Arijit Singh Creates History : ਗਾਇਕ ਅਰਿਜੀਤ ਸਿੰਘ ਰਚਣਗੇ ਇਤਿਹਾਸ; ਲੰਡਨ ਸਟੇਡੀਅਮ ’ਚ ਪਰਫਾਰਮ ਕਰਨ ਲਈ ਤਿਆਰ !
Arijit Singh Make History : ਬਾਲੀਵੁੱਡ ਦੇ ਪਸੰਦੀਦਾ ਗਾਇਕ ਅਰਿਜੀਤ ਸਿੰਘ ਇੰਡਸਟਰੀ ਦੇ ਸਭ ਤੋਂ ਵੱਡੇ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਆਵਾਜ਼ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਹੁਣ ਗਾਇਕ ਅਰਿਜੀਤ ਜਲਦੀ ਹੀ ਇਤਿਹਾਸ ਰਚਣ ਜਾ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
ਦੱਸ ਦਈਏ ਕਿ ਗਾਇਕ ਅਰਿਜੀਤ ਸਿੰਘ ਯੂਕੇ ਦੇ ਟੋਟਨਹੈਮ ਹੌਟਸਪਰ ਸਟੇਡੀਅਮ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਭਾਰਤੀ ਗਾਇਕ ਬਣਨਗੇ। ਇਸ ਬਾਰੇ ਗਾਇਕ ਦੀ ਪ੍ਰਤੀਕਿਰਿਆ ਵੀ ਆਈ ਹੈ। ਅਰਿਜੀਤ ਸਿੰਘ ਨੇ ਕਿਹਾ ਕਿ ਮੈਂ ਸਿਰਫ਼ ਇੱਕ ਆਮ ਆਦਮੀ ਹਾਂ ਜੋ ਗਾਉਂਦਾ ਹੈ। ਮੈਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਲੰਡਨ ਵਿੱਚ ਦੁਬਾਰਾ ਗਾਉਣ ਦਾ ਮੌਕਾ ਮਿਲ ਰਿਹਾ ਹੈ। ਜੇਕਰ ਇਹ ਇਤਿਹਾਸ ਬਣਦਾ ਹੈ, ਤਾਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ।
ਦੱਸ ਦਈਏ ਕਿ ਗਾਇਕ ਅਰਿਜੀਤ ਸਿੰਘ ਯੂਕੇ ਦੇ ਟੋਟਨਹੈਮ ਹੌਟਸਪਰ ਸਟੇਡੀਅਮ ਵਿੱਚ ਲਾਈਵ ਸ਼ੋਅ 5 ਸਤੰਬਰ ਨੂੰ ਹੋਵੇਗਾ। ਪ੍ਰਸ਼ੰਸਕ ਇਸ ਲਈ ਬਹੁਤ ਉਤਸ਼ਾਹਿਤ ਹਨ, ਗਾਇਕ ਨੇ ਖੁਦ ਇਸ ਬਾਰੇ ਖੁਸ਼ੀ ਜ਼ਾਹਰ ਕੀਤੀ ਹੈ।
ਅਰਿਜੀਤ ਸਿੰਘ ਨੇ ਸਤੰਬਰ 2024 ਵਿੱਚ ਲੰਡਨ ਦੇ O2 ਅਰੇਨਾ ਵਿੱਚ ਐਡ ਸ਼ੀਰਨ ਨਾਲ ਪ੍ਰਦਰਸ਼ਨ ਕੀਤਾ। ਐਡ ਸ਼ੀਰਨ ਨੇ ਅਰਿਜੀਤ ਸਿੰਘ ਦੇ ਲਾਈਵ ਇਨ ਲੰਡਨ ਕੰਸਰਟ ਵਿੱਚ ਇੱਕ ਹੈਰਾਨੀਜਨਕ ਪ੍ਰਦਰਸ਼ਨ ਦਿੱਤਾ, ਜਿਸ ਵਿੱਚ ਦੋਵਾਂ ਨੇ ਇਕੱਠੇ 'ਪਰਫੈਕਟ' ਗੀਤ ਗਾਇਆ। ਸ਼ੋਅ ਪੂਰੀ ਤਰ੍ਹਾਂ ਹਾਊਸਫੁੱਲ ਸੀ। ਇਸ ਦੇ ਨਾਲ ਹੀ ਸਟ੍ਰੀਟ ਲੰਡਨ ਦੀ ਇੱਕ ਰਿਪੋਰਟ ਦੇ ਅਨੁਸਾਰ ਅਰਿਜੀਤ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਐਡ ਸ਼ੀਰਨ ਨਾਲ ਆਪਣੇ ਅਗਲੇ ਸਿੰਗਲ ਸੈਫਾਇਰ 'ਤੇ ਕੰਮ ਕਰ ਰਿਹਾ ਹੈ।
ਕਾਬਿਲੇਗੌਰ ਹੈ ਕਿ ਇਸ ਖ਼ਬਰ ਤੋਂ ਬਾਅਦ ਅਰਿਜੀਤ ਦੇ ਪ੍ਰਸ਼ੰਸਕਾਂ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਲੰਡਨ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਪ੍ਰਸ਼ੰਸਕ ਹੁਣ ਇਸ ਸਮਾਗਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੰਡਨ ਵਿੱਚ ਹੋਣ ਵਾਲੇ ਗਾਇਕ ਦੇ ਇਸ ਸੰਗੀਤ ਸਮਾਰੋਹ ਦੀਆਂ ਟਿਕਟਾਂ 6 ਜੂਨ 2025 ਤੋਂ ਉਪਲਬਧ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜ੍ਹੋ : Sidhu Moosewala Death Anniversary : ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਅੱਜ , ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਕੀਤਾ ਯਾਦ
- PTC NEWS