Rapper Badshah ਨੇ ਕਰਵਾਇਆ ਦੂਜਾ ਵਿਆਹ ! ਜਾਣੋ ਕੌਣ ਹੈ ਪ੍ਰੇਮਿਕਾ ਈਸ਼ਾ ਰਿਖੀ, ਵੇਖੋ ਤਸਵੀਰਾਂ
Rapper Badshah Marrie with Isha Rikhi : ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਬਾਦਸ਼ਾਹ ਇਸ ਸਮੇਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਰੈਪਰ ਦੀਆਂ ਲਾੜੇ ਦੇ ਰੂਪ ਵਿੱਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸਨੇ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪ੍ਰੇਮਿਕਾ ਈਸ਼ਾ ਰਿਖੀ ਨਾਲ ਵਿਆਹ ਕਰਵਾਇਆ ਹੈ, ਆਓ ਜਾਣਦੇ ਹਾਂ ਕੌਣ ਹੈ ਉਸ ਦੀ ਇਹ ਪ੍ਰੇਮਿਕਾ...
ਰਿਪੋਰਟਾਂ ਅਨੁਸਾਰ, ਬਾਦਸ਼ਾਹ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ ਹੈ। ਜੈਸਮੀਨ ਮਸੀਹ ਤੋਂ ਤਲਾਕ ਦੇ ਲਗਭਗ 6 ਸਾਲ ਬਾਅਦ, ਬਾਦਸ਼ਾਹ ਨੇ ਆਪਣੀ ਜ਼ਿੰਦਗੀ ਦਾ ਇਹ ਨਵਾਂ ਅਧਿਆਇ ਸ਼ੁਰੂ ਕੀਤਾ ਹੈ।
ਮਾਂ ਦੀ ਪੋਸਟ ਨੇ ਚੁੱਕਿਆ ਰਾਜ਼ ਦਾ ਤੋਂ ਪਰਦਾ
ਇਸ ਚੁੱਪ-ਚਾਪ ਵਿਆਹ ਦੀ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਈਸ਼ਾ ਰਿਖੀ ਦੀ ਮਾਂ ਪੂਨਮ ਰਿਖੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਵਿਸ਼ੇਸ਼ ਫੋਟੋਆਂ ਸਾਂਝੀਆਂ ਕੀਤੀਆਂ। ਇਨ੍ਹਾਂ ਫੋਟੋਆਂ ਵਿੱਚ, ਬਾਦਸ਼ਾਹ ਅਤੇ ਈਸ਼ਾ ਵਿਆਹ ਦੀਆਂ ਰਸਮਾਂ ਨਿਭਾਉਂਦੇ ਦਿਖਾਈ ਦੇ ਰਹੇ ਹਨ। ਜਿੱਥੇ ਬਾਦਸ਼ਾਹ ਭੂਰੇ ਕੁੜਤੇ ਅਤੇ ਸੁਨਹਿਰੀ ਪੱਗ ਵਿੱਚ ਸੁੰਦਰ ਦਿਖਾਈ ਦੇ ਰਿਹਾ ਹੈ, ਉੱਥੇ ਹੀ ਈਸ਼ਾ ਰਵਾਇਤੀ ਲਾਲ ਸਲਵਾਰ-ਕਮੀਜ਼ ਵਿੱਚ ਇੱਕ ਸੁੰਦਰ ਦੁਲਹਨ ਵਾਂਗ ਸਜੀ ਦਿਖਾਈ ਦੇ ਰਹੀ ਹੈ। ਫੋਟੋਆਂ ਵਿੱਚ ਉਨ੍ਹਾਂ ਦੇ ਗਲੇ ਵਿੱਚ ਹਾਰ ਵੀ ਦਿਖਾਈ ਦੇ ਰਹੇ ਹਨ, ਜੋ ਅਫਵਾਹਾਂ ਨੂੰ ਹੋਰ ਤੇਜ਼ ਕਰਦੇ ਹਨ। ਪੂਨਮ ਰਿਖੀ ਨੇ ਕੈਪਸ਼ਨ ਵਿੱਚ ਲਿਖਿਆ, "ਰੱਬ ਤੁਹਾਨੂੰ ਦੋਵਾਂ ਨੂੰ ਅਸੀਸ ਦੇਵੇ।"
ਕੌਣ ਹੈ ਈਸ਼ਾ ਰਿਖੀ ?
ਈਸ਼ਾ ਰਿਖੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਅਤੇ 2013 ਵਿੱਚ ਫਿਲਮ "ਜੱਟ ਬੁਆਏਜ਼ ਪੁੱਤ ਜੱਟਾਂ ਦੇ" ਨਾਲ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਉਹ ਬਾਅਦ ਵਿੱਚ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆਈ, ਜਿਨ੍ਹਾਂ ਵਿੱਚ "ਹੈਪੀ ਗੋ ਲੱਕੀ," "ਮੇਰੇ ਯਾਰ ਕਮੀਨੇ," ਅਤੇ "ਅਰਦਾਸ" ਸ਼ਾਮਲ ਹਨ। ਈਸ਼ਾ ਨੇ 2018 ਵਿੱਚ ਵਰੁਣ ਧਵਨ ਅਤੇ ਰਾਘਵ ਜੁਆਲ ਨਾਲ ਫਿਲਮ "ਨਵਾਬਜ਼ਾਦੇ" ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ।
ਬਾਦਸ਼ਾਹ ਨੇ ਨਹੀਂ ਕੀਤੀ ਕੋਈ ਪੁਸ਼ਟੀ
ਹਾਲਾਂਕਿ, ਬਾਦਸ਼ਾਹ ਦੇ ਦੂਜੇ ਵਿਆਹ ਦੀਆਂ ਤਸਵੀਰਾਂ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਹਨ, ਪਰ ਨਾ ਤਾਂ ਬਾਦਸ਼ਾਹ ਅਤੇ ਨਾ ਹੀ ਈਸ਼ਾ ਰਿਖੀ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਪਰੰਤੂ ਪ੍ਰਸ਼ੰਸਕ ਇਸ ਜੋੜੇ ਦੇ ਆਪਣੇ ਵਿਆਹ ਦਾ ਅਧਿਕਾਰਤ ਐਲਾਨ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
- PTC NEWS