Salman Vs Vicky : ਸਲਮਾਨ ਖਾਨ ਨੇ ਵਿੱਕੀ ਕੌਸ਼ਲ ਨੂੰ ਮਾਰਿਆ ਧੱਕਾ ਜਾਂ ਲਗਾਇਆ ਗਲੇ ! ਜਾਣੋ ਸੱਚ

ਸਲਮਾਨ ਖਾਨ ਬਾਲੀਵੁੱਡ ਦੇ 'ਦਬੰਗ' ਸਟਾਰ ਹਨ। ਉਨ੍ਹਾਂ ਦੇ ਪ੍ਰਸ਼ੰਸਕ ਭਾਰਤ 'ਚ ਹੀ ਨਹੀਂ ਸਗੋਂ ਦੇਸ਼ ਭਰ 'ਚ ਹਨ। ਸਲਮਾਨ ਖਾਨ ਦਾ ਸਟਾਰਡਮ ਅਜਿਹਾ ਹੈ ਕਿ ਉਨ੍ਹਾਂ ਦੇ ਸਾਹਮਣੇ ਵੱਡੇ-ਵੱਡੇ ਸਿਤਾਰੇ ਵੀ ਫਿੱਕੇ ਪੈ ਜਾਂਦੇ ਹਨ।

By  Ramandeep Kaur May 27th 2023 02:23 PM -- Updated: May 27th 2023 02:40 PM

Salman Khan and Vicky Kaushal: ਸਲਮਾਨ ਖਾਨ ਬਾਲੀਵੁੱਡ ਦੇ 'ਦਬੰਗ' ਸਟਾਰ ਹਨ। ਉਨ੍ਹਾਂ ਦੇ ਪ੍ਰਸ਼ੰਸਕ ਭਾਰਤ 'ਚ ਹੀ ਨਹੀਂ ਸਗੋਂ ਦੇਸ਼ ਭਰ 'ਚ ਹਨ। ਸਲਮਾਨ ਖਾਨ ਦਾ ਸਟਾਰਡਮ ਅਜਿਹਾ ਹੈ ਕਿ ਉਨ੍ਹਾਂ ਦੇ ਸਾਹਮਣੇ ਵੱਡੇ-ਵੱਡੇ ਸਿਤਾਰੇ ਵੀ ਫਿੱਕੇ ਪੈ ਜਾਂਦੇ ਹਨ। ਸਲਮਾਨ ਇਨ੍ਹੀਂ ਦਿਨੀਂ ਆਈਫਾ 2023 ਲਈ ਆਬੂ ਧਾਬੀ 'ਚ ਹਨ।

'ਟਾਈਗਰ' ਦੇ ਨਾਲ ਆਈਫਾ 2023 ਦੇ ਰਾਜਕੁਮਾਰ, ਅਭਿਸ਼ੇਕ ਬੱਚਨ, ਵਿੱਕੀ ਕੌਸ਼ਲ ਅਤੇ ਫਰਾਹ ਖਾਨ ਵੀ ਪਹੁੰਚ ਚੁੱਕੇ ਹਨ। ਹਾਲ ਹੀ 'ਚ ਆਬੂ ਧਾਬੀ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਗੁੱਸੇ 'ਚ ਹਨ। ਅਸਲ 'ਚ ਵੀਡੀਓ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਸਲਮਾਨ ਨੇ ਨਾ ਸਿਰਫ ਆਪਣੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦੇ ਪਤੀ ਵਿੱਕੀ ਕੌਸ਼ਲ ਨੂੰ ਨਜ਼ਰਅੰਦਾਜ਼ ਕੀਤਾ ਸਗੋਂ ਉਨ੍ਹਾਂ ਦੇ ਬਾਡੀਗਾਰਡ ਨੇ ਵੀ ਉਨ੍ਹਾਂ ਨੂੰ ਧੱਕਾ ਦਿੱਤਾ।

ਸਲਮਾਨ ਖਾਨ ਅਤੇ ਵਿੱਕੀ ਕੌਸ਼ਲ ਦਾ ਇਹ ਵੀਡੀਓ ਕਾਫੀ ਚਰਚਾ 'ਚ ਹੈ। ਜਿੱਥੇ ਵਿੱਕੀ ਅਤੇ ਕੈਟਰੀਨਾ ਦੇ ਪ੍ਰਸ਼ੰਸਕਾਂ ਨੂੰ 'ਭਾਈਜਾਨ' ਦਾ ਇਹ ਰਵੱਈਆ ਪਸੰਦ ਨਹੀਂ ਆਇਆ। ਇਸ ਦੇ ਨਾਲ ਹੀ ਲੋਕ ਸਲਮਾਨ ਦੇ ਬਾਡੀਗਾਰਡ ਨੂੰ ਤਮੀਜ਼ ਸਿੱਖਣ ਲਈ ਕਹਿ ਰਹੇ ਹਨ।

ਸਲਮਾਨ ਖਾਨ ਦੇ ਬਾਡੀਗਾਰਡ ਨੇ ਦਿੱਤਾ ਧੱਕਾ!

ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਵਿੱਕੀ ਆਪਣੇ ਇਕ ਪ੍ਰਸ਼ੰਸਕ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ ਪਰ ਇਸ ਦੌਰਾਨ ਸਲਮਾਨ ਆਪਣੇ ਬਾਡੀਗਾਰਡਸ ਨਾਲ ਐਂਟਰੀ ਕਰਦੇ ਦਿਖਾਈ ਦਿੰਦੇ ਹਨ। ਜਿਵੇਂ ਹੀ ਸਲਮਾਨ ਹੌਲੀ-ਹੌਲੀ ਨੇੜੇ ਆਉਂਦੇ ਹਨ।

ਉਸ ਦੇ ਬਾਡੀਗਾਰਡ ਸਾਰਿਆਂ ਨੂੰ ਪਾਸੇ ਕਰ ਰਹੇ ਹਨ। ਇਸ ਦੌਰਾਨ ਭਾਈਜਾਨ ਦੇ ਇਕ ਬਾਡੀਗਾਰਡ ਨੇ ਵਿੱਕੀ ਕੌਸ਼ਲ ਨੂੰ ਵੀ ਧੱਕਾ ਮਾਰ ਦਿੱਤਾ। ਇਸ ਤੋਂ ਬਾਅਦ ਜਿਵੇਂ ਹੀ ਸਲਮਾਨ ਵਿੱਕੀ ਕੋਲ ਆਉਂਦੇ ਹਨ ਤਾਂ ਉਹ ਖੁਦ ਉਨ੍ਹਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਭਾਈਜਾਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਵੱਧ ਜਾਂਦੇ ਹਨ। 

Related Post