ਖਰੜ ਨਗਰ ਕੌਂਸਲ ਭਰੋਸਗੀ ਮਤੇ ਦੌਰਾਨ ਮਚਿਆ ਹੰਗਾਮਾ; ਅਕਾਲੀ ਦਲ ਦੇ MC ਨਾਲ ਧੱਕੇਸ਼ਾਹੀ

ਵਿਰੋਧੀ ਧਿਰ ਵੱਲੋਂ ਖਰੜ ਨਗਰ ਕੌਂਸਲ ਵਿੱਚ ਬੇਭਰੋਸਗੀ ਦਾ ਮਤਾ ਲਿਆਉਣ ਤੋਂ ਪਹਿਲਾਂ ਹੀ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਨਾਲ ਸਰਾ ਸਰ ਧੱਕੇਸ਼ਾਹੀ ਵੇਖਣ ਨੂੰ ਮਿਲੀ ਹੈ। ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਲੌਂਗੀਆ ਨੇ ਸੂਬਾ ਸਰਕਾਰ 'ਤੇ ਇਲਜ਼ਾਮਾਤ ਲਗਾਏ ਨੇ, ਉਨ੍ਹਾਂ ਦੋਸ਼ ਲਾਇਆ ਕਿ ਵੋਟਿੰਗ ਤੋਂ ਪਹਿਲਾਂ ਹੀ ਹਾਊਸ 'ਚ ਕੈਮਰਿਆਂ ਨੂੰ ਬੰਦ ਕਰ ਦਿੱਤਾ ਗਿਆ।

By  Jasmeet Singh January 20th 2023 04:53 PM -- Updated: January 20th 2023 05:38 PM

ਮੁਹਾਲੀ, 20 ਜਨਵਰੀ: ਵਿਰੋਧੀ ਧਿਰ ਵੱਲੋਂ ਖਰੜ ਨਗਰ ਕੌਂਸਲ ਵਿੱਚ ਬੇਭਰੋਸਗੀ ਦਾ ਮਤਾ ਲਿਆਉਣ ਤੋਂ ਪਹਿਲਾਂ ਹੀ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੌਂਸਲਰ ਨਾਲ ਸਰਾ ਸਰ ਧੱਕੇਸ਼ਾਹੀ ਵੇਖਣ ਨੂੰ ਮਿਲੀ ਹੈ। ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਲੌਂਗੀਆ ਨੇ ਸੂਬਾ ਸਰਕਾਰ 'ਤੇ ਇਲਜ਼ਾਮਾਤ ਲਗਾਏ ਨੇ, ਉਨ੍ਹਾਂ ਦੋਸ਼ ਲਾਇਆ ਕਿ ਵੋਟਿੰਗ ਤੋਂ ਪਹਿਲਾਂ ਹੀ ਹਾਊਸ 'ਚ ਕੈਮਰਿਆਂ ਨੂੰ ਬੰਦ ਕਰ ਦਿੱਤਾ ਗਿਆ। 

ਖਰੜ ਨਗਰ ਕੌਂਸਲ ਲਈ ਭਰੋਸਗੀ ਮਤੇ ਦੀ ਕਾਰਵਾਈ ਜਿਥੇ ਸ਼ੁਰੂ ਹੋਈ ਇਸਤੋਂ ਪਹਿਲਾਂ ਅਕਾਲੀ ਦਲ ਦੇ ਇੱਕ MC ਨੂੰ ਵੀ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਮਾਹੌਲ ਖ਼ਾਸਾ ਹੀ ਤਣਾਅਪੂਰਨ ਬਣ ਗਿਆ। ਵਾਰਡ ਨੰ. 20 ਦੇ MC ਮਾਨ ਸਿੰਘ ਨਾਲ ਇਹ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਉਨ੍ਹਾਂ ਨੂੰ ਜ਼ਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਦਾ ਭਤੀਜਾ ਆਪਣੇ ਚਾਚਾ ਨੂੰ ਬਚਾਉਣ ਭੱਜਿਆ ਤਾਂ ਉਸਨੂੰ ਵੀ ਕਥਿਤ ਤੌਰ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਇਹ ਇਲਜ਼ਾਮ MC ਮਾਨ ਸਿੰਘ ਦੇ ਭਤੀਜੇ ਵੱਲੋਂ ਲਾਏ ਗਏ ਹਨ। ਨਗਰ ਕੌਂਸਲ ਪ੍ਰਧਾਨ ਨੇ ਸੂਬਾ ਸਰਕਾਰ 'ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰੀ ਸ਼ਹਿ 'ਤੇ ਧਾਂਦਲੀ ਦੀ ਤਿਆਰੀ ਕੀਤੀ ਜਾ ਰਹੀ ਹੈ।


ਇਹਨਾਂ ਹੀ ਨਹੀਂ ਇਹ ਤੱਕ ਕਿਹਾ ਜਾ ਰਿਹਾ ਕਿ ਪ੍ਰਧਾਨ 'ਤੇ ਦਬਾਅ ਪਾਉਣ ਲਈ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਿਤ 2 ਸ਼ੋਅਰੂਮਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਖਰੜ ਨਗਰ ਕੌਂਸਲ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਕੋਲ ਹੈ। ਇੱਥੇ ਅਕਾਲੀ ਦਲ ਕੋਲ 8 MC, ਕਾਂਗਰਸ ਕੋਲ ਵੀ 8 MC ਅਤੇ ਆਪ ਕੋਲ ਮਹਿਜ਼ 1 MC ਹੈ। ਇਸ ਦੇ ਨਾਲ ਹੀ ਇੱਥੇ ਸਭ ਤੋਂ ਵੱਧ 10 MC ਆਜ਼ਾਦ ਜੇਤੂ ਹਨ।  

ਪ੍ਰਧਾਨ ਜਸਪ੍ਰੀਤ ਲੌਂਗੀਆਂ ਦਾ ਕਹਿਣਾ ਕਿ ਬੇਭਰੋਸਗੀ ਮਤਾ ਫੇ਼ਲ ਹੋਣ ਦੇ ਬਾਵਜੂਦ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੀਟਿੰਗ 'ਚ ਸਿਰਫ ਅਕਾਲੀ ਦਲ ਦੇ ਐਮ.ਸੀ. ਹੀ ਹਾਜਰ ਰਹੇ ਜਦੋਂ ਕਿ ਵਿਰੋਧੀ ਧਿਰ ਦਾ ਕੋਈ ਵੀ MC ਨਹੀਂ ਪਹੁੰਚਿਆ ਹੈ। ਜਿਸ ਤੋਂ ਬਾਅਦ ਈ.ੳ. ਦੀ ਹਾਜ਼ਰੀ 'ਚ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਫੇ਼ਲ ਹੋ ਗਿਆ ਹੈ।

Related Post