PTC News
Search
🔍 Search

Aashram 4 : ਆਸ਼ਰਮ ਦੇ ਸੀਜ਼ਨ 4 ਦੀ ਸ਼ੂਟਿੰਗ ਹੋਈ ਪੂਰੀ, ਜਾਣੋ ਕਦੋਂ ਰਿਲੀਜ਼ ਹੋਵੇਗੀ ਵੈੱਬ ਸੀਰੀਜ਼

ਪਿਛਲੇ 3 ਸੀਜ਼ਨ ਨੂੰ ਮਿਲੀ ਖੂਬ ਪ੍ਰਸੰਸਾ

By  Jaswinder Kaur November 14th 2026 12:04 PM

Ashram 4 completes shooting : ਪ੍ਰਸਿੱਧ ਵੈੱਬ ਸੀਰੀਜ਼ "ਆਸ਼ਰਮ" ਦੇ ਸੀਜ਼ਨ 4 ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਅਦਾਕਾਰ ਬੌਬੀ ਦਿਓਲ ਅਤੇ ਫਿਲਮ ਨਿਰਮਾਤਾ ਪ੍ਰਕਾਸ਼ ਝਾਅ ਨੇ ਕੇਕ ਕੱਟ ਕੇ ਸ਼ੂਟਿੰਗ ਦੇ ਪੂਰਾ ਹੋਣ ਦਾ ਜਸ਼ਨ ਮਨਾਇਆ। ਇਸ ਮੌਕੇ ਸੀਜ਼ਨ ਦੀ ਪੂਰੀ ਕਾਸਟ ਮੌਜੂਦ ਸੀ। ਕੇਕ 'ਤੇ ਲਿਖਿਆ ਸੀ, "ਜਪਨਾਮ, ਇਟਸ ਅ ਰੈਪ - ਆਸ਼ਰਮ ਸੀਜ਼ਨ 4।"

'ਆਸ਼ਰਮ' ਦੇ ਇਸ ਨਵੇਂ ਸੀਜ਼ਨ ਦੀ ਸ਼ੂਟਿੰਗ ਇਸ ਸਾਲ ਅਗਸਤ ਵਿੱਚ ਸ਼ੁਰੂ ਹੋਈ ਸੀ। ਪ੍ਰਸ਼ੰਸਕਾਂ ਨਾਲ ਸ਼ੂਟਿੰਗ ਪੂਰੀ ਹੋਣ ਦੀ ਅਪਡੇਟ ਸਾਂਝੀ ਕਰਦੇ ਹੋਏ ਪ੍ਰਕਾਸ਼ ਝਾਅ ਪ੍ਰੋਡਕਸ਼ਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਆਸ਼ਰਮ 4' ਲਿਖੇ ਇੱਕ ਕਲੈਪਰਬੋਰਡ ਦੀ ਫੋਟੋ ਪੋਸਟ ਕੀਤੀ। ਇਹ ਕਲੈਪਰਬੋਰਡ ਪੂਜਾ ਖੇਤਰ ਵਿੱਚ ਰੱਖਿਆ ਗਿਆ ਸੀ। ਫੋਟੋ ਦੇ ਨਾਲ ਕੈਪਸ਼ਨ ਸੀ, "ਇੱਕ ਹੋਰ ਸ਼ੁਰੂਆਤ... ਆਸ਼ਰਮ ਦੇ ਇੱਕ ਨਵੇਂ ਅਧਿਆਏ ਵਿੱਚ ਤੁਹਾਡਾ ਸਵਾਗਤ ਹੈ। ਆਸ਼ਰਮ 4 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ!"

ਇਹ ਵੀ ਪੜ੍ਹੋ : 

Diljit Dosanjh : Latin Grammy Awards ਵਿੱਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ ਦਿਲਜੀਤ ਦੋਸਾਂਝ

ਦੱਸ ਦੇਈਏ ਕਿ ਬੌਬੀ ਦਿਓਲ ਨੂੰ ਸ਼ੋਅ ਦੇ ਪਿਛਲੇ 3 ਸੀਜ਼ਨਾਂ ਵਿੱਚ ਬਾਬਾ ਨਿਰਾਲਾ ਦੀ ਭੂਮਿਕਾ ਲਈ ਵਿਆਪਕ ਪ੍ਰਸ਼ੰਸਾ ਮਿਲੀ ਹੈ। ਬੌਬੀ ਦੀ ਭੂਮਿਕਾ ਵਿੱਚ ਵਾਪਸੀ ਦੇ ਨਾਲ "ਆਸ਼ਰਮ 4" ਵਿੱਚ ਅਦਿਤੀ ਪੋਹਨਕਰ ਅਤੇ ਚੰਦਨ ਰਾਏ ਸਾਨਿਆਲ ਵੀ ਹੋਣਗੇ। ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ, ਈਸ਼ਾ ਗੁਪਤਾ, ਅਧਿਅਇਨ ਸੁਮਨ ਅਤੇ ਤ੍ਰਿਧਾ ਚੌਧਰੀ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਪ੍ਰਕਾਸ਼ ਝਾਅ ਦੁਆਰਾ ਨਿਰਦੇਸ਼ਤ "ਆਸ਼ਰਮ" ਬਾਬਾ ਨਿਰਾਲਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਪਰਮਾਤਮਾ ਦਾ ਇੱਕ ਸਵੈ-ਘੋਸ਼ਿਤ ਦੂਤ ਹੈ, ਜੋ ਰਾਜਨੀਤੀ, ਅਪਰਾਧ ਅਤੇ ਜਨਤਕ ਅੰਧਵਿਸ਼ਵਾਸ ਦਾ ਸ਼ੋਸ਼ਣ ਕਰਕੇ ਹਨੇਰੇ ਰਾਜ਼ਾਂ ਨਾਲ ਭਰਿਆ ਇੱਕ ਸਾਮਰਾਜ ਬਣਾਉਂਦਾ ਹੈ।

ਇਸ ਸੀਰੀਜ਼ ਦਾ ਪਹਿਲਾ ਸੀਜ਼ਨ 28 ਅਗਸਤ 2020 ਨੂੰ MX ਪਲੇਅਰ 'ਤੇ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਦੂਜਾ ਸੀਜ਼ਨ 11 ਨਵੰਬਰ 2020 ਨੂੰ ਆਇਆ। 'ਆਸ਼ਰਮ' ਦਾ ਤੀਜਾ ਅਤੇ ਹੁਣ ਤੱਕ ਦਾ ਆਖਰੀ ਸੀਜ਼ਨ ਜੂਨ 2022 ਵਿੱਚ ਰਿਲੀਜ਼ ਹੋਇਆ ਸੀ। ਜਾਣਕਾਰੀ ਦੇ ਅਨੁਸਾਰ ਚੌਥਾ ਸੀਜ਼ਨ 2026 ਦੇ ਅਖੀਰ ਜਾਂ 2027 ਦੇ ਸ਼ੁਰੂ ਵਿੱਚ ਰਿਲੀਜ਼ ਹੋ ਸਕਦਾ ਹੈ। 

Related Post