MP Mary Miller : ਅਮਰੀਕਾ ਦੀ ਸੰਸਦ ਮੈਂਬਰ ਨੇ ਸਿੱਖ ਪਾਠੀ ਨੂੰ ਕਿਹਾ ਮੁਸਲਮਾਨ ,ਮੈਰੀ ਮਿਲਰ ਨੇ ਵਿਰੋਧ ਤੋਂ ਬਾਅਦ ਡਿਲੀਟ ਕੀਤੀ ਪੋਸਟ, ਵਿਰੋਧੀਆਂ ਨੇ ਵੀ ਸਾਧਿਆ ਨਿਸ਼ਾਨਾ

US Republican MP Mary Miller : ਅਮਰੀਕਾ ਦੀ ਰਿਪਬਲਿਕਨ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸੈਸ਼ਨ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ "ਮੁਸਲਮਾਨ" ਕਹਿ ਕੇ ਨਿਸ਼ਾਨਾ ਬਣਾਇਆ। ਉਸਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਧਾਰਮਿਕ ਪੱਖਪਾਤੀ ਟਿੱਪਣੀਆਂ ਕੀਤੀਆਂ। ਬਾਅਦ ਵਿੱਚ ਉਸਨੂੰ ਸੋਸ਼ਲ ਮੀਡੀਆ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਪੋਸਟ ਹਟਾਉਣੀ ਪਈ

By  Shanker Badra June 7th 2025 03:49 PM -- Updated: June 7th 2025 05:54 PM

US Republican MP Mary Miller : ਅਮਰੀਕਾ ਦੀ ਰਿਪਬਲਿਕਨ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸੈਸ਼ਨ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ "ਮੁਸਲਮਾਨ" ਕਹਿ ਕੇ ਨਿਸ਼ਾਨਾ ਬਣਾਇਆ। ਉਸਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਧਾਰਮਿਕ ਪੱਖਪਾਤੀ ਟਿੱਪਣੀਆਂ ਕੀਤੀਆਂ। ਬਾਅਦ ਵਿੱਚ ਉਸਨੂੰ ਸੋਸ਼ਲ ਮੀਡੀਆ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਪੋਸਟ ਹਟਾਉਣੀ ਪਈ।

ਸ਼ੁੱਕਰਵਾਰ ਨੂੰ ਮੈਰੀ ਮਿਲਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ: "ਇਹ ਬਹੁਤ ਚਿੰਤਾਜਨਕ ਹੈ ਕਿ ਅੱਜ ਸਵੇਰੇ ਪ੍ਰਤੀਨਿਧੀ ਸਭਾ ਵਿੱਚ ਇੱਕ ਮੁਸਲਮਾਨ ਨੂੰ ਪ੍ਰਾਰਥਨਾ ਕਰਨ ਦੀ ਇਜਾਜ਼ਤ ਦਿੱਤੀ ਗਈ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਅਮਰੀਕਾ ਦੀ ਸਥਾਪਨਾ ਇੱਕ ਈਸਾਈ ਰਾਸ਼ਟਰ ਵਜੋਂ ਹੋਈ ਸੀ ਅਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੂੰ ਇਸ ਹਕੀਕਤ ਨੂੰ ਦਰਸਾਉਣਾ ਚਾਹੀਦਾ ਹੈ। ਭਗਵਾਨ ਰਹਿਮ ਕਰੇ!"

ਸੰਸਦ ਮੈਂਬਰ ਮੈਰੀ ਮਿਲਰ ਜਿਸ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਮੁਸਲਮਾਨ ਨਹੀਂ ਸੀ ਸਗੋਂ ਇੱਕ ਸਿੱਖ ਪਾਠੀ ਗਿਆਨੀ ਸੁਰਿੰਦਰ ਸਿੰਘ ਸੀ, ਜਿਸਨੂੰ ਉਸ ਦਿਨ ਮਹਿਮਾਨ ਚੈਪਲੇਨ ਵਜੋਂ ਸੱਦਾ ਦਿੱਤਾ ਗਿਆ ਸੀ। ਉਸਨੂੰ ਨਿਊ ਜਰਸੀ ਤੋਂ ਰਿਪਬਲਿਕਨ ਸੰਸਦ ਮੈਂਬਰ ਜੈਫ ਵੈਨ ਡ੍ਰੂ ਨੇ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ: “ਗਿਆਨੀ ਸਿੰਘ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਵਿਹਾਰ ਨਾਲ ਸ਼ਾਂਤੀ ,ਨਿਮਰਤਾ ਅਤੇ ਸਾਰਿਆਂ ਦੀ ਸੇਵਾ ਦੀ ਭਾਵਨਾ ਨਾਲ ਅਗਵਾਈ ਕਰਦੇ ਹਨ। ਇਹ ਸਿਰਫ਼ ਸਿੱਖ ਕਦਰਾਂ-ਕੀਮਤਾਂ ਹੀ ਨਹੀਂ , ਸਗੋਂ ਅਮਰੀਕੀ ਕਦਰਾਂ-ਕੀਮਤਾਂ ਦੀ ਵੀ ਗੱਲ ਹੈ।

