Virat Kohli: ਕ੍ਰਿਕੇਟ ਦੇ ਮੈਦਾਨ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ 'ਕਿੰਗ' ਕੋਹਲੀ ਦਾ ਰਾਜ !

ਭਾਰਤੀ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਕ੍ਰਿਕੇਟ ਦੇ ਮੈਦਾਨ 'ਤੇ ਹਮੇਸ਼ਾ ਨਵੇਂ ਰਿਕਾਰਡ ਬਣਾਉਂਦੇ ਰਹਿੰਦੇ ਹਨ।

By  Ramandeep Kaur May 26th 2023 02:39 PM -- Updated: May 26th 2023 04:15 PM

Virat Kohli: ਭਾਰਤੀ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਕ੍ਰਿਕੇਟ ਦੇ ਮੈਦਾਨ 'ਤੇ ਹਮੇਸ਼ਾ ਨਵੇਂ ਰਿਕਾਰਡ ਬਣਾਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਕੋਹਲੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਲਗਾਤਾਰ ਨਵੀਆਂ ਪੋਸਟਾਂ ਪੋਸਟ ਕਰਦੇ ਰਹਿੰਦੇ ਹਨ।

ਵਿਰਾਟ ਕੋਹਲੀ ਦੇ ਇਸ ਸਟਾਈਲ ਕਾਰਨ ਉਨ੍ਹਾਂ ਦੇ Followers ਵੀ ਹਰ ਪਾਸੇ ਕਰੋੜਾਂ ਦੀ ਗਿਣਤੀ 'ਚ ਹਨ। ਕੋਹਲੀ ਦੇ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ Followersਹਨ, ਜਿਸ 'ਤੇ ਉਨ੍ਹਾਂ ਨੇ ਇੱਕ ਵੱਡਾ ਰਿਕਾਰਡ ਬਣਾਇਆ ਹੈ।

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

ਦਰਅਸਲ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ 'ਤੇ Followers ਦੀ ਗਿਣਤੀ 25 ਕਰੋੜ ਹੋ ਗਈ ਹੈ। ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 250 ਮਿਲੀਅਨ Followers ਦੇ ਨਾਲ ਪਹਿਲੇ ਏਸ਼ੀਆਈ ਬਣ ਗਏ ਹਨ। ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਤੀਜੇ ਖਿਡਾਰੀ ਹਨ।


ਇਸ ਸੂਚੀ 'ਚ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਦੇ 585 ਮਿਲੀਅਨ Followers ਹਨ। ਦੂਜੇ ਪਾਸੇ ਅਰਜਨਟੀਨਾ ਦੇ ਫੁੱਟਬਾਲਰ ਲਿਓਨੇਲ ਮੇਸੀ ਦੂਜੇ ਨੰਬਰ 'ਤੇ ਹਨ। ਉਨ੍ਹਾਂ ਦੇ 464 ਮਿਲੀਅਨ Followers ਹਨ।

ਦੂਜੇ ਪਾਸੇ ਜੇਕਰ ਇਸ ਪਲੇਟਫਾਰਮ 'ਤੇ ਓਵਰਆਲ Followers ਦੀ ਗੱਲ ਕਰੀਏ ਤਾਂ ਇਸ 'ਚ ਵਿਰਾਟ ਦਾ ਨਾਂ 16ਵੇਂ ਨੰਬਰ 'ਤੇ ਹੈ। ਇਸ ਸੂਚੀ ਦੇ ਸਿਖਰ 'ਤੇ ਖੁਦ ਇੰਸਟਾਗ੍ਰਾਮ ਹੈ ਜਿਸ ਦੇ ਸਭ ਤੋਂ ਵੱਧ 631 ਮਿਲੀਅਨ Followers ਹਨ। ਭਾਰਤ 'ਚ Followers ਦੇ ਮਾਮਲੇ 'ਚ ਵਿਰਾਟ ਟਾਪ 'ਤੇ ਹਨ। ਪ੍ਰਿਯੰਕਾ 87.6 ਮਿਲੀਅਨ Followers ਨਾਲ ਦੂਜੇ ਅਤੇ ਸ਼ਰਧਾ ਕਪੂਰ 80.8 ਮਿਲੀਅਨ Followers ਨਾਲ ਤੀਜੇ ਨੰਬਰ 'ਤੇ ਹੈ।

IPL 2023 'ਚ ਵਿਰਾਟ ਕੋਹਲੀ ਦਾ ਸਰਵੋਤਮ ਪ੍ਰਦਰਸ਼ਨ

ਵਿਰਾਟ ਕੋਹਲੀ ਨੇ IPL 2023 'ਚ ਸ਼ੁਰੂਆਤ ਤੋਂ ਹੀ ਸ਼ਾਨਦਾਰ ਲੈਅ ਬਣਾਈ ਰੱਖੀ ਅਤੇ ਆਪਣੀ ਟੀਮ RCB ਲਈ ਕਈ ਮੈਚ ਜਿੱਤੇ। ਉਨ੍ਹਾਂ ਨੇ ਇਸ ਸੀਜ਼ਨ 'ਚ ਖੇਡੇ ਗਏ 14 ਮੈਚਾਂ 'ਚ 53.25 ਦੀ ਸ਼ਾਨਦਾਰ ਔਸਤ ਨਾਲ 639 ਦੌੜਾਂ ਬਣਾਈਆਂ ਹਨ। ਉਹ ਲੀਗ ਪੜਾਅ ਤੱਕ IPL 2023 ਦੀ ਔਰੇਂਜ Cap ਸੂਚੀ 'ਚ ਤੀਜੇ ਨੰਬਰ 'ਤੇ ਸੀ। ਕੋਹਲੀ ਤੋਂ ਇਲਾਵਾ ਦੂਜੇ ਨੰਬਰ 'ਤੇ ਉਨ੍ਹਾਂ ਦੀ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਵੀ ਦੂਜੇ ਨੰਬਰ 'ਤੇ ਮੌਜੂਦ ਸਨ।

Related Post