Nawanshahr News : ਆਸਟ੍ਰੇਲੀਆ ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਮਾਪਿਆਂ ਦਾ ਇਕਲੌਤਾ ਸੀ ਵਿਸ਼ਾਲ

Punjabi Youth death in Australia : ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਕਟਾਰੀਆ ਮਾਂ-ਪਿਓ ਦਾ ਇਕਲੌਤਾ ਪੁੱਤ ਸੀ। ਜਵਾਨ ਪੁੱਤ ਦੀ ਮ੍ਰਿਤਕ ਦੇਹ ਵੇਖ ਕੇ ਮਾਂ ਦਾ ਕਲੇਜਾ ਫਟ ਗਿਆ ਅਤੇ ਰੋਂਦੀ ਹੋਈ ਮਾਂ ਦੇ ਆਖਰੀ ਬੋਲ ਸਿਰਫ਼ ਇਹੀ ਸਨ ਕਿ ਮੇਰੇ ਮੁੰਡੇ ਨਾਲ ਮੇਰੀ ਇੱਕ ਫੋਟੋ ਖਿੱਚ ਦਿਓ।

By  KRISHAN KUMAR SHARMA June 30th 2025 03:07 PM -- Updated: June 30th 2025 03:10 PM

Punjabi Youth death in Australia : ਆਸਟ੍ਰੇਲੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨਵਾਂਸ਼ਹਿਰ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ (Heart Attack Death) ਪੈਣ ਕਾਰਨ ਮੌਤ ਹੋ ਗਈ ਹੈ, ਜਿਸ ਦੀ ਮ੍ਰਿਤਕ ਦੇਹ ਸੋਮਵਾਰ ਨੌਜਵਾਨ ਦੇ ਜੱਦੀ ਪਿੰਡ ਮੁਕੰਦਪੁਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਕਟਾਰੀਆ ਮਾਂ-ਪਿਓ ਦਾ ਇਕਲੌਤਾ ਪੁੱਤ ਸੀ। ਜਵਾਨ ਪੁੱਤ ਦੀ ਮ੍ਰਿਤਕ ਦੇਹ ਵੇਖ ਕੇ ਮਾਂ ਦਾ ਕਲੇਜਾ ਫਟ ਗਿਆ ਅਤੇ ਰੋਂਦੀ ਹੋਈ ਮਾਂ ਦੇ ਆਖਰੀ ਬੋਲ ਸਿਰਫ਼ ਇਹੀ ਸਨ ਕਿ ਮੇਰੇ ਮੁੰਡੇ ਨਾਲ ਮੇਰੀ ਇੱਕ ਫੋਟੋ ਖਿੱਚ ਦਿਓ।

ਜਾਣਕਾਰੀ ਅਨੁਸਾਰ ਨੌਜਵਾਨ ਵਿਸ਼ਾਲ ਕਟਾਰੀਆ ਦੀ ਅਸਟ੍ਰੇਲੀਆ 'ਚ ਹਾਰਟ ਅਟੈਕ ਨਾਲ ਮੌਤ 15 ਜੂਨ ਨੂੰ ਹੋਈ ਸੀI ਅੱਜ ਮ੍ਰਿਤਕ ਦੇਹ ਵਿਜੇਂ ਹੀ ਬੰਦ ਬਕਸਾ ਵਿੱਚ ਜੱਦੀ ਪਿੰਡ ਪਹੁੰਚੀ ਤਾਂ ਮਾਹੌਲ ਗਮਗੀਨ ਹੋ ਗਿਆI ਮ੍ਰਿਤਕ ਵਿਸ਼ਾਲ ਕਟਾਰੀਆ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤ ਸੀ, ਜੋ ਪਿਛਲੇ 16 17 ਸਾਲਾਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਸੀ, ਸਿਰਫ ਦੋ ਵਾਰ ਭਾਰਤ ਆਪਣੇ ਪਿੰਡ ਆਇਆ ਸੀ I ਵਿਸ਼ਾਲ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ ਹਰ ਕਿਸੇ ਦੀ ਅੱਖ ਨਮ ਸੀ।

ਮਾਂ ਵਿਰਲਾਪ ਕਰਦੀ ਕਹਿ ਰਹੀ ਸੀ ਕਿ ਮੇਰੇ ਪੁੱਤ ਦੇ ਨਾਲ ਇਕ ਫ਼ੋਟੋ ਲੈ ਲਵੋਂ, ਮਾਂ ਭੁੱਬਾਂ ਮਾਰ ਪੁੱਤ ਯਾਦ ਕਰ ਰਹੀ ਸੀ I ਮ੍ਰਿਤਕ ਪੁੱਤਰ ਵਿਸ਼ਾਲ ਕਟਾਰੀਆ ਦੇ ਪਿਤਾ ਪ੍ਰੇਮ ਨਾਥ  ਨੇ ਚਿਖਾ ਨੂੰ ਅਗਨੀ ਭੇਟ ਕੀਤੀ I

ਇਸ ਦੁੱਖ ਦੀ ਘੜੀ ਵਿੱਚ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਮੰਤਰੀ ਪੰਜਾਬ ਸਰਕਾਰ ਨੇ ਇਸ ਮੌਕੇ ਕਿਹਾ ਇਹ ਹਾਲਾਤ ਬਹੁਤ ਚਿੰਤਾਜਨਕ ਤੇ ਦੁੱਖਦਾਈ ਹਨ ਕਿ ਵਿਦੇਸ਼ਾਂ ਦੀ ਧਰਤੀ ਤੋਂ ਅਨੇਕਾਂ ਹੀ ਨੌਜਵਾਨਾਂ ਦੀ ਮ੍ਰਿਤਕ ਦੇਹਾਂ ਭਾਰਤ ਆ ਰਹੀਆਂ ਹਨ।

Related Post