ਰੂਸ ’ਚ ਬਣੀ ਰਹੇਗੀ ਵਲਾਦੀਮੀਰ ਪੁਤਿਨ ਦੀ ਸਰਕਾਰ, 88% ਵੋਟਾਂ ਨਾਲ ਜਿੱਤੀ ਰਾਸ਼ਟਰਪਤੀ ਚੋਣ

By  Aarti March 18th 2024 09:37 AM

Presidential Election: ਵਲਾਦੀਮੀਰ ਪੁਤਿਨ ਨੇ ਇੱਕ ਵਾਰ ਫਿਰ ਰੂਸੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਉਹ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। ਰੂਸ ਵਿੱਚ 15 ਤੋਂ 17 ਮਾਰਚ ਤੱਕ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋਈ। ਇਸ 'ਚ ਪੁਤਿਨ ਨੂੰ 88 ਫੀਸਦੀ ਵੋਟਾਂ ਮਿਲੀਆਂ। 

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਪੋਲਸਟਰ ਪਬਲਿਕ ਓਪੀਨੀਅਨ ਫਾਊਂਡੇਸ਼ਨ ਦੇ ਐਗਜ਼ਿਟ ਪੋਲ ਮੁਤਾਬਕ ਪੁਤਿਨ ਨੇ 87.8 ਫੀਸਦੀ ਵੋਟਾਂ ਹਾਸਲ ਕੀਤੀਆਂ ਹਨ। ਇਹ ਰੂਸ ਦੇ ਸੋਵੀਅਤ ਤੋਂ ਬਾਅਦ ਦੇ ਇਤਿਹਾਸ ਦਾ ਸਭ ਤੋਂ ਵੱਡਾ ਨਤੀਜਾ ਹੈ।

ਮੀਡੀਆ ਰਿਪੋਰਟਾਂ ਦੀ ਮੁਤਾਬਿਕ ਐਤਵਾਰ ਨੂੰ ਵੋਟਿੰਗ ਖਤਮ ਹੋਣ ਤੋਂ ਬਾਅਦ ਪਹਿਲੇ ਅਧਿਕਾਰਤ ਨਤੀਜਿਆਂ ਮੁਤਾਬਕ ਵਲਾਦੀਮੀਰ ਪੁਤਿਨ ਨੇ 87.97 ਫੀਸਦੀ ਵੋਟਾਂ ਨਾਲ ਰੂਸ ਦੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਹੋਵੇਗਾ। ਵਲਾਦੀਮੀਰ ਪੁਤਿਨ 1999 ਤੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਜੋਂ ਰੂਸ ਵਿੱਚ ਸੱਤਾ ਵਿੱਚ ਹਨ। ਖਰਾਬ ਸਿਹਤ ਦੇ ਕਾਰਨ, ਬੋਰਿਸ ਯੇਲਤਸਿਨ ਨੇ 1999 ਵਿੱਚ ਰੂਸ ਦੀ ਸੱਤਾ ਦੀ ਵਾਗਡੋਰ ਵਲਾਦੀਮੀਰ ਪੁਤਿਨ ਨੂੰ ਸੌਂਪ ਦਿੱਤੀ। ਉਦੋਂ ਤੋਂ ਉਹ ਕੋਈ ਚੋਣ ਨਹੀਂ ਹਾਰਿਆ ਹੈ।

ਪੁਤਿਨ ਸਾਲ 2000 ਵਿੱਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸੀ। ਉਹ 2008 ਤੱਕ ਇਸ ਅਹੁਦੇ 'ਤੇ ਰਹੇ। 2012 ਵਿੱਚ ਤਤਕਾਲੀ ਰਾਸ਼ਟਰਪਤੀ ਮੇਦਵੇਦੇਵ ਨੇ ਆਪਣੀ ਪਾਰਟੀ ਨੂੰ ਇੱਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ 'ਚ ਵਾਪਸੀ ਕੀਤੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪ੍ਰਧਾਨ ਦੇ ਅਹੁਦੇ 'ਤੇ ਕਾਬਜ਼ ਹਨ।

ਇਹ ਵੀ ਪੜ੍ਹੋ: ਅਫਗਾਨਿਸਤਾਨ ’ਚ ਵਾਪਰਿਆ ਭਿਆਨਕ ਹਾਦਸਾ; 21 ਲੋਕਾਂ ਦੀ ਦਰਦਨਾਕ ਮੌਤ, 38 ਜ਼ਖਮੀ

Related Post