IMD Issues Alert: ਜਾਣੋ ਪੰਜਾਬ ’ਚ ਅੱਤ ਦੀ ਗਰਮੀ ਤੋਂ ਕਦੋਂ ਮਿਲੇਗੀ ਰਾਹਤ ?; ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ। ਦੁਪਹਿਰ ਸਮੇਂ ਲੋਕਾਂ ਦਾ ਘਰੋਂ ਬਾਹਰ ਨਿਕਲਣ ਔਖਾ ਹੋ ਗਿਆ ਹੈ। ਅੱਤ ਦੀ ਗਰਮੀ ਤੋਂ ਅਗਲੇ ਕੁਝ ਦਿਨਾਂ ’ਚ ਰਾਹਤ ਮਿਲਣ ਦੇ ਆਸਾਰ ਹਨ।

By  Aarti May 23rd 2023 08:47 AM

Punjab Weather Alert: ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਗਰਮੀ ਦਾ ਪ੍ਰਕੋਪ ਵਧ ਰਿਹਾ ਹੈ। ਦੁਪਹਿਰ ਸਮੇਂ ਲੋਕਾਂ ਦਾ ਘਰੋਂ ਬਾਹਰ ਨਿਕਲਣ ਔਖਾ ਹੋ ਗਿਆ ਹੈ। ਅੱਤ ਦੀ ਗਰਮੀ ਤੋਂ ਅਗਲੇ ਕੁਝ ਦਿਨਾਂ ’ਚ ਰਾਹਤ ਮਿਲਣ ਦੇ ਆਸਾਰ ਹਨ। ਆਉਣ ਵਾਲੇ ਦਿਨਾਂ ’ਚ ਮੌਸਮ ਦਾ ਮਿਜ਼ਾਜ ਬਦਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਮੀਂਹ ਅਤੇ ਝੱਖੜ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜਿਸ ਦੇ ਚੱਲਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।  


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਪੰਜਾਬ ’ਚ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰੇ ਪੰਜਾਬ 'ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੀਂਹ ਦੇ ਨਾਲ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਮੌਸਮ ਵਿਗਿਆਨੀਆਂ ਮੁਤਾਬਕ ਮੌਸਮ 'ਚ ਇਹ ਬਦਲਾਅ ਪੱਛਮੀ ਬਦਲਾਅ  ਦੇ ਕਾਰਨ ਵੀ ਹੈ। ਉੱਤਰੀ ਭਾਰਤ ਵਿੱਚ ਗਰਮੀ ਵਧਣ ਤੋਂ ਬਾਅਦ ਹਵਾ ਦਾ ਦਬਾਅ ਵੱਧ ਰਿਹਾ ਹੈ। ਜਿਸ ਕਾਰਨ ਪੱਛਮੀ ਬਦਲਾਅ ਕਾਰਨ ਅੱਜ ਪੂਰੇ ਪੰਜਾਬ ਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਮੀਂਹ ਕਾਰਨ ਮੌਸਮ ਵੀ ਸੁਹਾਵਣਾ ਹੋ ਜਾਵੇਗਾ।

ਇਹ ਵੀ ਪੜ੍ਹੋ: ਛੀਨਾ ਨੂੰ ਇਸ ਕਰ ਕੇ ਐਸ ਆਈ ਟੀ ਮੁਖੀ ਲਗਾਇਆ ਗਿਆ ਕਿਉਂਕਿ ਸਾਬਕਾ ਮੁਖੀ ਐਸ ਰਾਹੁਲ ਨੇ ਕੇਸ ਵਿਚ ਝੂਠਾ ਚਲਾਨ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ ਸੀ: ਮਜੀਠੀਆ

Related Post