Virat Kohli Retirement - ਮੈਨੂੰ ਉਹ ਹੰਝੂ ਯਾਦ ਰਹਿਣਗੇ... ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਤੇ ਪਤਨੀ ਅਨੁਸ਼ਕਾ ਹੋਈ ਭਾਵੁਕ

Anushka Sharma Post - ਅਨੁਸ਼ਕਾ ਸ਼ਰਮਾ ਨੇ ਅੱਗੇ ਲਿਖਿਆ, "ਮੈਨੂੰ ਪਤਾ ਹੈ ਕਿ ਇਸ ਸਭ ਨੇ ਤੁਹਾਡੇ ਤੋਂ ਕਿੰਨਾ ਕੁਝ ਲਿਆ। ਹਰ ਟੈਸਟ ਸੀਰੀਜ਼ ਤੋਂ ਬਾਅਦ, ਤੁਸੀਂ ਥੋੜੇ ਸਮਝਦਾਰ, ਥੋੜੇ ਹੋਰ ਨਿਮਰ ਬਣ ਕੇ ਵਾਪਸ ਆਏ - ਅਤੇ ਇਸ ਸਫ਼ਰ 'ਤੇ ਤੁਹਾਨੂੰ ਵਧਦੇ ਦੇਖਣਾ ਇੱਕ ਸਨਮਾਨ ਦੀ ਗੱਲ ਰਹੀ ਹੈ। ਮਾਈ ਲਵ, ਤੁਸੀਂ ਇਸ ਵਿਦਾਈ ਦਾ ਹਰ ਹਿੱਸਾ ਕਮਾਇਆ ਹੈ।"

By  KRISHAN KUMAR SHARMA May 12th 2025 04:49 PM -- Updated: May 12th 2025 04:59 PM

Anushka Sharma on Virat Kohli Test Retirement - ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸਨੇ ਦੱਸਿਆ ਕਿ 14 ਸਾਲ ਬਾਅਦ, ਉਹ ਹੁਣ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹੈ। ਇਸ 'ਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕ੍ਰਿਕਟ ਦੇ ਮੈਦਾਨ 'ਤੇ ਦੋਵਾਂ ਦੀ ਇਕੱਠਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ, "ਲੋਕ ਰਿਕਾਰਡਾਂ ਅਤੇ ਮੀਲ ਪੱਥਰਾਂ ਬਾਰੇ ਗੱਲ ਕਰਨਗੇ - ਪਰ ਮੈਨੂੰ ਉਹ ਹੰਝੂ ਯਾਦ ਰਹਿਣਗੇ ਜੋ ਤੁਸੀਂ ਕਦੇ ਨਹੀਂ ਦਿਖਾਏ, ਉਹ ਲੜਾਈਆਂ ਜੋ ਕਿਸੇ ਨੇ ਨਹੀਂ ਵੇਖੀਆਂ, ਅਤੇ ਖੇਡ ਲਈ ਤੁਹਾਡਾ ਅਟੁੱਟ ਪਿਆਰ।"

ਅਨੁਸ਼ਕਾ ਨੇ ਪੋਸਟ 'ਚ ਕੀ ਲਿਖਿਆ ?

ਅਨੁਸ਼ਕਾ ਸ਼ਰਮਾ ਨੇ ਅੱਗੇ ਲਿਖਿਆ, "ਮੈਨੂੰ ਪਤਾ ਹੈ ਕਿ ਇਸ ਸਭ ਨੇ ਤੁਹਾਡੇ ਤੋਂ ਕਿੰਨਾ ਕੁਝ ਲਿਆ। ਹਰ ਟੈਸਟ ਸੀਰੀਜ਼ ਤੋਂ ਬਾਅਦ, ਤੁਸੀਂ ਥੋੜੇ ਸਮਝਦਾਰ, ਥੋੜੇ ਹੋਰ ਨਿਮਰ ਬਣ ਕੇ ਵਾਪਸ ਆਏ - ਅਤੇ ਇਸ ਸਫ਼ਰ 'ਤੇ ਤੁਹਾਨੂੰ ਵਧਦੇ ਦੇਖਣਾ ਇੱਕ ਸਨਮਾਨ ਦੀ ਗੱਲ ਰਹੀ ਹੈ। ਮੈਂ ਹਮੇਸ਼ਾ ਸੋਚਦੀ ਸੀ ਕਿ ਤੁਸੀਂ ਚਿੱਟੇ ਕੱਪੜਿਆਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਓਗੇ - ਪਰ ਤੁਸੀਂ ਹਮੇਸ਼ਾ ਆਪਣੇ ਦਿਲ ਦੀ ਗੱਲ ਸੁਣੀ ਹੈ, ਅਤੇ ਇਸ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮਾਈ ਲਵ, ਤੁਸੀਂ ਇਸ ਵਿਦਾਈ ਦਾ ਹਰ ਹਿੱਸਾ ਕਮਾਇਆ ਹੈ।"

ਅਨੁਸ਼ਕਾ ਸ਼ਰਮਾ ਨੇ ਇਸ ਪੋਸਟ ਲਈ ਇੱਕ ਸੁੰਦਰ ਫੋਟੋ ਚੁਣੀ ਹੈ। ਇਸ ਫੋਟੋ ਵਿੱਚ ਦੋਵੇਂ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। ਵਿਰਾਟ ਟੈਸਟ ਮੈਚ ਦੌਰਾਨ ਭਾਰਤੀ ਟੈਸਟ ਕ੍ਰਿਕਟ ਮੈਚ ਵਾਲੀ ਵਰਦੀ (ਚਿੱਟੀ ਜਰਸੀ) ਪਹਿਨ ਰਿਹਾ ਹੈ। ਇਹ ਉਸ ਮੈਚ ਦੀ ਤਸਵੀਰ ਹੈ ਜੋ ਭਾਰਤ ਨੇ 2-1 ਨਾਲ ਜਿੱਤਿਆ ਸੀ। ਇਹ ਤਸਵੀਰ ਦੇ ਪਿਛੋਕੜ ਵਾਲੇ ਬੋਰਡ ਤੋਂ ਸਪੱਸ਼ਟ ਹੈ।

ਵਿਰਾਟ ਕੋਹਲੀ ਨੇ ਪਾਈ ਸੀ ਟੈਸਟ ਕ੍ਰਿਕਟ ਤੋਂ ਸੰਨਿਆਸ ਦੀ ਪੋਸਟ

ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਇੱਕ ਮੈਚ ਦੀ ਫੋਟੋ ਸਾਂਝੀ ਕਰਕੇ ਇਹ ਐਲਾਨ ਕੀਤਾ ਸੀ। ਕੈਪਸ਼ਨ ਵਿੱਚ, ਉਸਨੇ ਲਿਖਿਆ ਕਿ ਇਹ ਫੈਸਲਾ ਲੈਣਾ ਮੁਸ਼ਕਲ ਸੀ, ਪਰ ਉਸਨੂੰ ਲੱਗਾ ਕਿ ਹੁਣ ਸਹੀ ਸਮਾਂ ਹੈ। ਕੋਹਲੀ ਨੇ ਆਪਣੇ ਸਾਥੀਆਂ, ਪ੍ਰਸ਼ੰਸਕਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦਾ ਸਮਰਥਨ ਕੀਤਾ। ਉਸਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਟੈਸਟ ਕਰੀਅਰ ਨੂੰ ਮਾਣ ਅਤੇ ਖੁਸ਼ੀ ਨਾਲ ਯਾਦ ਰੱਖੇਗਾ।

Related Post