ਸਾਡੇ ਕੋਲ ਨਹੀਂ ਗੈਸ ਦੇ ਰੇਟਾਂ ਨੂੰ ਪੂਰਨ ਤੌਰ 'ਤੇ ਕੰਟਰੋਲ ਕਰਨ ਦੀ ਸਮਰਥਾ - ਕੇਂਦਰੀ ਮੰਤਰੀ ਰਾਮੇਸਵਰ ਤੇਲੀ

ਅਜ ਭਾਰਤ ਦੇ ਗੈਸ ਅਤੇ ਪੈਟਰੋਲੀਅਮ ਮੰਤਰੀ ਰਾਮੇਸ਼ਵਰ ਤੇਲੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਲਈ ਪਹੁੰਚੇ, ਜਿਥੇ ਉਹਨਾਂ ਗੁਰੂ ਘਰ ਮੱਥਾ ਟੇਕਿਆ, ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਮਾਣਿਆ।

By  Jasmeet Singh March 9th 2023 08:48 PM

ਅੰਮ੍ਰਿਤਸਰ: ਅਜ ਭਾਰਤ ਦੇ ਗੈਸ ਅਤੇ ਪੈਟਰੋਲੀਅਮ ਮੰਤਰੀ ਰਾਮੇਸ਼ਵਰ ਤੇਲੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਲਈ ਪਹੁੰਚੇ, ਜਿਥੇ ਉਹਨਾਂ ਗੁਰੂ ਘਰ ਮੱਥਾ ਟੇਕਿਆ, ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ ਭੇਂਟ ਕਰ ਸਨਮਾਨਿਤ ਕੀਤਾ ਗਿਆ ਹੈ। ਇਸ ਸੰਬਧੀ ਗਲਬਾਤ ਕਰਦਿਆਂ ਕੇਦਰੀ ਮੰਤਰੀ ਰਾਮੇਸ਼ਵਰ ਤੇਲੀ ਨੇ ਦੱਸਿਆ ਕਿ ਉਹ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਹਨ ਅਤੇ ਇਥੇ ਆ ਕੇ ਪਤਾ ਲਗਾ ਕਿ ਭਾਰਤ ਦੇ ਰਾਸ਼ਟਰਪਤੀ ਵੀ ਅਜ ਇਥੇ ਨਤਮਸਤਕ ਹੋਏ, ਉਨ੍ਹਾਂ ਇਸ ਦਿਨ ਨੂੰ ਸੁਭਾਗ ਭਰਿਆ ਹੈ। ਪੈਟਰੋਲ ਗੈਸ ਦੇ ਰੇਟ ਨਿਰਧਾਰਨ ਦੀ ਗਲ 'ਤੇ ਉਹਨਾ ਕਿਹਾ ਕਿ ਦੇਸ਼ ਦੀਆਂ ਤਿੰਨ ਵਡੀਆਂ ਕੰਪਨੀਆ ਇੰਡਿਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਰੇਟ ਨਿਰਧਾਰਿਤ ਕਰਦੀਆਂ ਹਨ ਅਤੇ ਦੇਸ਼ ਦੇ 50% ਸੌਰਸ ਗੈਸ ਨੂੰ ਲੈ ਕੇ ਹਨ ਅਤੇ ਬਾਕੀ ਇੰਪੌਰਟ ਕਰਣੇ ਪੈ ਰਹੇ ਹਨ। ਜਿਸਦੇ ਚਲਦੇ ਰੇਟ ਨਿਰਧਾਰਿਤ ਕਾਬੂ ਕਰਨਾ ਪੁਰਨ ਤੌਰ 'ਤੇ ਸਾਡੇ ਕੋਲ ਨਹੀ ਹੈ।

Related Post