US Deportee Punjabi : ‘ਬਹੁਤ ਔਖਾ ਹੈ, ਮੇਰੇ ਤੋਂ ਬੋਲਿਆ ਵੀ ਨਹੀਂ ਜਾਂਦਾ’, ਦਲਜੀਤ ਸਿੰਘ ਦੀ ਵਾਪਸੀ ਨੇ ਸੁਕਾਇਆ ਪਿਤਾ ਦਾ ਗਲਾ

US Deported Punjabi : ਦਲਜੀਤ ਸਿੰਘ ਦੀ ਪਤਨੀ ਨੇ ਦਸਿਆ ਕਿ ਜਦੋਂ ਏਜੰਟ ਨੇ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਅਸੀਂ ਦਲਜੀਤ ਨੂੰ ਸਿੱਧੀ ਫਲਾਈਟ ਰਾਹੀ ਭੇਜਾਂਗੇ ਪਰ ਏਜੰਟ ਨੇ ਸਾਡੇ ਨਾਲ ਧੋਖਾਧੜੀ ਕਰਦਿਆਂ ਸਾਡੀ ਕਰੀਬ ਪੰਜ ਕਿੱਲੇ ਜ਼ਮੀਨ ਦੀ ਪਾਵਰ ਆਫ਼ ਅਟਾਰਨੀ ਵੀ ਅਪਣੇ ਨਾਮ 'ਤੇ ਕਰਵਾ ਲਈ

By  KRISHAN KUMAR SHARMA February 16th 2025 04:39 PM -- Updated: February 16th 2025 04:42 PM

US Deportee Punjabi : ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਨਜਾਇਜ਼ ਤੌਰ 'ਤੇ ਨੌਜਵਾਨਾਂ ਨੂੰ ਸਰਕਾਰ ਬਣਦਿਆਂ ਹੀ ਤੁਰੰਤ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪਹਿਲਾਂ 104 ਅਤੇ ਹੁਣ 119 ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਦੇਸ਼ ਵਾਪਸ ਭੇਜਿਆ ਗਿਆ ਹੈ।

ਜਾਵੇਗਾ ਇਸੇ ਹੀ ਘੜੀ ਅਧੀਨ ਅੱਜ ਭਾਰਤ ਦੇ 120 ਨੌਜਵਾਨਾਂ ਵਿੱਚੋਂ 67 ਨੌਜਵਾਨ ਪੰਜਾਬ ਦੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਕਲਾਂ ਦਾ ਨੌਜਵਾਨ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ ਢਾਈ ਸਾਲ ਪਹਿਲਾਂ ਅਪਣੀ ਰੋਜ਼ੀ ਰੋਟੀ ਦੀ ਤਲਾਸ਼ ਵਿਚ ਅਪਣੇ ਬਜ਼ੁਰਗ ਮਾਂ ਪਿਓ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਗਿਆ ਸੀ, ਜਿਸ ਨੂੰ ਅਮਰੀਕਾ ਪਹੁੰਚਣ ਲਈ ਕਰੀਬ ਢਾਈ ਸਾਲ ਲਗ ਗਏ।

ਦਲਜੀਤ ਸਿੰਘ ਦੀ ਪਤਨੀ ਨੇ ਦਸਿਆ ਕਿ ਜਦੋਂ ਏਜੰਟ ਨੇ ਵਿਦੇਸ਼ ਭੇਜਣ ਦੀ ਗੱਲ ਕੀਤੀ ਸੀ ਤਾਂ ਉਸ ਨੇ ਕਿਹਾ ਸੀ ਕਿ ਅਸੀਂ ਦਲਜੀਤ ਨੂੰ ਸਿਦੀ ਫਲਾਈਟ ਰਾਹੀ ਭੇਜਾਂਗੇ ਪਰ ਏਜੰਟ ਨੇ ਸਾਡੇ ਨਾਲ ਧੋਖਾਧੜੀ ਕਰਦਿਆਂ ਸਾਡੀ ਕਰੀਬ ਪੰਜ ਕਿੱਲੇ ਜ਼ਮੀਨ ਦੀ ਪਾਵਰ ਆਉਫ ਅਟਾਰਨੀ ਵੀ ਅਪਣੇ ਨਾਂਮ 'ਤੇ ਕਰਵਾ ਲਈ। ਦਲਜੀਤ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਜ਼ਮੀਨ ਵਾਪਸ ਕਰਵਾਈ ਜਾਵੇ ਅਤੇ ਇਜੰਟ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

Related Post