Vande Bharat Express : ਵੰਦੇ ਭਾਰਤ ਚ ਪੈਸੰਜਰਾਂ ਦੇ ਖਾਣੇ ਚ ਰੇਂਗਦੇ ਮਿਲੇ ਕੀੜੇ-ਮਕੌੜੇ, ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ
Vande Bharat Express Video : ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਹੀ ਹੈ, ਜਿਸ ਵਿੱਚ ਇੱਕ ਯਾਤਰੀ ਆਪਣੇ ਦਹੀਂ ਦੇ ਕੱਪ ਅਤੇ ਖਾਣੇ ਦੀ ਪਲੇਟ ਵਿੱਚ ਕੀੜੇ-ਮਕੌੜੇ ਰੇਂਗਦੇ ਹੋਏ ਦਿਖਾ ਰਿਹਾ ਹੈ। ਜਦੋਂ ਯਾਤਰੀਆਂ ਨੇ ਇਸ ਬਾਰੇ ਸ਼ਿਕਾਇਤ ਕੀਤੀ, ਤਾਂ ਵੇਟਰ ਅਤੇ ਸਟਾਫ ਕੋਲ ਕੋਈ ਠੋਸ ਜਵਾਬ ਨਹੀਂ ਸੀ।
Vande Bharat Express Video : ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ 'ਸਫਰ ਸੁਹਾਵਣਾ ਹੁੰਦਾ ਹੈ', ਪਰ ਵੰਦੇ ਭਾਰਤ ਦੇ ਯਾਤਰੀਆਂ ਲਈ ਇਹ ਯਾਤਰਾ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ। ਦੇਸ਼ ਦੀ ਸਭ ਤੋਂ ਉੱਚ-ਤਕਨੀਕੀ ਰੇਲਗੱਡੀ ਵਿੱਚ ਯਾਤਰੀਆਂ ਨੂੰ ਭੋਜਨ (Rail Food) ਪਰੋਸਿਆ ਗਿਆ, ਤਾਂ ਕੁਝ 'ਜ਼ਿੰਦਾ' ਕੀੜੇ ਮਟਰ-ਪਨੀਰ ਅਤੇ ਦਹੀਂ ਦੇ ਵਿੱਚ (Insects in Vande Bharat Food) ਰੇਂਗਦੇ ਹੋਏ ਦਿਖਾਈ ਦਿੱਤੇ। ਦੇਸ਼ ਦੀ ਪ੍ਰਮੁੱਖ ਰੇਲ ਵੰਦੇ ਭਾਰਤ ਐਕਸਪ੍ਰੈਸ ਇਨ੍ਹੀਂ ਦਿਨੀਂ ਆਪਣੀ ਗਤੀ ਲਈ ਨਹੀਂ, ਸਗੋਂ ਆਪਣੀ ਖਸਤਾ ਸੇਵਾ ਲਈ ਸੁਰਖੀਆਂ ਵਿੱਚ ਹੈ।
ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਹੀ ਹੈ, ਜਿਸ ਵਿੱਚ ਇੱਕ ਯਾਤਰੀ ਆਪਣੇ ਦਹੀਂ ਦੇ ਕੱਪ ਅਤੇ ਖਾਣੇ ਦੀ ਪਲੇਟ ਵਿੱਚ ਕੀੜੇ-ਮਕੌੜੇ ਰੇਂਗਦੇ ਹੋਏ ਦਿਖਾ ਰਿਹਾ ਹੈ। ਜਦੋਂ ਯਾਤਰੀਆਂ ਨੇ ਇਸ ਬਾਰੇ ਸ਼ਿਕਾਇਤ ਕੀਤੀ, ਤਾਂ ਵੇਟਰ ਅਤੇ ਸਟਾਫ ਕੋਲ ਕੋਈ ਠੋਸ ਜਵਾਬ ਨਹੀਂ ਸੀ।
ਹਾਲਾਂਕਿ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਜਾਂਚ ਕਰਨ ਦਾ ਵਾਅਦਾ ਕੀਤਾ ਹੈ, ਯਾਤਰੀਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰੀਮੀਅਮ ਟ੍ਰੇਨਾਂ 'ਤੇ ਅਜਿਹਾ "ਤਮਾਸ਼ਾ" ਹੋਇਆ ਹੈ। ਵੰਦੇ ਭਾਰਤ ਵਰਗੀ ਲਗਜ਼ਰੀ ਟ੍ਰੇਨ 'ਤੇ ਅਜਿਹੀ ਲਾਪਰਵਾਹੀ ਸੱਚਮੁੱਚ ਚਿੰਤਾਜਨਕ ਹੈ।
(Disclaimer: ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਤੇ ਅਧਾਰਤ ਹੈ। PTC News ਇਸਦੀ ਪੁਸ਼ਟੀ ਨਹੀਂ ਕਰਦਾ।)