PTC News
Search
🔍 Search

Vaibhav Suryavanshi Creates History : ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ

ਮੈਕਗਰਕ ਦਾ ਵਿਸ਼ਵ ਰਿਕਾਰਡ ਟੁੱਟਿਆ

By  Jaswinder Kaur November 24th 2026 05:13 PM

Vaibhav Suryavanshi Creates History :  ਭਾਰਤ ਅਤੇ ਯੂਏਈ ਵਿਚਾਲੇ ਦੋਹਾ ਵਿਖੇ ਖੇਡੇ ਜਾ ਰਹੇ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਦੇ ਮੁਕਾਬਲੇ ਦੌਰਾਨ ਭਾਰਤੀ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਇਤਿਹਾਸ ਰਚ ਦਿੱਤਾ ਹੈ। ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਉਸ ਨੇ ਲਿਸਟ-ਏ ਕ੍ਰਿਕਟ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ।

ਮੈਚ ਵਿੱਚ ਯੂਏਈ ਵੱਲੋਂ ਭਾਰਤ-ਏ ਦੀ ਟੀਮ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਵੈਭਵ ਸੂਰਿਆਵੰਸ਼ੀ ਨੇ ਪਹਿਲੀ ਹੀ ਗੇਂਦ ਤੋਂ ਹਮਲਾਵਰ ਅੰਦਾਜ਼ ਅਪਣਾਇਆ। ਉਸ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਸ਼ਾਟ ਲਗਾਉਂਦਿਆਂ ਮਹਿਜ਼ 16 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ।

ਇਹ ਵੀ ਪੜ੍ਹੋ : 

https://www.ptcnews.tv/news-in-punjabi/in-amritsar-son-shoots-mother-and-2-pet-dogs-4432100

ਇਸ ਤੋਂ ਬਾਅਦ ਵੀ ਵੈਭਵ ਦਾ ਬੱਲਾ ਨਹੀਂ ਰੁਕਿਆ ਅਤੇ ਉਸ ਨੇ ਸਿਰਫ਼ 28 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ। ਇਸ ਸ਼ਾਨਦਾਰ ਪਾਰੀ ਨਾਲ ਉਸ ਨੇ ਲਿਸਟ-ਏ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ।

ਮੈਕਗਰਕ ਦਾ ਰਿਕਾਰਡ ਤੋੜ ਕੇ ਬਣਾਇਆ ਵਿਸ਼ਵ ਰਿਕਾਰਡ

ਵੈਭਵ ਸੂਰਿਆਵੰਸ਼ੀ ਨੇ ਆਸਟ੍ਰੇਲੀਆਈ ਬੱਲੇਬਾਜ਼ ਜੇਕ ਫ੍ਰੇਜ਼ਰ-ਮੈਕਗਰਕ ਦਾ ਰਿਕਾਰਡ ਤੋੜਿਆ, ਜਿਸ ਨੇ 29 ਗੇਂਦਾਂ ਵਿੱਚ ਸੈਂਕੜਾ ਲਗਾਇਆ ਸੀ। ਵੈਭਵ ਨੇ ਇਸ ਤੋਂ ਵੀ ਇੱਕ ਗੇਂਦ ਘੱਟ ਖੇਡ ਕੇ 28 ਗੇਂਦਾਂ ਵਿੱਚ ਸੈਂਕੜਾ ਜੜ ਦਿੱਤਾ।

ਇਸ ਉਪਲਬਧੀ ਨਾਲ ਵੈਭਵ ਨੇ ਸਾਬਤ ਕਰ ਦਿੱਤਾ ਹੈ ਕਿ ਨੌਜਵਾਨ ਉਮਰ ਦੇ ਬਾਵਜੂਦ ਉਹ ਵੱਡੇ ਰਿਕਾਰਡ ਬਣਾਉਣ ਦੀ ਸਮਰੱਥਾ ਰੱਖਦਾ ਹੈ। ਉਸ ਦੀ ਇਸ ਪਾਰੀ ਦੀ ਕ੍ਰਿਕਟ ਪ੍ਰੇਮੀਆਂ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।

Related Post