ਨਵਾਂਸ਼ਹਿਰ ਚ BJP ਦਫ਼ਤਰ ਚ ਵੜੇ AAP ਆਗੂ ਤੇ ਵਰਕਰ, ਵਿਧਾਇਕ ਤੇ ਭਾਜਪਾ ਆਗੂ ਚ ਹੋਈ ਹੱਥੋਪਾਈ, ਵੇਖੋ Video

AAP BJP Clash Video : ਨਵਾਂਸ਼ਹਿਰ (Nawanshahr Video) ਵਿਖੇ ਭਾਜਪਾ ਦਫਤਰ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਆਮ ਆਦਮੀ ਪਾਰਟੀ (AAP) ਦੇ ਵਰਕਰਾਂ ਵੱਲੋਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ (MLA Sukhwinder Singh Sukhi) ਦੀ ਅਗਵਾਈ ਹੇਠ ਦਫਤਰ ਅੰਦਰ ਵੜ ਗਏ ਅਤੇ ਹੰਗਾਮਾ ਮਚਾਇਆ ਗਿਆ।

By  KRISHAN KUMAR SHARMA May 10th 2026 05:31 PM -- Updated: May 10th 2026 05:46 PM

AAP BJP Clash Video : ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਦੀ ਗ੍ਰਿਫ਼ਤਾਰੀ ਖਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਖਿਲਾਫ਼ ਪਾਰਟੀ ਸੱਦੇ 'ਤੇ ਭਾਜਪਾ ਦਫਤਰਾਂ (BJP Office) ਅੱਗੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਹੇ ਹਨ। ਇਸੇ ਦੌਰਾਨ ਨਵਾਂਸ਼ਹਿਰ (Nawanshahr Video) ਵਿਖੇ ਭਾਜਪਾ ਦਫਤਰ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ, ਜਦੋਂ ਆਮ ਆਦਮੀ ਪਾਰਟੀ (AAP) ਦੇ ਵਰਕਰਾਂ ਵੱਲੋਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ (MLA Sukhwinder Singh Sukhi) ਦੀ ਅਗਵਾਈ ਹੇਠ ਦਫਤਰ ਅੰਦਰ ਵੜ ਗਏ ਅਤੇ ਹੰਗਾਮਾ ਮਚਾਇਆ ਗਿਆ।

ਮਾਮਲਾ ਨਵਾਂਸ਼ਹਿਰ ਦੇ ਬਲਾਚੌਰ ਵਿੱਚ ਦਾ ਹੈ, ਜਿਥੇ ਬੰਗਾ ਤੋਂ ਆਪ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਨਵਾਂਸ਼ਹਿਰ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਵਿਚਕਾਰ ਝਗੜਾ ਹੋ ਗਿਆ। ਵਿਧਾਇਕ ਸੁੱਖੀ ਨੇ ਕਥਿਤ ਤੌਰ 'ਤੇ ਲੱਕੀ ਦਾ ਮੋਬਾਈਲ ਫ਼ੋਨ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਲੱਕੀ ਆਪਣੇ ਮੋਬਾਈਲ ਫ਼ੋਨ 'ਤੇ 'ਆਪ' ਦੇ ਵਿਰੋਧ ਪ੍ਰਦਰਸ਼ਨ ਨੂੰ ਲਾਈਵ-ਸਟ੍ਰੀਮ ਕਰ ਰਿਹਾ ਸੀ ਅਤੇ ਇਹ ਸਾਰਾ ਹੰਗਾਮਾ ਵੀਡੀਓ ਵਿੱਚ ਕੈਦ ਹੋ ਗਿਆ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਨੇ ਕਿਹਾ ਕਿ ਜਦੋਂ 'ਆਪ' ਵਰਕਰ ਅਤੇ ਵਿਧਾਇਕ ਸੁੱਖੀ ਸਵੇਰੇ 11 ਵਜੇ ਦੇ ਕਰੀਬ ਦਫ਼ਤਰ ਆਏ, ਤਾਂ ਮੈਂ ਖੁਦ ਉਨ੍ਹਾਂ ਨੂੰ ਪਾਣੀ ਪਿਲਾਇਆ। ਪਰੰਤੂ 'ਆਪ' ਵਰਕਰ ਉਨ੍ਹਾਂ ਦੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਉੱਥੇ ਰੱਖਿਆ ਮਾਈਕ੍ਰੋਫ਼ੋਨ ਅਤੇ ਸਪੀਕਰ ਖੋਹ ਲਿਆ।

ਉਪਰੰਤ, ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਹੀ ਟਰਾਲੀ ਚੋਰ ਹੋ ਅਤੇ ਹੁਣ ਤੁਸੀਂ ਮਾਈਕ੍ਰੋਫ਼ੋਨ ਅਤੇ ਸਪੀਕਰ ਵੀ ਖੋਹ ਰਹੇ ਹੋ। ਇੰਨਾ ਕਹਿ ਕੇ ਮੈਂ ਜਾ ਕੇ ਲਾਈਵ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੱਕ 'ਆਪ' ਵਰਕਰ ਪਿੱਛੇ ਤੋਂ ਮੇਰੀ ਕੁਰਸੀ 'ਤੇ ਆਇਆ ਅਤੇ ਮੇਰਾ ਮੋਬਾਈਲ ਫ਼ੋਨ ਖੋਹਣਾ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ, ਦੋਵਾਂ ਧਿਰਾਂ ਵਿਚਕਾਰ 10 ਮਿੰਟ ਤੱਕ ਤਿੱਖੀ ਬਹਿਸ ਹੋਈ, ਜਿਸ ਨੂੰ ਪੁਲਿਸ ਨੇ ਦਖਲ ਦੇ ਕੇ ਸ਼ਾਂਤ ਕੀਤਾ। ਫਿਰ 'ਆਪ' ਵਰਕਰ ਨਾਅਰੇਬਾਜ਼ੀ ਕਰਨ ਤੋਂ ਬਾਅਦ ਚਲੇ ਗਏ। ਇਸ ਘਟਨਾਕ੍ਰਮ 'ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਚੁੱਕਦਿਆਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਕਿਹਾ ਕਿ 'ਆਪ' ਦੀ ਗੁੰਡਾਗਰਦੀ ਸਭ ਦੇ ਸਾਹਮਣੇ ਆ ਗਈ ਹੈ।

Related Post