Fri, Nov 13, 2026
Whatsapp

Pathankot Illegal Mining : ਈਡੀ ਦੀ ਪਠਾਨਕੋਟ 'ਚ ਵੱਡੀ ਕਾਰਵਾਈ, ਸਾਬਕਾ ADC ਤੇ ਮਾਈਨਿੰਗ ਕਾਰੋਬਾਰੀ ਗ੍ਰਿਫ਼ਤਾਰ

Pathankot Illegal Mining :

Reported by:  PTC News Desk  Edited by:  KRISHAN KUMAR SHARMA -- November 13th 2026 05:02 PM
Pathankot Illegal Mining : ਈਡੀ ਦੀ ਪਠਾਨਕੋਟ 'ਚ ਵੱਡੀ ਕਾਰਵਾਈ, ਸਾਬਕਾ ADC ਤੇ ਮਾਈਨਿੰਗ ਕਾਰੋਬਾਰੀ ਗ੍ਰਿਫ਼ਤਾਰ

Pathankot Illegal Mining : ਈਡੀ ਦੀ ਪਠਾਨਕੋਟ 'ਚ ਵੱਡੀ ਕਾਰਵਾਈ, ਸਾਬਕਾ ADC ਤੇ ਮਾਈਨਿੰਗ ਕਾਰੋਬਾਰੀ ਗ੍ਰਿਫ਼ਤਾਰ

Pathankot Illegal Mining : ਪਠਾਨਕੋਟ ਵਿਖੇ ਸ਼ਾਮਲਾਟ ਦੀ 92 ਏਕੜ ਜ਼ਮੀਨ ਦੀ ਗੈਰ-ਕਾਨੂੰਨੀ ਤਰੀਕੇ ਦੇ ਨਾਲ ਟਰਾਂਸਫਰ ਕਰਨ ਦੇ ਮਾਮਲੇ ਦੇ ਵਿੱਚ ਜਲੰਧਰ ਈਡੀ ਨੇ ਕੀਤੀ ਵੱਡੀ ਕਾਰਵਾਈ। ਜਾਂਚ ਏਜੰਸੀ ਨੇ ਸਾਬਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਰੂਰਲ ਡਿਵੈਲਪਮੈਂਟ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਨਿਪੁਣ ਮਹਾਜਨ, ਜੋ ਕਿ ਸਟੋਨ ਕਰੱਸ਼ਰ ਦੇ ਨਾਲ ਮਾਈਨਿੰਗ ਆਪਰੇਸ਼ਨ ਦਾ ਕੰਮ ਸੰਭਾਲਦਾ ਸੀ, ਉਸਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਕੀ ਹੈ ਪੂਰਾ ਮਾਮਲਾ ? 

ਈਡੀ ਵੱਲੋਂ 16 ਜੁਲਾਈ ਨੂੰ 16 ਥਾਵਾਂ 'ਤੇ ਰੇਡ ਕੀਤੀ ਗਈ ਸੀ। ਈਡੀ ਵੱਲੋਂ ਏਡੀਸੀ ਕੁਲਦੀਪ ਸਿੰਘ ਅਤੇ ਅੱਠ ਲੋਕਾਂ ਦੇ ਉੱਤੇ 2023 ਦੇ ਵਿੱਚ ਦਰਜ ਕੀਤੇ ਗਏ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਮਾਮਲੇ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਸੀ। 

ਉਪਰੰਤ, ਈਡੀ ਨੇ ਖੁਲਾਸਾ ਕੀਤਾ ਸੀ ਕਿ ਸ਼ਾਮਲਾਟ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਇਹ ਪਿੰਡ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਭੱਟੀਆਂ ਦੀ ਗ੍ਰਾਮ ਪੰਚਾਇਤ ਗੋਲ ਦੇ ਤਹਿਤ ਆਉਂਦੀ ਹੈ।

ਈਡੀ ਨੇ ਆਪਣੀ ਕਾਰਵਾਈ ਦੇ ਦੌਰਾਨ 1.75 ਕਰੋੜ ਰੁਪਏ ਸੀਜ਼ ਕੀਤੇ ਸਨ। ਨਾਲ ਹੀ 31 ਬੈਂਕ ਅਕਾਊਂਟਾਂ ਦੀ 91.34 ਲੱਖ ਰੁਪਏ ਦੀ ਰਾਸ਼ੀ ਫਰੀਜ਼ ਕੀਤੀ ਸੀ।

ਜ਼ਿਕਰਯੋਗ ਹੈ ਕਿ ਈਡੀ ਵੱਲੋਂ ਸਾਲ 2023 ਦੇ ਵਿੱਚ ਨੌ ਅਗਸਤ ਨੂੰ ਏਡੀਸੀ ਕੁਲਦੀਪ ਸਿੰਘ ਅਤੇ 8 ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕੁਲਦੀਪ ਸਿੰਘ ਨੇ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਸ਼ਾਮਲਾਟ ਦੀ 734 ਕਨਾਲ ਇੱਕ ਮਰਲਾ, ਜੋ ਕਿ ਲਗਭਗ 92 ਏਕੜ ਬਣਦੀ ਹੈ ਉਸ ਦੀ ਟਰਾਂਸਫਰ ਪ੍ਰਾਈਵੇਟ ਬੰਦੇ ਹੱਥ ਕਰ ਦਿੱਤੀ ਸੀ।

ਖਬਰ ਅਪਡੇਟ ਜਾਰੀ...

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK