ਇਸ ਦੇਸ਼ ’ਚ ਜੰਗਲੀ ਗਾਵਾਂ ਨੂੰ ਹੈਲੀਕਾਪਟਰ ਰਾਹੀ ਗੋਲੀ ਮਾਰਨ ਦੇ ਹੁਕਮ !
ਅਮਰੀਕਾ ਦੇ ਮੈਕਸੀਕੋ ਸ਼ਹਿਰ ਵਿਖੇ ਜੰਗਲਾਤ ਵਿਭਾਗ ਨੇ ਕਿਹਾ ਕਿ ਇਹ ਜੰਗਲੀ ਗਾਵਾਂ ਖੇਤੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਪੈਦਲ ਚੱਲਣ ਵਾਲਿਆਂ ਲਈ ਖ਼ਤਰਾ ਬਣ ਰਹੀਆਂ ਹਨ। ਜਿਸ ਦੇ ਚੱਲਦੇ ਉਨ੍ਹਾਂ ਨੂੰ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
kill Stray Animals In America : ਅਮਰੀਕਾ ਵਿੱਚ ਦਰਜਨਾਂ ਅਵਾਰਾ ਗਾਵਾਂ ਨੂੰ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਮਰੀਕਾ ਦੇ ਮੈਕਸੀਕੋ ਸ਼ਹਿਰ ਵਿਖੇ ਜੰਗਲਾਤ ਵਿਭਾਗ ਨੇ ਕਿਹਾ ਕਿ ਇਹ ਜੰਗਲੀ ਗਾਵਾਂ ਖੇਤੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਪੈਦਲ ਚੱਲਣ ਵਾਲਿਆਂ ਲਈ ਖ਼ਤਰਾ ਬਣ ਰਹੀਆਂ ਹਨ। ਜਿਸ ਦੇ ਚੱਲਦੇ ਉਨ੍ਹਾਂ ਨੂੰ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਜੰਗਲੀ ਗਾਵਾਂ ਨੂੰ ਮਾਰਨ ਦੇ ਲਈ ਹੈਲੀਕਾਪਟਰ ਨਿਸ਼ਾਨੇਬਾਜ਼ ਦੀ ਮਦਦ ਲਈ ਜਾਵੇਗੀ ਜਿਨ੍ਹਾਂ ਨੂੰ ਕਿਰਾਏ ’ਤੇ ਲਿਆ ਜਾਵੇਗਾ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਮਾਰਨ ਦਾ ਕੰਮ ਵੀਰਵਾਰ ਤੋਂ ਸ਼ੁਰੂ ਹੋ ਜਾਵੇਗਾ ਇਹ ਕੰਮ ਤਕਰੀਬਨ 4 ਦਿਨਾਂ ਤੱਕ ਚੱਲਦਾ ਰਹੇਗਾ।
ਹਾਲਾਂਕਿ ਹੈਲੀਕਾਪਟਰ ਨਾਲ ਗੋਲੀ ਮਾਰਨ ਵਾਲਾ ਹੁਕਮ ਵਿਵਾਦ ਦਾ ਕਾਰਨ ਬਣ ਸਕਦਾ ਹੈ। ਕਿਉਂਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹਵਾ ’ਚ ਉੱਡਦੇ ਹੋਏ ਇੰਝ ਕਿਸੇ ਜਾਨਵਰ ਨੂੰ ਮਾਰਨਾ ਇੱਕ ਬੇਰਹਿਮ ਤਰੀਕਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੰਗਲਾਤ ਸੁਪਰਵਾਈਜ਼ਰ ਕੈਮਿਲ ਹੋਵਜ਼ ਨੇ ਕਿਹਾ ਕਿ ਹੋਰ ਜੰਗਲੀ ਜੀਵਾਂ ਅਤੇ ਲੋਕਾਂ ਦੀ ਸੁਰੱਖਿਆ ਲਈ ਇਨ੍ਹਾਂ ਨੂੰ ਮਾਰਨਾ ਜ਼ਰੂਰੀ ਹੈ ਪਰ ਉਹ ਇਨ੍ਹਾਂ ਨੂੰ ਖਤਮ ਕਰਨ ਦਾ ਤਰੀਕਾ ਠੀਕ ਨਹੀਂ ਹੈ।
ਇਹ ਵੀ ਪੜ੍ਹੋ: ਇਜ਼ਰਾਈਲ ਨੇ ਸੀਰੀਆ 'ਤੇ ਕੀਤਾ ਹਵਾਈ ਹਮਲਾ, 15 ਦੀ ਮੌਤ