'The Kapil Sharma Show' 'ਚ ਮੁੜ ਗੂੰਜਣਗੇ ਸਿੱਧੂ ਦੇ ਠਹਾਕੇ! 5 ਸਾਲ ਬਾਅਦ ਸ਼ੋਅ 'ਚ ਵਾਪਸੀ ਕਰਨ ਜਾ ਰਹੇ Navjot Singh Sidhu
Navjot Sidhu Comback in Kapil Sharma Show : ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਲਗਭਗ 5 ਸਾਲਾਂ ਬਾਅਦ ਇੱਕ ਵਾਰ ਫਿਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਸਟੇਜ ਸਾਂਝੀ ਕਰਨ ਜਾ ਰਹੇ ਹਨ। ਉਹ 21 ਜੂਨ, 2025 ਤੋਂ ਨੈੱਟਫਲਿਕਸ 'ਤੇ ਸਟ੍ਰੀਮ ਹੋਣ ਵਾਲੇ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਤੀਜੇ ਸੀਜ਼ਨ ਵਿੱਚ ਨਜ਼ਰ ਆਉਣਗੇ।
ਸਿੱਧੂ ਨੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਨੈੱਟਫਲਿਕਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, "ਏਕ ਕੁਰਸੀ ਪਾਜੀ ਕੇ ਲਿਏ ਪਲੀਜ਼... ਹਰ ਫਨੀਵਾਰ ਬਧੇਗਾ ਹਮਾਰਾ ਪਰਿਵਾਰ।" ਇਸ ਦੇ ਨਾਲ ਹੀ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਜਾਰੀ ਕੀਤਾ, ਜਿਸ ਵਿੱਚ "ਦ ਹੋਮ ਰਨ" ਲਿਖਿਆ ਸੀ ਅਤੇ ਕੈਪਸ਼ਨ ਵਿੱਚ "ਸਿੱਧੂ ਜੀ ਵਾਪਸ ਆ ਗਏ ਹਨ" ਦਾ ਸੁਨੇਹਾ ਦਿੱਤਾ ਸੀ।
ਪਹਿਲਾਂ ਕਿਉਂ ਛੱਡਣਾ ਪਿਆ ਸੀ ਸ਼ੋਅ ?
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਆਪਣੀ ਫੇਰੀ ਅਤੇ ਜਨਰਲ ਬਾਜਵਾ ਨਾਲ ਫੋਟੋ ਨੂੰ ਲੈ ਕੇ ਵਿਵਾਦ ਹੋਣ 'ਤੇ ਸਿੱਧੂ ਨੂੰ 2019 ਵਿੱਚ ਸ਼ੋਅ ਛੱਡਣਾ ਪਿਆ ਸੀ। ਇਸ ਹਮਲੇ ਵਿੱਚ 40 ਭਾਰਤੀ ਸੈਨਿਕ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਸਿੱਧੂ ਦੀ ਸਖ਼ਤ ਆਲੋਚਨਾ ਹੋਈ ਸੀ ਅਤੇ ਫਿਲਮ ਇੰਡਸਟਰੀ ਦੇ ਕੁਝ ਵਰਗਾਂ ਨੇ ਉਨ੍ਹਾਂ ਵਿਰੁੱਧ ਨਾਰਾਜ਼ਗੀ ਪ੍ਰਗਟ ਕੀਤੀ ਸੀ। ਇਸ ਕਾਰਨ ਸ਼ੋਅ ਵਿੱਚ ਉਸਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੂੰ ਲਿਆਂਦਾ ਗਿਆ।
ਮੁੜ ਅਰਚਨਾ ਨਾਲ ਵਿਖਾਈ ਦੇਣਗੇ ਸਿੱਧੂ
ਹੁਣ ਸਿੱਧੂ ਅਤੇ ਅਰਚਨਾ ਦੋਵੇਂ ਇਸ ਸ਼ੋਅ ਵਿੱਚ ਇਕੱਠੇ ਦਿਖਾਈ ਦੇਣਗੇ। ਸਿੱਧੂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸਿਰਫ਼ ਤਾਂ ਹੀ ਵਾਪਸ ਆਉਣਗੇ ਜੇਕਰ ਅਰਚਨਾ ਉਨ੍ਹਾਂ ਦੇ ਨਾਲ ਹੋਵੇਗੀ। ਕਪਿਲ ਸ਼ਰਮਾ ਨੇ ਵੀ ਮਜ਼ਾਕ ਵਿੱਚ ਕਿਹਾ, "ਅਰਚਨਾ ਜੀ, ਹੁਣ ਤੁਸੀਂ ਚੁੱਪ ਰਹੋ, ਕਿਉਂਕਿ ਭਾਜੀ ਤੁਹਾਨੂੰ ਬੋਲਣ ਨਹੀਂ ਦੇਵੇਗੀ।"
- PTC NEWS