਹੈ। ਜਦੋਂ ਮੇਰੇ ਪਿਤਾ ਬੁਰੀ ਤਰ੍ਹਾਂ ਨਾਲ ਕੁੱਟਣ ਲੱਗੇ ਤਾਂ ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਉਰਫੀ ਆਪਣੇ ਪਰਿਵਾਰ ਵੱਲੋਂ ਕੀਤੇ ਗਏ ਅੱਤਿਆਚਾਰਾਂ ਬਾਰੇ ਪਹਿਲਾਂ ਵੀ ਖੁੱਲ੍ਹ ਕੇ ਬੋਲ ਚੁੱਕੀ ਹੈ।

ਉਰਫੀ ਜਾਵੇਦ ਨੇ ਪਹਿਨੀ  ਡਰੈੱਸ 

ਜਦੋਂ ਉਰਫੀ ਜਾਵੇਦ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਉਂਦੀਆਂ ਹਨ ਤਾਂ ਉਹ ਨਵੀਂ ਕਿਸਮ ਦਾ ਪਹਿਰਾਵਾ ਪਹਿਨਦੀ ਦਿਖਾਈ ਦਿੰਦੀ ਹੈ। ਕੋਈ ਸੋਚ ਵੀ ਨਹੀਂ ਸਕਦਾ ਕਿ ਉਰਫੀ ਜਾਵੇਦ ਕਦੋਂ ਕੀ ਪਹਿਨ ਕੇ ਆਵੇਗੀ। ਉਰਫੀ ਜਾਵੇਦ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਜਾਵੇਦ ਟ੍ਰਾਂਸਪੇਰੇਂਟ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਉਰਫੀ ਜਾਵੇਦ ਆਪਣੀ ਨਵੀਂ ਡਰੈੱਸ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ। ਉਰਫੀ ਜਾਵੇਦ ਦੀ ਡਰੈੱਸ ਨੂੰ ਦੇਖ ਕੇ ਇਕ ਯੂਜ਼ਰ ਨੇ ਲਿਖਿਆ, 'ਮੇਰੀ ਮੱਛਰਦਾਨੀ ਗਾਇਬ ਹੈ।' ਇਕ ਯੂਜ਼ਰ ਨੇ ਲਿਖਿਆ, 'ਪਾਗਲ ਔਰਤ।' ਇਕ ਯੂਜ਼ਰ ਨੇ ਲਿਖਿਆ, 'ਭਾਰਤ 'ਚ ਇਸ ਨੂੰ ਬੈਨ ਕਰੋ।' ਇਕ ਯੂਜ਼ਰ ਨੇ ਲਿਖਿਆ, 'ਮਸ਼ਹੂਰ ਹੋਣ ਲਈ ਅਜਿਹੇ ਕੱਪੜੇ ਪਾਉਣੇ ਪੈਂਦੇ ਹਨ।'


Related Post