ਜਦੋਂ ਮਿਲਰ ਨੇ ਦੇਖਿਆ ਕਿ ਉਸਦਾ ਵਿਰੋਧ ਹੋ ਰਿਹਾ ਹੈ ਤਾਂ ਉਸਨੇ ਪਹਿਲਾਂ ਆਪਣੀ ਪੋਸਟ ਨੂੰ ਐਡਿਟ ਕੀਤਾ ਤੇ ਬਾਅਦ ਵਿੱਚ ਇਸਨੂੰ ਡਿਲੀਟ ਕਰ ਦਿੱਤਾ। ਪਹਿਲੀ ਪੋਸਟ ਵਿੱਚ ਉਸਨੇ "ਮੁਸਲਿਮ" ਸ਼ਬਦ ਦੀ ਵਰਤੋਂ ਕੀਤੀ। ਬਾਅਦ ਵਿੱਚ ਉਸਨੇ ਉਸੇ ਪੋਸਟ ਨੂੰ ਐਡਿਟ ਕੀਤਾ ਅਤੇ ਮੁਸਲਿਮ ਦੀ ਥਾਂ "ਸਿੱਖ" ਲਗਾ ਦਿੱਤਾ ਪਰ ਉਸਨੇ ਬਾਕੀ ਵਿਵਾਦਪੂਰਨ ਪੋਸਟ ਨੂੰ ਉਵੇਂ ਹੀ ਛੱਡ ਦਿੱਤਾ ਅੰਤ ਵਿੱਚ, ਉਸਨੇ ਪੂਰੀ ਪੋਸਟ ਨੂੰ ਡਿਲੀਟ ਕਰ ਦਿੱਤਾ।

                                                    

ਵਿਰੋਧੀਆਂ ਦੇ ਨਿਸ਼ਾਨੇ 'ਤੇ ਮੈਰੀ ਮਿਲਰ

ਡੈਮੋਕ੍ਰੇਟਿਕ ਸੰਸਦ ਮੈਂਬਰ ਬੋਨੀ ਵਾਟਸਨ ਕੋਲਮੈਨ ਨੇ ਮਿਲਰ ਦੀ ਭਾਸ਼ਾ 'ਤੇ ਜਵਾਬੀ ਹਮਲਾ ਕਰਦਿਆਂ ਲਿਖਿਆ, "ਇਹ ਚਿੰਤਾਜਨਕ ਹੈ ਕਿ ਧਾਰਮਿਕ ਆਜ਼ਾਦੀ ਪ੍ਰਤੀ ਇੰਨੀ ਨਫ਼ਰਤ ਰੱਖਣ ਵਾਲੀ ਕੋਈ ਵਿਅਕਤੀ ਇਸ ਸੰਸਥਾ ਵਿੱਚ ਸੇਵਾ ਨਿਭਾ ਰਹੀ ਹੈ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।"ਨਿਊਯਾਰਕ ਦੀ ਸੰਸਦ ਮੈਂਬਰ ਗ੍ਰੇਸ ਮੈਂਗ ਨੇ ਲਿਖਿਆ, "ਸੱਚਮੁੱਚ ਪਰੇਸ਼ਾਨ ਕਰਨ ਵਾਲੀ ਗੱਲ ਹੈ , ਉਹ ਹੈ ਸਹਿਯੋਗੀ ਦੀ ਅਜ਼ਾਜ਼ਨਤਾ ਅਤੇ ਸਿੱਖਾਂ ਤੇ ਮੁਸਲਮਾਨਾਂ ਪ੍ਰਤੀ ਜੇਨੋਫੋਬਿਕ ਸੋਚ। ਕਾਂਗਰਸ ਵਿੱਚ ਅਜਿਹੀ ਨਫ਼ਰਤ ਅਤੇ ਅਸਹਿਣਸ਼ੀਲਤਾ ਲਈ ਕੋਈ ਜਗ੍ਹਾ ਨਹੀਂ ਹੈ।"


Related Post