US Deported Punjabi : 60 ਲੱਖ ਖਰਚੇ ਪਰ ਪੱਲੇ ਪਈ ਡੌਂਕੀ, ਜੇਲ੍ਹ ਤੇ ਭਾਰਤ ਵਾਪਸੀ... ਅਜਨਾਲਾ ਦੇ ਦਲੇਰ ਸਿੰਘ ਨੇ ਸੁਣਾਈ ਦਾਸਤਾਨ
US Deport Indians : ਦਲੇਰ ਸਿੰਘ ਨੇ ਕਿਹਾ ਕਿ ਅੱਜ ਉਸ ਦੇ ਘਰ ਵਿੱਚ ਭਾਵੇਂ ਸ਼ਾਂਤੀ ਦਾ ਮਾਹੌਲ ਹੈ ਪਰ ਚਿਹਰੇ ਦੇ ਪਰੇਸ਼ਾਨੀਆਂ ਅਤੇ ਬੱਚਿਆਂ ਦੇ ਰੋਂਦੇ ਅੱਥਰੂ ਉਸ ਨੂੰ ਵੀ ਪਰੇਸ਼ਾਨ ਕਰ ਰਹੇ ਹਨ ਕਿ ਹੁਣ 60 ਲੱਖ ਦਾ ਕਰਜ਼ਾ ਕਿਸ ਤਰ੍ਹਾਂ ਮੋੜਾਂਗਾ।
Ajnala Youth Daler Singh Deported From US : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 30 ਪੰਜਾਬੀ ਨੌਜਵਾਨਾਂ ਨੂੰ ਹੁਣ ਆਪਣੇ ਘਰ ਪਰਿਵਾਰ ਦੀ ਚਿੰਤਾ ਸਤਾ ਰਹੀ ਹੈ। ਜ਼ਮੀਨ ਗਹਿਣੇ ਰੱਖ ਕੇ ਰੋਜ਼ੀ-ਰੋਟੀ ਲਈ ਅਮਰੀਕਾ ਗਏ ਨੌਜਵਾਨਾਂ ਨੂੰ ਹੁਣ ਆਪਣਾ ਭਵਿੱਖ ਡੁੱਬਦਾ ਵਿਖਾਈ ਦੇ ਰਿਹਾ ਹੈ। ਪੰਜਾਬ 'ਚ ਸਮੇਂ-ਸਮੇਂ 'ਤੇ ਟਰੈਵਲ ਏਜੰਟਾਂ ਦੀ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਫਿਰ ਵੀ ਇਹ ਸਿਲਸਿਲਾ ਨਹੀਂ ਰੁਕ ਰਿਹਾ ਅਤੇ ਨੌਜਵਾਨ ਡੌਂਕੀ 'ਚ ਫਸ ਰਹੇ ਹਨ। ਅਜਿਹੀ ਹੀ ਕਹਾਣੀ ਅਜਨਾਲਾ ਦੇ ਦਲੇਰ ਸਿੰਘ ਦੀ ਹੈ, ਜੋ ਕਿ 60 ਲੱਖ ਦਾ ਕਰਜ਼ਾ ਚੁੱਕ ਕੇ ਇੱਕ ਨੰਬਰ 'ਚ ਅਮਰੀਕਾ ਜਾਣ ਦਾ ਇੱਛੁੱਕ ਸੀ, ਪਰ ਏਜੰਟ ਵੱਲੋਂ ਲਵਾਈ ਡੌਂਕੀ ਨੇ ਉਸ ਦੀ ਜ਼ਿੰਦਗੀ ਨੂੰ ਹਨ੍ਹੇਰੇ ਵਿੱਚ ਧੱਕ ਦਿੱਤਾ।
ਪਿੰਡ ਸਲੇਮਪੁਰਾ ਦਾ ਰਹਿਣ ਵਾਲਾ ਦਲੇਰ ਸਿੰਘ (Daler Singh Ajnala Punjab Depotee) ਨੇ ਕਿਹਾ ਕਿ ਉਹ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਵਿੱਚ ਇੱਕ ਨੰਬਰ ਰਾਹੀਂ ਜਾਣ ਲਈ ਲਗਭਗ ਆਪਣੇ ਘਰ ਦੀ ਜ਼ਮੀਨ ਅਤੇ ਮਿੱਤਰਾਂ-ਦੋਸਤਾਂ ਕੋਲੋਂ 60 ਲੱਖ ਰੁਪਏ ਦੇ ਕਰੀਬ ਪੈਸੇ ਫੜੇ ਸਨ। ਉਸ ਨੇ ਮਿੱਤਰਾਂ-ਦੋਸਤਾਂ ਅਤੇ ਸਾਕ-ਸਬੰਧੀਆਂ ਕੋਲੋਂ ਆਪਣੀ ਜ਼ਮੀਨ ਗਹਿਣੇ ਪਾ ਕੇ ਟਰੈਵਲ ਏਜੰਟ ਨੂੰ 60 ਲੱਖ ਰੁਪਏ ਦਿੱਤੇ ਸਨ, ਜੋ ਕਿ ਹੁਣ ਮਿੱਟੀ ਹੋ ਗਏ ਹਨ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਨੂੰ ਡੌਂਕੀ ਲਾ ਕੇ ਅਮੇਰੀਕਾ ਭੇਜਿਆ, ਪਰ ਜਦੋਂ ਹੀ ਉਹ ਅਮਰੀਕਾ ਅਜੇ ਪਹੁੰਚਿਆ ਹੀ ਸੀ ਕਿ ਉਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਉਸ ਨੇ ਦੱਸਿਆ ਕਿ ਤਕਰੀਬਨ ਚਾਰ ਮਹੀਨੇ ਪਹਿਲਾਂ ਉਹ ਖੱਜਲ-ਖੁਆਰੀ ਝੱਲਿਆ ਅਤੇ ਫਿਰ ਗੈਰ-ਕਾਨੂੰਨੀ ਹੋਣ ਕਾਰਨ 20 ਦਿਨ ਅਮਰੀਕਾ ਦੀ ਜੇਲ ਵਿੱਚ ਵੀ ਰਿਹਾ। ਉਪਰੰਤ ਬੀਤੇ ਕੱਲ ਅਮਰੀਕਾ ਵੱਲੋਂ ਉਸ ਨੂੰ ਭਾਰਤ ਲਈ ਡਿਪੋਰਟ ਕਰ ਦਿੱਤਾ ਗਿਆ।
ਦਲੇਰ ਸਿੰਘ ਨੇ ਕਿਹਾ ਕਿ ਅੱਜ ਉਸ ਦੇ ਘਰ ਵਿੱਚ ਭਾਵੇਂ ਸ਼ਾਂਤੀ ਦਾ ਮਾਹੌਲ ਹੈ ਪਰ ਚਿਹਰੇ ਦੇ ਪਰੇਸ਼ਾਨੀਆਂ ਅਤੇ ਬੱਚਿਆਂ ਦੇ ਰੋਂਦੇ ਅੱਥਰੂ ਉਸ ਨੂੰ ਵੀ ਪਰੇਸ਼ਾਨ ਕਰ ਰਹੇ ਹਨ ਕਿ ਹੁਣ 60 ਲੱਖ ਦਾ ਕਰਜ਼ਾ ਕਿਸ ਤਰ੍ਹਾਂ ਮੋੜਾਂਗਾ।
ਕਿਸਾਨ ਪਰਿਵਾਰ ਨਾਲ ਸਬੰਧਤ ਦਲੇਰ ਸਿੰਘ ਪੇਸ਼ੇ ਵਜੋਂ ਡਰਾਈਵਰ ਹੈ ਅਤੇ ਅਮਰੀਕਾ ਵਿੱਚ ਡਰਾਈਵਰੀ ਲਈ ਹੀ ਉਸ ਨੇ ਟਰੈਵਲ ਏਜੰਟ ਨੂੰ ਤਕਰੀਬਨ 60 ਲੱਖ ਰੁਪਏ ਦਿੱਤੇ ਸਨ। ਹੁਣ ਉਸ ਦੇ ਪਰਿਵਾਰਿਕ ਮੈਂਬਰ ਅਤੇ ਦਲੇਰ ਸਿੰਘ ਖੁਦ ਵੀ ਟਰੈਵਲ ਏਜੰਟ ਵੱਲੋਂ ਕੀਤੀ ਗਈ ਧੋਖਾਧੜੀ ਲਈ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਉਸ ਨੂੰ ਦਿੱਤੇ ਗਏ ਪੈਸੇ ਵੀ ਵਾਪਸ ਲਵਾਉਣ ਲਈ ਪੰਜਾਬ ਸਰਕਾਰ ਕੋਲੋਂ ਅਪੀਲ ਕਰ ਰਹੇ ਹਨ।
ਵਰਿੰਦਰ ਸ਼ਰਮਾ, ਪੀਟੀਸੀ ਨਿਊਜ਼, ਅਜਨਾਲਾ